ਇਸਲਾਮਾਬਾਦ : ਭਾਰਤ ਨੇ ਕਸ਼ਮੀਰ ਮੁੱਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਵਿਚੋਲਗੀ ਤੋਂ ਇਨਕਾਰ ਕਰ ਦਿੱਤਾ ਹੈ। ਪੀਐੱਮ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ ਮੁੱਦੇ ਨੂੰ ਦੋ-ਪੱਖੀ ਮੰਨਿਆ ਹੈ। ਜੀ-7 ਦੇਸ਼ਾਂ ਦੇ ਸੰਮੇਲਨ ਤੋਂ ਇਤਰ ਮੀਡੀਆ ਨਾਲ ਗੱਲਬਾਤ ਦੌਰਾਨ ਦੋਵੇਂ ਦੇਸ਼ਾਂ ਨੇ ਇਹ ਗੱਲ ਕਹੀ ਕਿ ਕਸ਼ਮੀਰ ਮੁੱਦਾ ਭਾਰਤ-ਪਾਕਿ ਆਪਸ ਵਿੱਚ ਸੁਲਝਾ ਲੈਣਗੇ।
ਇਸੇ ਦੌਰਾਨ ਇਮਰਾਨ ਖ਼ਾਨ ਕਸ਼ਮੀਰ ਮੁੱਦੇ ਉੱਤੇ ਸਾਉਦੀ ਪ੍ਰਿੰਸ ਸਲਮਾਨ ਨਾਲ ਗੱਲ ਕੀਤੀ ਹੈ। ਇਮਰਾਨ ਨੇ ਸਾਉਦੀ ਦੇ ਕ੍ਰਾਉਨ ਪ੍ਰਿੰਸ ਨਾਲ ਫ਼ੋਨ ਉੱਤੇ 3 ਵਾਰ ਗੱਲ ਕੀਤੀ ਹੈ। ਪਾਕਿ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਸੋਮਵਾਰ ਰਾਤ ਇਮਰਾਨ ਨੇ ਪ੍ਰਿੰਸ ਸਲਮਾਨ ਨਾਲ ਕਸ਼ਮੀਰ ਦੇ ਤਾਜ਼ਾ ਹਾਲਾਤਾਂ ਉੱਤੇ ਚਰਚਾ ਕੀਤੀ ਹੈ।
ਦੋਵਾਂ ਵਿਚਕਾਰ ਪਹਿਲੀ ਵਾਰ ਬੀਤੀ 7 ਅਗਸਤ ਨੂੰ ਫ਼ੋਨ ਉੱਤੇ ਹੀ ਗੱਲ ਹੋਈ ਸੀ। ਇਸ ਨਾਲ ਖੇਤਰ ਦੇ ਹਾਲਾਤ ਵਿੱਚ ਬਦਲਾਅ ਅਤੇ ਇਸ ਦੇ ਪ੍ਰਤੀ ਕੀਤੇ ਗਈਆਂ ਕੋਸ਼ਿਸ਼ਾਂ ਉੱਤੇ ਚਰਚਾ ਕੀਤੀ। ਇਹ ਜਾਣਕਾਰੀ ਸਾਉਦੀ ਪ੍ਰੈੱਸ ਏਜੰਸੀ ਤੋਂ ਸਾਹਮਣੇ ਆਈ ਹੈ। ਮੰਗਲਵਾਰ ਨੂੰ ਸਾਹਮਣੇ ਆਈ ਇੱਕ ਮੀਡਿਆ ਰਿਪੋਰਟ ਮੁਤਾਬਕ ਇਮਰਾਨ ਨੇ ਬੀਤੀ 19 ਅਗਸਤ ਨੂੰ ਵੀ ਪ੍ਰਿੰਸ ਸਲਮਾਨ ਨਾਲ ਗੱਲ ਕੀਤੀ। ਇਸ ਦੌਰਾਨ ਕਸ਼ਮੀਰ ਮੁੱਦੇ ਤੋਂ ਇਲਾਵਾ ਕੁੱਝ ਹੋਰ ਮੁੱਦਿਆਂ ਦਾ ਵੀ ਜ਼ਿਕਰ ਹੋਇਆ। ਪਾਕਿ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਇਮਰਾਨ ਖ਼ਾਨ ਨੇ ਪ੍ਰਿੰਸ ਸਲਮਾਨ ਨੂੰ ਭਾਰਤ ਅਧਿਕਾਰਤ ਕਸ਼ਮੀਰ ਦਾ ਹਾਲਾਤਾਂ ਦੀ ਜਾਣਕਾਰੀ ਵੀ ਦਿੱਤੀ।