ਇਮਰਾਨ ਖ਼ਾਨ ਨੇ ਯੂਨਾਈਟਡ ਅਰਬ ਇਮਰਾਤ (ਯੂਏਈ) ਦੀ ਸਰਕਾਰ ਨਾਲ ਬੈਠਕ ਦੌਰਾਨ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਸਿੱਖਾਂ ਲਈ ਉਨ੍ਹਾਂ ਦਾ ਮੱਕਾ-ਮਦੀਨਾ ਪਾਕਿਸਤਾਨ ਵਿੱਚ ਸ੍ਰੀ ਨਨਕਾਣਾ ਸਾਹਿਬ ਅਤੇ ਦੂਜਾ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਹੈ ਜਿਸ ਦੇ ਦਰਵਾਜੇ
ਪਾਕਿਸਤਾਨ ਸਰਕਾਰ ਨੇ ਉਨ੍ਹਾਂ ਲਈ ਖੋਲ੍ਹ ਦਿੱਤੇ ਹਨ। ਖ਼ਾਨ ਨੇ ਕਿਹਾ ਕਿ ਸ਼ਰਧਾਲੂ ਹੁਣ ਪਾਕਿਸਾਤਨ ਆਉਣ ਤੋਂ ਬਾਅਦ ਵੀਜ਼ਾ ਲੈ ਸਕਦੇ ਹਨ।
ਜ਼ਿਕਰਯੋਗ ਹੈ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਆਦੇਸ਼ ਤੋਂ ਬਾਅਦ ਪਾਕਿਸਤਾਨ ਵਜ਼ਾਰਤ ਲਗਾਤਰ ਨਿਵੇਸ਼ਕਾਂ ਨੂੰ ਉੱਥੇ ਨਿਵੇਸ਼ ਕਰਨ ਲਈ ਸੱਦਾ ਦੇ ਰਹੀ ਹੈ।