ਅੰਮ੍ਰਿਤਸਰ: ਅੰਮ੍ਰਿਤਸਰ: ਚੰਗਾ ਜੀਵਨ ਜੀਉਣ ਦੀ ਆਸ ਨਾਲ ਅਮਰੀਕਾ ਪੁੱਜਣ 'ਚ ਕਾਮਯਾਬ ਹੋਣ ਵਾਲੇ ਭਾਰਤੀਆਂ 'ਚੋਂ ਕਾਨੂੰਨੀ ਲੜਾਈ ਹਾਰਨ ਵਾਲੇ 69 ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਉਡਾਣ ਅੱਜ ਸ਼ਾਮੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ।
ਇਸ ਮੌਕੇ ਡਿਪੋਰਟ ਕੀਤੇ ਨੌਜਵਾਨਾਂ ਨੇ ਦੱਸਿਆ ਕਿ ਏਜੰਟ ਨੇ ਉਨ੍ਹਾਂ ਨਾਲ ਧੋਖਾ ਕਰਕੇ ਗਲਤ ਤਰੀਕੇ ਨਾਲ ਉਨ੍ਹਾਂ ਨੂੰ ਵਿਦੇਸ਼ 'ਚ ਭੇਜ ਦਿੱਤਾ ਸੀ, ਜਿੱਥੇ ਉਨ੍ਹਾਂ ਨੂੰ ਲਗਭਗ 2 ਸਾਲ ਤੱਕ ਜੇਲ੍ਹ ਕੱਟਣੀ ਪਈ ਤੇ ਜਿਸ ਤੋਂ ਬਾਅਦ ਉਹ ਭਾਰਤ ਵਾਪਸ ਆਏ ਹਨ।
ਇੱਕ ਹੋਰ ਡਿਪੋਰਟ ਹੋਏ ਨੌਜਵਾਨ ਨੇ ਦੱਸਿਆ ਉਹ ਸਾਰੀ ਜ਼ਮੀਨ ਅਤੇ ਘਰ ਵੇਚ ਕੇ ਏਜੰਟ ਨੂੰ 25 ਲੱਖ ਦੇ ਕੇ ਅਮਰੀਕਾ ਗਿਆ ਸੀ। ਜਿਸ ਨੇ ਦੱਸਿਆ ਉੱਥੇ ਜੇਲ੍ਹ ਦੌਰਾਨ ਉਨ੍ਹਾਂ ਨੂੰ ਖਾਣਾ ਵੀ ਬਹੁਤ ਮਾੜਾ ਦਿੱਤਾ ਜਾਂਦਾ ਸੀ
ਡਿਪੋਰਟ ਹੋਏ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤ ਨੂੰ ਜ਼ਮੀਨ ਵੇਚ ਕੇ ਅਮਰੀਕਾ ਭੇਜਿਆ ਸੀ, ਉਸ ਨੇ ਦੱਸਿਆ ਕਿ 50 ਲੱਖ ਦੇ ਕਰੀਬ ਉਨ੍ਹਾਂ ਦਾ ਖਰਚਾ ਆ ਚੁੱਕਿਆ ਹੈ। ਇਸ ਦੇ ਨਾਲ ਡਿਪੋਰਟ ਹੋਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕਿ ਇਸ ਤਰ੍ਹਾਂ ਕਦੇ ਵੀ ਆਪਣੇ ਬੱਚਿਆਂ ਨੂੰ ਦੂਜੇ ਦੇਸ਼ਾਂ ਵਿੱਚ ਨਾ ਭੇਜੋ।
ਉੱਥੇ ਮੌਕੇ 'ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਲੋਕ ਅਮਰੀਕਾ ਤੋਂ ਆਏ ਹਨ, ਕੁੱਲ 69 ਨੌਜਵਾਨਾਂ ਦੇ ਇਨ੍ਹਾਂ ਘਰਾਂ ਵਿੱਚ ਪਹੁੰਚਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 69 ਨੌਜਵਾਨਾਂ ਵਿੱਚੋਂ ਇੱਕ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ।