ਨਵੀਂ ਦਿੱਲੀ: ਐਪਲ ਨੇ ਨਵਾਂ iPhone (iPhone 14) ਲਾਂਚ ਕਰ ਦਿੱਤਾ ਹੈ। ਆਈਫੋਨ 14 ਸੀਰੀਜ਼ ਦਾ ਲਾਂਚ ਈਵੈਂਟ ਕੰਪਨੀ ਦੇ ਕੈਲੀਫੋਰਨੀਆ ਸਥਿਤ ਹੈੱਡਕੁਆਰਟਰ 'ਚ ਹੋਇਆ ਅਤੇ ਇਸ ਦੀ ਲਾਈਵ ਸਟ੍ਰੀਮਿੰਗ ਵੀ ਕੀਤੀ ਗਈ। ਜਾਣਕਾਰੀ ਮੁਤਾਬਕ ਕੰਪਨੀ ਨੇ iPhone 14 ਦੇ 4 ਵੇਰੀਐਂਟ ਪੇਸ਼ ਕੀਤੇ ਹਨ।
ਆਈਫੋਨ 14 - $799 (ਲਗਭਗ 63000 ਰੁਪਏ)
ਆਈਫੋਨ 14 ਪਲੱਸ - $899 (ਲਗਭਗ 71,000 ਰੁਪਏ)
ਆਈਫੋਨ 14 ਪ੍ਰੋ - $999 (ਲਗਭਗ 79000 ਰੁਪਏ)
iPhone 14 ਮੈਕਸ - ਸ਼ੁਰੂਆਤੀ ਕੀਮਤ: $1099 (ਲਗਭਗ 87000 ਰੁਪਏ)
ਐਪਲ ਦੀ ਨਵੀਂ ਘੜੀ ਵੀ ਕੀਤੀ ਲਾਂਚ: ਇਸ ਈਵੈਂਟ 'ਚ ਆਈਫੋਨ 14 ਸੀਰੀਜ਼ ਦੇ ਨਾਲ ਨਾਲ ਨਵੀਂ ਐਪਲ ਘੜੀ ਸੀਰੀਜ਼ 8 ਅਤੇ ਏਅਰ ਪੋਡਸ ਪ੍ਰੋ 2 ਨੂੰ ਵੀ ਲਾਂਚ ਕੀਤਾ ਹੈ। ਲਾਂਚ ਤੋਂ ਪਹਿਲਾਂ ਮੀਡੀਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਸੀ ਕਿ ਇਸ ਵਾਰ ਮਿੰਨੀ ਮਾਡਲ ਨੂੰ ਲਾਈਨਅੱਪ 'ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਇਹ ਗੱਲ ਸੱਚ ਸਾਬਤ ਹੋਈ। ਇਸ ਵਾਰ ਕੋਈ ਆਈਫੋਨ 14 ਮਿੰਨੀ ਨਹੀਂ ਹੈ।
ਆਈਫੋਨ 14 'ਚ ਸ਼ਾਮਲ ਕੀਤਾ ਗਿਆ ਨਵਾਂ ਮਹਿਮਾਨ: ਆਈਫੋਨ 14 ਪਲੱਸ ਲਾਂਚ ਕੀਤਾ ਗਿਆ ਹੈ, ਟਿਮ ਕੁੱਕ ਨੇ ਆਈਫੋਨ 14 ਸੀਰੀਜ਼ 'ਚ ਆਈਫੋਨ 14 ਪਲੱਸ ਨੂੰ ਪੇਸ਼ ਕੀਤਾ, ਜੋ ਕਿ ਬਿਲਕੁਲ ਨਵਾਂ ਮਾਡਲ ਹੈ। ਆਈਫੋਨ 14 ਪਲੱਸ ਵਿੱਚ 6.7 ਇੰਚ ਦੀ OLED ਡਿਸਪਲੇਅ ਹੈ ਅਤੇ ਐਪਲ ਆਈਫੋਨ 14 ਅਤੇ ਆਈਫੋਨ 14 ਪਲੱਸ ਵਿੱਚ A15 ਬਾਇਓਨਿਕ ਚਿੱਪਸੈੱਟ ਹੈ। ਐਪਲ ਇਸ ਵਾਰ ਆਈਫੋਨ 14 ਸੀਰੀਜ਼ 'ਚ 5ਕੋਰ GPU ਲਿਆ ਰਿਹਾ ਹੈ।
ਇਹ ਵੀ ਪੜ੍ਹੋ: ਗੂਗਲ ਲਾਂਚ ਕਰੇਗਾ ਪਿਕਸਲ 7 ਫੋਨ ਅਤੇ ਪਹਿਲੀ ਗੂਗਲ ਸਮਾਰਟਵਾਚ