ETV Bharat / lifestyle

ਵਰਲਡ ਬ੍ਰੈਸਟਫੀਡਿੰਗ ਵੀਕ 2021: ਨਵਜੰਮੇ ਬੱਚਿਆਂ ਲਈ ਸੁਰੱਖਿਆ ਕਵਚ ਹੈ ਮਾਂ ਦਾ ਦੁੱਧ

author img

By

Published : Aug 7, 2021, 8:16 PM IST

ਨਵਜੰਮੇ ਬੱਚਿਆਂ ਲਈ ਮਾਂ ਦਾ ਦੁੱਧ ਅਮ੍ਰਿਤ ਵਾਂਗ ਮਨਿੰਆ ਜਾਂਦਾ ਹੈ, ਜੋ ਉਸ ਦੇ ਲਈ ਇੱਕ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ। ਬ੍ਰੈਸਟਫੀਡਿੰਗ ਦਾ ਮਹੱਤਵ ਤੇ ਇਸ ਦੇ ਲਾਭਾਂ ਬਾਰੇ ਹੋਰ ਜ਼ਿਆਦਾ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਹਰ ਸਾਲ 1 ਅਗਸਤ ਤੋਂ 7 ਅਗਸਤ ਤੱਕ ਵਰਲਡ ਬ੍ਰੈਸਟਫੀਡਿੰਗ ਵੀਕ ਮਨਾਇਆ ਜਾਂਦਾ ਹੈ।

ਵਰਲਡ ਬ੍ਰੈਸਟਫੀਡਿੰਗ ਵੀਕ
ਵਰਲਡ ਬ੍ਰੈਸਟਫੀਡਿੰਗ ਵੀਕ

ਮਾਂ ਦੇ ਦੁੱਧ ਵਿੱਚ ਜ਼ਰੂਰੀ ਪੋਸ਼ਕ ਤੱਤ, ਐਂਟੀ ਬੌਡੀਜ਼, ਹਾਰਮੋਨਸ, ਰੋਗਾਂ ਨਾਲ ਲੜਨ ਦੀ ਸਮਰਥਾ ਤੇ ਅਜਿਹੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਨਵਜੰਮੇ ਬੱਚੇ ਦੇ ਬੇਹਤਰ ਵਿਕਾਸ ਤੇ ਸਿਹਤ ਲਈ ਬੇਹਦ ਜ਼ਰੂਰੀ ਹੁੰਦੇ ਹਨ। ਕਈ ਕਾਰਨਾਂ ਕਾਰਨ ਅਜਿਹੇ ਕਈ ਨਵਜੰਮੇ ਬੱਚੇ ਹਨ ਜਿਨ੍ਹਾਂ ਨੂੰ ਜਨਮ ਤੋਂ ਬਾਅਦ ਮਾਂ ਦੇ ਦੁੱਧ ਨਹੀਂ ਮਿਲਦਾ ਤੇ ਉਹ ਮਾਂ ਦੇ ਦੁੱਧ ਨਾਲ ਮਿਲਣ ਵਾਲੇ ਫਾਇਦੇ ਤੋਂ ਵਾਂਝੇ ਰਹਿ ਜਾਂਦੇ ਹਨ।

ਅਜਿਹੇ ਹਲਾਤਾਂ ਤੋਂ ਬੱਚਣ ਲਈ ਹਰ ਸਾਲ 1 ਤੋਂ 7 ਅਗਸਤ ਤੱਕ ਵਰਲਡ ਬ੍ਰੈਸਟਫੀਡਿੰਗ ਵੀਕ ਮਨਾਇਆ ਜਾਂਦਾ ਹੈ। ਜਿਸ ਦਾ ਉਦੇਸ਼ ਹੈ ਕਿ ਲੋਕਾਂ ਨੂੰ ਬ੍ਰੈਸਟਫੀਡਿੰਗ ਦੇ ਫਾਇਦਿਆਂ ਬਾਰੇ ਜਾਗਰੂਕ ਕਰਨਾ ਹੈ। ਇਹ ਹਫ਼ਤਾ ਇਸ ਸਾਲ 'ਬ੍ਰੈਸਟਫੀਡਿੰਗ ਦੀ ਸੁਰੱਖਿਆ : ਇੱਕ ਸਾਂਝੀ ਜ਼ਿੰਮੇਵਾਰੀ' ਵਿਸ਼ੇ ਨਾਲ ਮਨਾਇਆ ਜਾ ਰਿਹਾ ਹੈ।

