ETV Bharat / lifestyle

ਬ੍ਰਿਸਕ ਵਾਕ ਨਾਲ ਵੱਧ ਸਕਦੀ ਹੈ ਯਾਦਦਾਸ਼ਤ - ਐਰੋਬਿਕ ਫਿਟਨੈਸ

ਵੱਧਦੀ ਉਮਰ ਨਾਲ ਲੋਕਾਂ ਨੂੰ ਸਭ ਤੋ ਵੱਡੀ ਸਮੱਸਿਆ ਲੋਕਾਂ ਨੂੰ ਆਉਂਦੀ ਹੈ ਉਹ ਹੈ ਯਾਦਦਾਸ਼ਤ ਘੱਟ ਹੋਣਾ ਤੇ ਜੋੜਾ 'ਚ ਪਰੇਸ਼ਾਨੀ। ਹਾਲ ਹੀ ਵਿੱਚ ਹੋਏ ਇੱਕ ਸਰਵੇ ਵਿੱਚ ਇਹ ਸਾਹਮਣੇ ਆਏ ਹਨ ਕਿ ਜੇਕਰ ਨਿਯਮਤ ਤੌਰ 'ਤੇ ਬ੍ਰਿਸਕ ਵਾਕਿੰਗ ਕੀਤੀ ਜਾਵੇ ਤਾਂ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ।

ਬ੍ਰਿਸਕ ਵਾਕ ਨਾਲ ਵੱਧ ਸਕਦੀ ਹੈ ਯਾਦਦਾਸ਼ਤ
ਬ੍ਰਿਸਕ ਵਾਕ ਨਾਲ ਵੱਧ ਸਕਦੀ ਹੈ ਯਾਦਦਾਸ਼ਤ
author img

By

Published : Aug 1, 2021, 3:39 PM IST

ਹੈਦਰਾਬਾਦ : ਕੋਲੋਰਾਡੋ ਯੂਨੀਵਰਸਿਟੀ ਦੀ ਇੱਕ ਤਾਜ਼ਾ ਖੋਜ ਦੇ ਨਤੀਜਿਆਂ ਤੋਂ ਪਤਾ ਚੱਲਿਆ ਹੈ ਕਿ ਹਫਤੇ ਵਿੱਚ ਤਿੰਨ ਦਿਨ 40-40 ਮਿੰਟ ਤੇਜ਼ ਸੈਰ ਕਰਨ ਨਾਲ, ਦਿਮਾਗ ਵਿੱਚ ਮੌਜੂਦ ਦਿਮਾਗ ਦੇ ਸੈੱਲਾਂ ਨੂੰ ਜੋੜਨ ਵਾਲਾ ਚਿੱਟਾ ਪਦਾਰਥ ਤਰੋਤਾਜ਼ਾ ਅਤੇ ਬਿਹਤਰ ਸਥਿਤੀ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਹੈ। ਨਤੀਜੇ ਵਜੋਂ, 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ 'ਚ ਯਾਦਦਾਸ਼ਤ 'ਤੇ ਸੋਚਣ ਦੀ ਸਮਰੱਥਾ 'ਚ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ।

250 ਬਜ਼ੁਰਗਾਂ 'ਤੇ ਕੀਤਾ ਸੋਧ

ਨਿਊਰੋਇਮੇਜ 'ਚ ਪ੍ਰਕਾਸ਼ਿਤ ਅਧਿਐਨ ਦੇ ਮੁਤਾਬਕ, ਤੇਜ਼ ਸੈਰ ਦਿਮਾਗ ਨੂੰ ਵਧੇਰੇ ਕਿਰਿਆਸ਼ੀਲ ਰੱਖਦੀ ਹੈ ਤੇ ਡਾਂਸ ਤੇ ਕਸਰਤ ਦੀ ਤੁਲਨਾ ਵਿੱਚ ਬ੍ਰਿਸਕ ਵਾਕ ਯਾਦਦਾਸ਼ਤ ਨੂੰ ਬਿਹਤਰ ਰੱਖਣ 'ਚ ਮਦਦ ਕਰਦੀ ਹੈ। ਕੋਲੋਰਾਡੋ ਸਟੇਟ ਯੂਨੀਵਰਸਿਟੀ 'ਚ ਨਿਊਰੋਸਾਇੰਸ ਤੇ ਮਨੁੱਖੀ ਵਿਕਾਸ ਦੇ ਪ੍ਰੋਫੈਸਰ ਐਗਨੀਜ਼ਕਾ ਬਰਜਿੰਸਕਾ ਤੇ ਉਨ੍ਹਾਂ ਦੀ ਟੀਮ ਨੇ 60 ਸਾਲ ਤੋਂ 80 ਸਾਲ ਤੱਕ ਦੇ 250 ਬਜ਼ੁਰਗ ਮਰਦਾਂ ਅਤੇ ਔਰਤਾਂ ਨੂੰ ਸੋਧ ਲਈ ਚੁਣਿਆ ਜੋ ਸਰੀਰਕ ਤੌਰ 'ਤੇ ਜ਼ਿਆਦਾ ਕ੍ਰੀਰਿਆਸ਼ੀਲ ਨਹੀਂ ਸਨ।

