ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਹਿਰ ਨਾਲ ਜੂਝ ਰਿਹਾ ਭਾਰਤ ਹੁਣ ਸਾਈਬਰ ਹਮਲੇ ਦਾ ਸ਼ਿਕਾਰ ਹੋ ਸਕਦਾ ਹੈ। ਇਸ ਕ੍ਰਮ ਵਿੱਚ ਭਾਰਤ ਸਮੇਤ 6 ਦੇਸ਼ਾਂ 'ਤੇ 21 ਜੂਨ ਨੂੰ ਸਾਈਬਰ ਹੈਕਰ ਹਮਲਾ ਕਰ ਸਕਦੇ ਹਨ। ਇਹ ਅੰਦਾਜ਼ਾ ਇਸ ਲਈ ਲਗਾਇਆ ਜਾ ਰਿਹਾ ਹੈ ਕਿਉਂਕਿ ਉੱਤਰ ਕੋਰੀਆ ਦਾ ਹੈਕਰ ਗਰੁੱਪ 'ਲੈਜਾਰਸ' ਇਨ੍ਹਾਂ ਦੇਸ਼ਾਂ ਵਿੱਚ ਕੋਵਿਡ-19 ਨਾਲ ਸਬੰਧਿਤ ਰਾਹਤ ਕਾਰਜ ਦੇ ਨਾਂਅ 'ਤੇ ਲੋਕਾਂ ਨੂੰ ਠੱਗਣ ਦੀ ਯੋਗਨਾ ਬਣਾ ਰਿਹਾ ਹੈ। ਭਾਰਤ ਵੀ ਇਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ।
ਗੌਰਤਲਬ ਹੈ ਕਿ ਉੱਤਰ ਕੋਰੀਆ ਦੀ ਫਿਸ਼ਿੰਗ ਮੁਹਿੰਮ, ਜੋ ਕੋਵਿਡ-19 ਥੀਮ 'ਤੇ ਅਧਾਰਿਤ ਹੈ, ਇੱਕ ਵੱਡੇ ਸਾਈਬਰ ਹਮਲੇ ਦੀ ਸਾਜ਼ਿਸ਼ ਕਰ ਰਹੀ ਹੈ।
ZDNet ਦੀ ਰਿਪੋਰਟ ਦੇ ਅਨੁਸਾਰ, 50 ਲੱਖ ਤੋਂ ਜ਼ਿਆਦਾ ਲੋਕ ਇਸ ਹਮਲੇ ਦੀ ਮਾਰ ਹੇਠਾਂ ਆ ਸਕਦੇ ਹਨ। ਇਸ ਦੇ ਨਾਲ ਹੀ 6 ਵੱਡੇ ਦੇਸ਼ਾਂ ਦੇ ਛੋਟੇ ਤੇ ਵੱਡੇ ਉਦਯੋਗਾਂ ਨੂੰ ਹੈਕਰਸ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਇਨ੍ਹਾਂ 6 ਦੇਸ਼ਾਂ ਵਿੱਚ ਭਾਰਤ, ਸਿੰਗਾਪੁਰ, ਦੱਖਣੀ ਕੋਰੀਆ, ਜਾਪਾਨ, ਬ੍ਰਿਟੇਨ ਤੇ ਅਮਰੀਕਾ ਸ਼ਾਮਲ ਹਨ।
ਸਿੰਗਾਪੁਰ ਦੇ ਸਾਈਬਰ ਸੁੱਰਖਿਆ ਦੇ ਵਿਕਰੇਤਾ ਅਨੁਸਾਰ, ਉੱਤਰ ਕੋਰੀਆਈ ਹੈਕਰ ਸਮੂਹ ਇਸ ਨਾਲ ਵਿੱਤੀ ਲਾਭ ਪ੍ਰਾਪਤ ਕਰਨਾ ਚਾਹੁੰਦੇ ਹਨ, ਜਿੱਥੇ ਉਹ ਈਮੇਲ ਪ੍ਰਾਪਤਕਰਤਾਵਾਂ ਨੂੰ ਧੋਖਾਧੜੀ ਵਾਲੀ ਵੈਬਸਾਈਟਾਂ 'ਤੇ ਲੈ ਜਾ ਕੇ ਉਨ੍ਹਾਂ ਦੇ ਨਿੱਜੀ ਤੇ ਪ੍ਰੋਫ਼ੈਸ਼ਨਲ ਡਾਟਾ ਦਾ ਖ਼ੁਲਾਸਾ ਕਰਨ ਦਾ ਲਾਲਚ ਦੇਣਗੇ।
ਤੁਹਾਨੂੰ ਦੱਸ ਦੇਈਏ ਕਿ ਲੈਜਾਰਸ ਨਾਂਅ ਦੇ ਇਸ ਹੈਕਰ ਗਰੁੱਪ ਨੇ ਜਾਪਾਨ ਦੇ 11 ਲੱਖ ਤੇ ਭਾਰਤ ਦੇ 20 ਲੱਖ ਲੋਕਾਂ ਦੀ ਈਮੇਲ ਆਈਡੀ ਤੋਂ ਇਲਾਵਾ ਯੂਕੇ ਵਿੱਚ 180,000 ਵਪਾਰਿਕ ਨਾਲ ਸਪੰਰਕ ਕਰਨ ਦਾ ਦਾਅਵਾ ਕੀਤਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਹਮਲੇ ਵਿੱਚ ਸਿੰਗਾਪੁਰ ਦੇ 8,000 ਸਗੰਠਨ ਸ਼ਾਮਲ ਹਨ। ਜਿੱਥੋਂ ਉਨ੍ਹਾਂ ਦੇ ਸਾਰੇ ਵਪਾਰਕ ਸਪੰਰਕ ਈਮੇਲ ਹਨ, ਜਿਸ ਦੇ ਜ਼ਰੀਏ ਸਿੰਗਾਪੁਰ ਬਿਜ਼ਨਸ ਫੈਡਰੇਸ਼ਨ ਦੇ ਮੈਂਬਰਾਂ ਨੂੰ ਸੰਬੋਧਿਤ ਕੀਤਾ ਹੋਵੇਗਾ।
ਦੱਸ ਦੇਈਏ ਕਿ 2001 ਵਿੱਚ ਵਪਾਰ ਤੇ ਉਦਯੋਗ ਮੰਤਰਾਲੇ ਵੱਲੋਂ ਪ੍ਰਸਤੂਤ ਕੀਤਾ ਗਿਆ SBF ਸਿੰਗਾਪੁਰ 'ਚ ਕਾਰੋਬਾਰਾਂ ਨੂੰ ਹੌਂਸਲਾ ਅਫ਼ਜ਼ਾਈ ਦੇਣ ਲਈ ਜ਼ਿੰਮੇਵਾਰ ਹੈ ਤੇ ਉਹ 27,200 ਕੰਪਨੀਆਂ ਦਾ ਪ੍ਰਤੀਨਿਧਤਾ ਕਰਦਾ ਹੈ। ਤਾਜ਼ਾ ਆਈ ਰਿਪੋਰਟ ਵਿੱਚ ਕੁਝ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਟਾਰਗੇਟ ਕੀਤੇ ਗਏ ਸਿੰਗਾਪੁਰ ਦੇ ਕਾਰੋਬਾਰਾਂ ਨੂੰ ਕਥਿਤ ਤੌਰ 'ਤੇ ਫਿਸ਼ਿੰਗ ਈਮੇਲ ਸੰਦੇਸ਼ ਮਿਲਿਆ, ਜੋ ਚੀਨੀ ਭਾਸ਼ਾ ਵਿੱਚ ਲਿਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਫਰਜ਼ੀ ਤਰੀਕੇ ਨਾਲ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਰੋਨਾ ਰਾਹਤ ਫੰਡ ਤਹਿਤ ਪੈਸਿਆਂ ਦਾ ਲਾਲਚ ਦਿੱਤਾ ਗਿਆ।
ਸਾਈਫਰਮਾ ਦੇ ਸੰਸਥਾਪਕ ਤੇ ਸੀਆਈਓ ਕੁਮਾਰ ਰਿਤੇਸ਼ ਦੇ ਅਨੁਸਾਰ, ਉਨ੍ਹਾਂ ਨੇ ਸਿੰਗਾਪੁਰ, ਜਾਪਾਨ, ਦੱਖਣੀ ਕੋਰੀਆ, ਭਾਰਤ ਤੇ ਅਮਰੀਕਾ ਦੇ ਨਾਲ ਨਾਲ ਬ੍ਰਿਟੇਨ ਦੇ ਰਾਸ਼ਟਰੀ ਸਾਈਬਰ ਸੁੱਰਖਿਆ ਕੇਂਦਰ ਵਿੱਚ ਸਰਕਾਰੀ ਸੀਈਆਰਟੀ ਨੂੰ ਇਸ ਬਾਰੇ ਸੂਚਿਤ ਕੀਤਾ ਹੈ। ਸਾਰੀਆਂ 6 ਏਜੰਸੀਆਂ ਨੇ ਅਲਰਟ ਨੂੰ ਸਵੀਕਾਰ ਕਰ ਲਿਆ ਤੇ ਹੁਣ ਉਹ ਇਸ ਸਬੰਧੀ ਜਾਂਚ ਕਰ ਰਹੀਆਂ ਹਨ।