ਬ੍ਰੈਸਟਫੀਡਿੰਗ ਨਾਂ ਕਰਨ ਵਾਲੇ ਬੱਚਿਆਂ 'ਚ ਕੁਪੋਸ਼ਣ ਦਾ ਖ਼ਤਰਾ

ਬੱਚਿਆਂ ਦੇ ਮਾਹਰਾਂ ਦਾ ਕਹਿਣਾ ਹੈ ਕਿ ਬ੍ਰੈਸਟਫੀਡਿੰਗ ਨਾਲ ਬੱਚਿਆਂ ਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ। ਬ੍ਰੈਸਟਫੀਡਿੰਗ ਵੀਕ ਮੌਕੇ ਵਿਸ਼ੇਸ਼ ਤੌਰ 'ਤੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਜਨਮ ਤੋਂ ਲੈ ਕੇ ਛੇ ਮਹੀਨਿਆਂ ਤੱਕ ਬੱਚਿਆਂ ਦੀ ਬ੍ਰੈਸਟਫੀਡਿੰਗ ਲਈ ਔਰਤਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਵਰਲਡ ਅਲਾਇੰਸ ਫਾਰ ਬ੍ਰੈਸਟ ਐਕਸ਼ਨ ਦੇ ਮੁਤਾਬਕ, ਇਸ ਹਫ਼ਤੇ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਬ੍ਰੈਸਟਫੀਡਿੰਗ ਦੇ ਮਹੱਤਵ ਬਾਰੇ ਦੱਸਣਾ ਹੈ। ਇਸ ਦੇ ਨਾਲ ਹੀ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜੋੜਨਾ ਤੇ ਸਿਹਤ ਸੁਧਾਰ ਲਈ ਜਨਤਕ ਥਾਵਾਂ ਉੱਤੇ ਨੂੰ ਬ੍ਰੈਸਟਫੀਡਿੰਗ ਸੁਰੱਖਿਆ ਸਬੰਧੀ ਉਤਸ਼ਾਹਤ ਕਰਨਾ ਹੈ।

ਬ੍ਰੈਸਟਫੀਡਿੰਗ ਨਾਲ ਮਜਬੂਤ ਹੁੰਦਾ ਹੈ ਮਾਂ ਤੇ ਬੱਚੇ ਦਾ ਰਿਸ਼ਤਾ

ਹੈਦਰਾਬਾਦ ਦੇ ਰੇਨਬੋ ਚਿਲਡਰਨ ਹਸਪਤਾਲ ਦੇ ਸਲਾਹਕਾਰ ਨਿਯੋਨੈਟੋਲੋਜਿਸਟ ਅਤੇ ਬਾਲ ਰੋਗਾਂ ਦੇ ਮਾਹਰ ਡਾ.ਵਿਜਾਨੰਦ ਜਮਾਲਪੁਰੀ ਦੇ ਮੁਤਾਬਕ, ਨਵਜੰਮੇ ਬੱਚੇ ਲਈ ਘੱਟ ਤੋਂ ਘੱਟ 6 ਮਹੀਨੇ ਤੱਕ ਮਾਂ ਦਾ ਦੁੱਧ ਵਿਸ਼ੇਸ਼ ਅਤੇ ਉੱਤਮ ਭੋਜਨ ਹੈ। ਇਸ ਵਿੱਚ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ ਅਤੇ ਇਹ ਬੱਚੇ ਨੂੰ ਕਈ ਬਿਮਾਰੀਆਂ ਤੇ ਐਲਰਜੀ ਦੇ ਵਿਰੁੱਧ ਲੜਨ ਵਿੱਚ ਮਦਦ ਕਰਦੇ ਹਨ। ਇੰਨਾ ਹੀ ਨਹੀਂ, ਇਹ ਮਾਂ ਤੇ ਬੱਚੇ ਦੇ ਵਿੱਚ ਰਿਸ਼ਤੇ ਨੂੰ ਵੀ ਮਜਬੂਤ ​​ਕਰਦਾ ਹੈ।

ਬ੍ਰੈਸਟਫੀਡਿੰਗ ਦੇ ਗੂਣ ਤੇ ਫਾਇਦੇ

ਆਯੁਰਵੈਦਿਕ ਮਾਹਰ, ਡਾ. ਸ਼੍ਰੀਕਾਂਤਾਬਾਬੂ ਪੇਰਗੂ ਦੇ ਮੁਤਾਬਕ ਬ੍ਰੈਸਟਫੀਡਿੰਗ, ਮਾਂ ਦੇ ਦੁੱਧ ਦੇ ਗੂਣ ਬੱਚੇ ਦੇ ਸਹੀ ਵਿਕਾਸ ਨੂੰ ਸੁਨਸ਼ਚਿਤ ਕਰਦੇ ਹਨ। ਇਸ ਦੇ ਲਈ ਕੁੱਝ ਖ਼ਾਸ ਗੱਲਾਂ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੈ।

  • ਦੁੱਧ ਦਾ ਰੰਗ ਕੁਦਰਤੀ ਹੋਣਾ ਚਾਹੀਦਾ ਹੈ।
  • ਦੁੱਧ ਦੀ ਕੁਦਰਤੀ ਖੁਸ਼ਬੋ
  • ਉਸ ਦਾ ਸਵਾਦ ਥੋੜਾ ਮਿੱਠਾ ਹੁੰਦਾ ਹੈ।
  • ਇੱਕ ਕੱਪ ਪਾਣੀ 'ਚ ਮਾਂ ਦਾ ਦੁੱਧ ਮਿਲਾਉਣ 'ਤੇ ਇਹ ਅਸਾਨੀ ਨਾਲ ਪੂਰੀ ਤਰ੍ਹਾਂ ਮਿਲ ਜਾਂਦਾ ਹੈ।