ਖੋਜ ਦੇ ਦੌਰਾਨ, ਇਨ੍ਹਾਂ ਸਾਰੇ ਬਜ਼ੁਰਗ ਲੋਕਾਂ ਦੀ ਵੱਖ-ਵੱਖ ਅਭਿਆਸਾਂ ਦੇ ਰਾਹੀਂ ਐਰੋਬਿਕ ਫਿਟਨੈਸ ਤੇ ਬੋਧਾਤਮਕ ਹੁਨਰਾਂ ਲਈ ਜਾਂਚ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਦੇ ਦਿਮਾਗ ਵਿੱਚ ਚਿੱਟੇ ਪਦਾਰਥਾਂ ਦੀ ਸਿਹਤ ਤੇ ਕਾਰਜ ਪ੍ਰਣਾਲੀ ਨੂੰ ਐਮਆਰਆਈ ਸਕੈਨ ਵੱਲੋਂ ਵੀ ਮਾਪਿਆ ਗਿਆ।

ਇਸ ਖੋਜ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਤਿੰਨ ਸਮੂਹਾਂ ਵਿੱਚ ਵੰਡਿਆ ਗਿਆ। ਪਹਿਲੇ ਗਰੁੱਪ ਨੂੰ ਸਟ੍ਰੈਚਿੰਗ ਅਤੇ ਬੈਲੇਂਸ ਟ੍ਰੇਨਿੰਗ ਦਿੱਤੀ ਗਈ, ਦੂਜੇ ਗਰੁੱਪ ਨੂੰ ਹਫ਼ਤੇ ਵਿੱਚ ਤਿੰਨ ਵਾਰ 40 ਮਿੰਟ ਤੇਜ਼ ਸੈਰ ਅਤੇ ਤੀਜੇ ਗਰੁੱਪ ਨੂੰ ਡਾਂਸ ਅਤੇ ਗਰੁੱਪ ਕੋਰੀਓਗ੍ਰਾਫੀ ਦਿੱਤੀ ਗਈ। ਜਿਸ ਤੋਂ ਬਾਅਦ ਨਤੀਜਿਆਂ ਨੇ ਤਿੰਨਾਂ ਸਮੂਹਾਂ ਦੀ ਮਾਨਸਿਕ ਅਤੇ ਸਰੀਰਕ ਸਥਿਤੀ ਵਿੱਚ ਸੁਧਾਰ ਦਿਖਾਇਆ।

ਸੈਰ ਕਰਨ ਅਤੇ ਨੱਚਣ ਵਾਲਿਆਂ ਦੀ ਐਰੋਬਿਕ ਫਿਟਨੈਸ ਵੀ ਪਹਿਲਾਂ ਨਾਲੋਂ ਬਿਹਤਰ ਸੀ, ਪਰ ਤੇਜ਼ ਤੁਰਨ ਵਾਲਿਆਂ ਦੀ ਸਿਹਤ ਵਿੱਚ ਮੁਕਾਬਲਨ ਵਧੇਰੇ ਸੁਧਾਰ ਹੋਇਆ। ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਦੇ ਦਿਮਾਗ 'ਚ ਮੌਜੂਦ ਚਿੱਟਾਮ ਮੈਟਰ ਨਵਾਂ ਲੱਗ ਰਿਹਾ ਸੀ। ਉਨ੍ਹਾਂ ਨੇ ਮੈਮੋਰੀ ਟੈਸਟ ਵਿੱਚ ਹੋਰਨਾਂ ਸਮੂਹਾਂ ਤੋਂ ਵੱਧ ਚੰਗਾ ਪ੍ਰਦਰਸ਼ਨ ਕੀਤਾ।

