ETV Bharat / international

ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਦੂਜੀ ਪਤਨੀ ਨੂੰ ਰਸਮੀ ਤੌਰ 'ਤੇ ਦਿੱਤਾ ਤਲਾਕ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੀ ਦੂਜੀ ਪਤਨੀ ਮਰੀਨਾ ਵ੍ਹੀਲਰ ਤੋਂ ਤਲਾਕ ਲੈ ਲਿਆ ਹੈ।

ਫ਼ੋਟੋ।
ਫ਼ੋਟੋ।
author img

By

Published : May 7, 2020, 11:17 PM IST

ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਖਰਕਾਰ ਆਪਣੀ ਦੂਜੀ ਪਤਨੀ ਮਰੀਨਾ ਵ੍ਹੀਲਰ ਤੋਂ ਤਲਾਕ ਲੈ ਲਿਆ। ਹੁਣ ਉਹ ਆਪਣੀ ਮੰਗੇਤਰ ਕੈਰੀ ਸਾਇਮੰਡਸ ਨਾਲ ਵਿਆਹ ਕਰਨਗੇ, ਜਿਸਨੇ ਪਿਛਲੇ ਮਹੀਨੇ ਇਕ ਬੇਟੇ ਨੂੰ ਜਨਮ ਦਿੱਤਾ ਸੀ।

ਬੁੱਧਵਾਰ ਨੂੰ ਇੱਕ ਰਿਪੋਰਟ ਵਿੱਚ ਇੱਕ ਅਖਬਾਰ ਨੇ ਕਿਹਾ ਹੈ ਕਿ ਵ੍ਹੀਲਰ ਨੇ ਫਰਵਰੀ ਵਿੱਚ ਤਲਾਕ ਲਈ ਅਰਜ਼ੀ ਦਿੱਤੀ ਸੀ, ਜੋ 29 ਅਪ੍ਰੈਲ ਨੂੰ ਨਵਜੰਮੇ ਵਿਲਫਰੇਡ ਲੌਰੀ ਨਿਕੋਲਸ ਜੌਨਸਨ ਦੇ ਜਨਮ ਤੋਂ ਪਹਿਲਾਂ ਮਨਜ਼ੂਰ ਹੋ ਗਿਆ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਮੰਨਿਆ ਜਾਂਦਾ ਹੈ ਕਿ ਦੋਵਾਂ ਧਿਰਾਂ ਨੇ ਇਸ ਸਮਝੌਤੇ ਉੱਤੇ ਚਾਰ ਮਿਲੀਅਨ ਪੌਂਡ ਖਰਚ ਕੀਤੇ ਹਨ। ਜੌਨਸਨ ਅਤੇ ਵ੍ਹੀਲਰ ਵਿਚਾਲੇ ਫਰਵਰੀ ਵਿੱਚ ਲੰਡਨ ਸਥਿਤ ਕੇਂਦਰੀ ਪਰਿਵਾਰਕ ਅਦਾਲਤ ਪੈਸਿਆਂ ਦੀ ਵੰਡ ਦਾ ਸਮਝੌਤਾ ਹੋਇਆ ਸੀ। ਕੇਸ ਨੰਬਰ ਤੋਂ ਪਤਾ ਚੱਲਦਾ ਹੈ ਕਿ ਦੋਵਾਂ ਦਾ ਪੈਸਿਆਂ ਨੂੰ ਲੈ ਕੇ ਝਗੜਾ ਸੀ।

ਦੋਹਾਂ ਨੇ 1993 ਵਿੱਚ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਚਾਰ ਬੱਚੇ ਹਨ, ਲਾਰਾ ਲੈਟੀਸ (26), ਮਾਈਲੋ ਆਰਥਰ (24), ਕੈਸੀਆ ਪੀਚੇਸ (22), ਅਤੇ ਥਿਓਡੋਰ ਅਪੋਲੋ (20) ਸਾਲ ਦੇ ਹਨ। ਦੋਵਾਂ ਨੇ 2018 ਵਿੱਚ ਵੱਖ ਹੋਣ ਦਾ ਫੈਸਲਾ ਕੀਤਾ ਸੀ।

ਜੌਨਸਨ ਦਾ ਪੰਜਵਾਂ ਬੱਚਾ ਸਟੇਫਨੀ ਹੈ, ਜਿਸ ਨੂੰ ਜਨਮ ਸਾਲ 2009 ਵਿੱਚ ਕਲਾ ਸਲਾਹਕਾਰ ਹੈਲਨ ਮੈਕਿੰਟਰ ਨੇ ਜਨਮ ਦਿੱਤਾ ਸੀ। ਵਿਆਹੁਤਾ ਜੌਨਸਨ ਦਾ ਹੈਲੇਨ ਮੈਕਿੰਟਰ ਨਾਲ ਸਬੰਧ ਸੀ। ਜੌਨਸਨ ਦੇ ਵੱਖ ਹੋਣ ਦਾ ਐਲਾਨ ਕਰਨ ਤੋਂ ਥੋੜ੍ਹੀ ਦੇਰ ਬਾਅਦ ਸਾਈਮੰਡਜ਼ ਨਾਲ ਆਪਣੇ ਸਬੰਧਾਂ ਦੀ ਪੁਸ਼ਟੀ ਕੀਤੀ ਗਈ।

ਜੌਨਸਨ ਦੀ ਪਹਿਲੀ ਪਤਨੀ ਅਲੇਗ੍ਰਾ ਮੋਸਟਿਨ-ਓਵਨ ਸੀ, ਜਿਸ ਨਾਲ ਉਸ ਦੀ ਯੂਨੀਵਰਸਿਟੀ ਵਿਚ ਮੁਲਾਕਾਤ ਹੋਈ ਸੀ ਅਤੇ ਉਸ ਸਮੇਂ ਦੋਵੇਂ 23 ਸਾਲ ਦੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.