ਮਾਂ ਦੇ ਦੁੱਧ ਦੇ ਫਾਇਦੇ

  • ਜੀਵਨਦਾਇਨੀ (ਪ੍ਰਣਾਮ), ਜਿਸ ਦਾ ਅਰਥ ਹੈ ਕਿ ਮਾਂ ਦਾ ਦੁੱਧ ਬੱਚੇ ਨੂੰ ਜੀਵਨ ਦਿੰਦਾ ਹੈ।
  • ਇਹ ਇੱਕ ਬੂਸਟਰ ਤੇ ਰੋਗ ਪ੍ਰਤੀਰੋਧਕ ਵਜੋਂ ਕੰਮ ਕਰਦਾ ਹੈ ਤੇ ਬੱਚੇ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ।
  • ਇਹ ਬੱਚੇ ਨੂੰ ਇੱਕ ਆਮ ਬਾਲਗ ਵਾਂਗ ਸਹੀ ਢੰਗ ਨਾਲ ਵਿਕਾਸ ਕਰਨ ਵਿੱਚ ਮਦਦਗਾਰ ਹੁੰਦਾ ਹੈ।
  • ਸ਼ਰੀਰ ਦੇ ਸੈਲਾਂ ਦੇ ਵਿਕਾਸ ਵਿੱਚ ਮਦਦ ਕਰਦਾ ਹੈ।
  • ਇਸ ਦਾ ਸੁਆਦ ਮਿੱਠਾ, ਪਤਲਾ ਤੇ ਠੰਡਾ ਹੁੰਦਾ ਹੈ।
  • ਇਹ ਸਰੀਰ ਵਿੱਚ ਸ਼ਕਤੀ ਵਧਾਉਣ ਵਾਲਾ ਹੁੰਦਾ ਹੈ।

ਬ੍ਰੈਸਟਫੀਡਿੰਗ ਨਾਲ ਮਾਂ ਨੂੰ ਹੋਣ ਵਾਲੇ ਫਾਇਦੇ

ਡਾ. ਰਾਜਸ਼੍ਰੀ ਕਟਕੇ, ਕੈਮਾ ਅਤੇ ਐਲਬਲੇਸ ਹਸਪਤਾਲ, ਮੁੰਬਈ ਦੀ ਸਾਬਕਾ ਸੁਪਰਡੈਂਟ ਅਤੇ ਪ੍ਰਸਿੱਧ ਗਾਇਨੀਕੋਲੋਜੀ ਅਤੇ ਪ੍ਰਸੂਤੀ ਵਿਗਿਆਨੀ, ਦਾ ਕਹਿਣਾ ਹੈ ਕਿ ਬ੍ਰੈਸਟਫੀਡਿੰਗ ਦੇ ਨਾਂ ਮਹਿਜ਼ ਬੱਚਿਆਂ ਲਈ ਬਲਕਿ ਮਾਵਾਂ ਲਈ ਵੀ ਬਹੁਤ ਸਾਰੇ ਲਾਭ ਹਨ।

  • ਬੱਚੇ ਅਤੇ ਮਾਂ ਦੇ ਵਿੱਚ ਭਾਵਨਾਤਮਕ ਬੰਧਨ ਮਜ਼ਬੂਤ ​​ਅਤੇ ਡੂੰਘਾ ਹੁੰਦਾ ਜਾਂਦਾ ਹੈ।
  • ਇੱਥੋਂ ਤੱਕ ਕਿ ਜਦੋਂ ਮਾਂ ਉਦਾਸ ਹੁੰਦੀ ਹੈ, ਉਹ ਬੱਚੇ ਨੂੰ ਖੁਆਉਣਾ ਜਾਰੀ ਰੱਖ ਸਕਦੀ ਹੈ।
  • ਇਹ ਇੱਕ ਸਿਹਤਮੰਦ ਬੰਧਨ ਵਿਕਸਤ ਕਰਨ ਵਿੱਚ ਮਦਦ ਕਰਦੀ ਹੈ।
  • ਇਸ ਨਾਲ ਮਹਿਲਾਵਾਂ ਯੂਟਰੈਸ ਤੇ ਛਾਤੀ ਦਾ ਕੈਂਸਰ ਤੋਂ ਸੁਰੱਖਿਅਤ ਰਹਿੰਦੀਆਂ ਹਨ।
  • ਬ੍ਰੈਸਟਫੀਡਿੰਗ ਮਾਵਾਂ ਲਈ ਗਰਭਨਿਰੋਧਕ ਦਾ ਕੰਮ ਵੀ ਕਰਦਾ ਹੈ।

ਇਹ ਵੀ ਪੜ੍ਹੋ : ਕੀ ਇਨਫਲੂਐਨਜ਼ਾ ਵੈਕਸੀਨ ਬੱਚਿਆਂ 'ਚ ਕੋਰੋਨਾ ਦੇ ਖਤਰੇ ਨੂੰ ਕਰ ਸਕੀ ਹੈ ਘੱਟ?

ETV Bharat Logo

Copyright © 2024 Ushodaya Enterprises Pvt. Ltd., All Rights Reserved.