ਹੈਦਰਾਬਾਦ: ਭਾਰਤ ਵਿੱਚ ਕੋਰੋਨਾ ਵਾਇਰਸ ਦੇ 135 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਗੁਆਂਢੀ ਦੇਸ਼ ਪਾਕਿਸਤਾਨ ਵਿੱਚ 190 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅਜਿਹੀ ਸਥਿਤੀ ਵਿੱਚ, ਕੋਰੋਨਾ ਵਾਇਰਸ ਦੀ ਲਾਗ ਦਾ ਸੰਕਟ ਹੋਰ ਗਹਿਰਾ ਹੁੰਦਾ ਜਾਪਦਾ ਹੈ।
ਇਸ ਦੌਰਾਨ, ਪਾਕਿਸਤਾਨ ਭਲੇ ਹੀ ਇਸ ਸੰਕਟ ਨੂੰ ਕਾਬੂ ਕਰਨ ਵਿੱਚ ਕਮਜ਼ੋਰ ਜਾਪਦਾ ਹੈ, ਪਰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸੰਕਟ ਦੀ ਇਸ ਘੜੀ ਵਿੱਚ ਵੀ ਭਾਰਤ ਵਿਰੋਧੀ ਜ਼ਹਿਰ ਉਗਲ ਰਿਹਾ ਹੈ। ਉਨ੍ਹਾਂ ਇੱਕ ਵਾਰ ਮੁੜ ਕਸ਼ਮੀਰ ਮੁੱਦੇ 'ਤੇ ਬਿਆਨਬਾਜ਼ੀ ਕੀਤੀ ਹੈ।