ਗਤੀਹੀਨ ਹੋਣ 'ਤੇ ਵੱਧ ਐਕਟਿਵ ਰਹਿੰਦਾ ਹੈ ਚਿੱਟਾ ਪਦਾਰਥ

ਮਹੱਤਵਪੂਰਣ ਗੱਲ ਇਹ ਹੈ ਕਿ ਚਿੱਟਾ ਪਦਾਰਥ ਦਿਮਾਗ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ ਅਤੇ ਇਸ ਵਿੱਚ ਕੋਈ ਗੜਬੜ ਹੋਣ 'ਤੇ ਇਹ ਸੋਚਣ ਤੇ ਮਹਿਸੂਸ ਕਰਨ ਦੀ ਯੋਗਤਾ ਨੂੰ ਪ੍ਰਭਾਵਤ ਕਰਦਾ ਹੈ। ਚਿੱਟਾ ਪਦਾਰਥ ਉਹ ਟਿਸ਼ੂ ਹੈ ਜੋ ਦਿਮਾਗੀ ਤੇ ਰੀੜ੍ਹ ਦੀ ਹੱਡੀ ਨਾਲ ਨਸਾਂ ਦੇ ਤੰਤੂਆਂ ਨੂੰ ਜੋੜਦਾ ਹੈ। ਚਿੱਟਾ ਪਦਾਰਥ ਦਿਮਾਗ ਵਿੱਚ ਮੌਜਦੂ ਗ੍ਰੇਅ ਮੈਟਰ ਜਿੰਨਾ ਹੀ ਮਹੱਤਵਪੂਰਣ ਹੈ। ਡਿਪਰੈਸ਼ਨ ਵਾਲੇ ਲੋਕਾਂ ਵਿੱਚ ਆਮ ਤੌਰ 'ਤੇ ਚਿੱਟੇ ਪਦਾਰਥ ਦੀ ਇਕਾਗਰਤਾ ਵਿੱਚ ਕਮੀ ਦਿਖਾਈ ਗਈ ਹੈ, ਜੋ ਆਮ ਮਨੁੱਖੀ ਦਿਮਾਗ ਵਿੱਚ ਨਹੀਂ ਵੇਖੀ ਜਾਂਦੀ।

ਪ੍ਰੋ. ਬਰਜਿੰਸਕਾ ਨੇ ਦੱਸਿਆ ਕਿ ਸੋਧ ਦੇ ਨਤੀਜੇ ਦਿਮਾਗ ਦੀ ਗਤੀਸ਼ੀਲਤਾ ਬਾਰੇ ਕਾਫੀ ਹੱਦ ਤੱਕ ਸਪਸ਼ਟ ਮੁਲਾਂਕਣ ਦਿੰਦੇ ਹਨ।

ਸਾਡੇ ਸਰੀਰ ਦੀ ਅਯੋਗਤਾ ਅਤੇ ਗਤੀਵਿਧੀ ਦੇ ਮੁਤਾਬਕ, ਸਾਡੇ ਦਿਮਾਗ ਦੇ ਟਿਸ਼ੂ ਦੀ ਬਣਤਰ ਵੀ ਬਦਲ ਜਾਂਦੀ ਹੈ। ਵਧੇਰੇ ਸਰੀਰਕ ਤੌਰ 'ਤੇ ਕਿਰਿਆਸ਼ੀਲ ਹੋਣ ਨਾਲ ਬੁਢਾਪੇ ਵਿੱਚ ਵੀ ਦਿਮਾਗ 'ਚ ਚਿੱਟੇ ਪਦਾਰਥ ਦਾ ਨਿਰਮਾਣ ਹੋ ਸਕਦਾ ਹੈ, ਜਦੋਂ ਕਿ ਸੁਸਤ ਰਹਿਣ ਨਾਲ ਇਸ ਦੀ ਗੁਣਵੱਤਾ ਵਿੱਚ ਕਮੀ ਆ ਸਕਦੀ ਹੈ।

ਇਹ ਵੀ ਪੜ੍ਹੋ : ਦੇਰ ਰਾਤ ਖਾਣ ਤੋਂ ਕਰੋ ਪਰਹੇਜ਼

ETV Bharat Logo

Copyright © 2025 Ushodaya Enterprises Pvt. Ltd., All Rights Reserved.