ਹੈਦਰਾਬਾਦ: ਐਮਾਜ਼ਾਨ ਵੱਲੋ ਗ੍ਰਾਹਕਾਂ ਲਈ itel P40+ ਸਮਾਰਟਫੋਨ ਨੂੰ ਡਿਸਕਾਊਂਟ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। itel P40+ ਸਮਾਰਟਫੋਨ ਨੂੰ ਤੁਸੀਂ 7,499 ਰੁਪਏ 'ਚ ਖਰੀਦ ਸਕਦੇ ਹੋ ਅਤੇ ਹੋਰ ਕਈ ਆਫ਼ਰਸ ਦਾ ਫਾਈਦਾ ਵੀ ਅਲੱਗ ਤੋਂ ਮਿਲ ਰਿਹਾ ਹੈ। ਐਮਾਜ਼ਾਨ ਵੱਲੋ itel P40+ 'ਤੇ ਖਾਸ ਡੀਲ ਦਾ ਫਾਈਦਾ ਦਿੱਤਾ ਜਾ ਰਿਹਾ ਹੈ।
itel P40+ ਸਮਾਰਟਫੋਨ 'ਤੇ ਮਿਲ ਰਹੇ ਆਫ਼ਰਸ: itel P40+ ਸਮਾਰਟਫੋਨ ਦੇ 4GB ਰੈਮ ਅਤੇ 128GB ਸਟੋਰੇਜ ਵਾਲੇ ਮਾਡਲ ਨੂੰ ਭਾਰਤ 'ਚ 8,099 ਰੁਪਏ 'ਚ ਲਾਂਚ ਕੀਤਾ ਗਿਆ ਸੀ। ਫਲੈਟ ਡਿਸਕਾਊਂਟ ਤੋਂ ਬਾਅਦ ਐਮਾਜ਼ਾਨ 'ਤੇ ਇਹ ਫੋਨ 7,499 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਦੂਜੇ ਪਾਸੇ, Citibank Card, Canara Bank Master Card Debit, IDFC FIRST Bank Credit Card ਅਤੇ OneCard Credit Card ਨਾਲ ਭੁਗਤਾਨ ਕਰਨ 'ਤੇ 10 ਫੀਸਦੀ ਤੱਕ ਦੀ ਛੋਟ ਮਿਲ ਰਹੀ ਹੈ। ਪੁਰਾਣਾ ਫੋਨ ਐਕਸਚੇਜ਼ ਕਰਨ 'ਤੇ itel P40+ ਸਮਾਰਟਫੋਨ 'ਤੇ 7,100 ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ। ਇਸ ਫੋਨ ਨੂੰ ਆਈਸ ਸਿਆਨ ਅਤੇ ਫੋਰਸ ਬਲੈਕ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਹੈ।
itel P40+ ਸਮਾਰਟਫੋਨ ਦੇ ਫੀਚਰਸ: itel P40+ ਸਮਾਰਟਫੋਨ 'ਚ 6.8 ਇੰਚ ਦੀ HD+IPS ਪੰਚ ਹੋਲ ਡਿਸਪਲੇ ਮਿਲ ਸਕਦੀ ਹੈ, ਜੋ 90Hz ਦੇ ਰਿਫ੍ਰੈਸ਼ ਦਰ ਅਤੇ 180Hz ਟਚ ਸੈਪਲਿੰਗ ਦਰ ਨੂੰ ਸਪੋਰਟ ਕਰਦੀ ਹੈ। ਇਸ ਫੋਨ 'ਚ 8GB LPDDR4X ਰੈਮ ਅਤੇ 128GB UFS 2.2 ਸਟੋਰੇਜ ਦਿੱਤੀ ਗਈ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 13MP ਦੋਹਰਾ ਕੈਮਰਾ ਅਤੇ 8MP ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। itel P40+ ਸਮਾਰਟਫੋਨ 'ਚ 7,000mAh ਦੀ ਬੈਟਰੀ ਦਿੱਤੀ ਗਈ ਹੈ, ਜੋ USB ਟਾਈਪ-C ਪੋਰਟ ਦੇ ਨਾਲ 18 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Realme C67 5G ਸਮਾਰਟਫੋਨ ਅੱਜ ਹੋਵੇਗਾ ਲਾਂਚ: Realme ਅੱਜ ਆਪਣੇ ਗ੍ਰਾਹਕਾਂ ਲਈ Realme C67 5G ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਇਸ ਫੋਨ ਨੂੰ ਕਾਫ਼ੀ ਦਿਨਾਂ ਤੋਂ ਟੀਜ਼ ਕੀਤਾ ਜਾ ਰਿਹਾ ਹੈ। ਲਾਂਚਿੰਗ ਤੋਂ ਪਹਿਲਾ ਹੀ ਕੰਪਨੀ ਫੋਨ ਦੇ ਡਿਜ਼ਾਈਨ ਦਾ ਵੀ ਖੁਲਾਸਾ ਕਰ ਚੁੱਕੀ ਹੈ। Realme C67 5G ਸਮਾਰਟਫੋਨ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਸ ਫੋਨ 'ਚ 5,000mAh ਦੀ ਵੱਡੀ ਬੈਟਰੀ ਮਿਲ ਸਕਦੀ ਹੈ, ਜੋ ਕਿ 33 ਵਾਟ ਦੀ SUPERVOOC ਚਾਰਜ਼ ਨੂੰ ਸਪੋਰਟ ਕਰੇਗੀ। Realme C67 5G ਸਮਾਰਟਫੋਨ ਅੱਜ ਦੁਪਹਿਰ 12 ਵਜੇ ਲਾਂਚ ਹੋ ਰਿਹਾ ਹੈ। ਫੋਨ ਦੀ ਲਾਂਚਿੰਗ ਨਾਲ ਜੁੜਿਆ ਲੈਡਿੰਗ ਪੇਜ ਫਲਿੱਪਕਾਰਟ 'ਤੇ ਵੀ ਨਜ਼ਰ ਆ ਰਿਹਾ ਹੈ। ਇਸ ਫੋਨ ਨੂੰ ਕੰਪਨੀ ਨੇ ਬਲੈਕ ਅਤੇ ਗ੍ਰੀਨ ਕਲਰ 'ਚ ਟੀਜ਼ ਕੀਤਾ ਹੈ। ਰਿਪੋਰਟਸ ਦੀ ਮੰਨੀਏ, ਤਾਂ ਕੰਪਨੀ ਇਸ ਸਮਾਰਟਫੋਨ ਨੂੰ 15 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਲਾਂਚ ਕਰ ਸਕਦੀ ਹੈ।