ETV Bharat / entertainment

ਨਿੱਕੀ ਉਮਰੇ ਵੱਡੀਆਂ ਸਿਨੇਮਾ ਪ੍ਰਾਪਤੀਆਂ ਵੱਲ ਵਧੇ ਨੌਜਵਾਨ ਨਿਰਦੇਸ਼ਕ ਮਨਜੀਤ ਟੋਨੀ, ਕਈ ਵੱਡੀਆਂ ਫਿਲਮਾਂ ਦਾ ਕਰ ਚੁੱਕੇ ਨੇ ਨਿਰਦੇਸ਼ਨ - pollywood latest news

ਨੌਜਵਾਨ ਨਿਰਦੇਸ਼ਕ ਮਨਜੀਤ ਟੋਨੀ ਨਿੱਕੀ ਉਮਰ ਵਿੱਚ ਹੀ ਸਫ਼ਲਤਾ ਦੀਆਂ ਪੌੜੀਆਂ ਚੜ ਰਹੇ ਹਨ, ਨਿਰਦੇਸ਼ਕ ਕਈ ਹਿੱਟ ਫਿਲਮਾਂ ਵੀ ਆਪਣੇ ਨਾਂ ਦਰਜ ਕਰਵਾ ਚੁੱਕੇ ਹਨ।

Manjit Singh Tony
Manjit Singh Tony
author img

By

Published : Jul 10, 2023, 4:00 PM IST

ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਵਿਚ ਇੰਨ੍ਹੀਂ ਦਿਨੀਂ ਕਈ ਨੌਜਵਾਨ ਨਿਰਦੇਸ਼ਕ ਵੱਧ ਚੜ੍ਹ ਕੇ ਮੰਝੇ ਹੋਏ ਫਿਲਮਕਾਰਾਂ ਦਰਮਿਆਨ ਆਪਣੀ ਸਿਨੇਮਾ ਬਰਾਬਰਤਾ ਅਤੇ ਕਾਬਲੀਅਤ ਦਾ ਇਜ਼ਹਾਰ ਕਰਵਾਉਂਦੇ ਨਜ਼ਰੀ ਪੈ ਰਹੇ ਹਨ, ਜਿੰਨ੍ਹਾਂ ਵਿਚੋਂ ਇਕ ਮਾਣਮੱਤੇ ਨਾਂਅ ਵਜੋਂ ਤੇਜ਼ੀ ਨਾਲ ਉਭਰ ਰਿਹਾ ਹੈ ਨੌਜਵਾਨ ਨਿਰਦੇਸ਼ਕ ਮਨਜੀਤ ਟੋਨੀ, ਜੋ ਨਿੱਕੀ ਉਮਰੇ ਵੱਡੀਆਂ ਸਿਨੇਮਾ ਪ੍ਰਾਪਤੀਆਂ ਆਪਣੀ ਝੋਲੀ ਪਾਉਣ ਦਾ ਮਾਣ ਲਗਾਤਾਰ ਹਾਸਿਲ ਕਰ ਰਿਹਾ ਹੈ।

ਮਾਲਵਾ ਦੇ ਜ਼ਿਲ੍ਹਾ ਫ਼ਰੀਦਕੋਟ ਨਾਲ ਸੰਬੰਧਤ ਇਸ ਹੋਣਹਾਰ ਨਿਰਦੇਸ਼ਕ ਦੇ ਇਸ ਸ਼ਹਿਰ ਤੋਂ ਚੱਲ ਕੇ ਪਾਲੀਵੁੱਡ ਅਤੇ ਬਾਲੀਵੁੱਡ ਵਿਚ ਅਲਹਦਾ ਪਹਿਚਾਣ ਸਥਾਪਿਤ ਕਰ ਲੈਣ ਦੇ ਸਿਨੇਮਾ ਸਫ਼ਰ ਵੱਲ ਝਾਤ ਮਾਰੀ ਜਾਵੇ ਤਾਂ ਇਸ ਪ੍ਰਤਿਭਾਵਾਨ ਸ਼ਖ਼ਸ਼ ਦਾ ਸਫ਼ਰ ਬਹੁਤ ਹੀ ਸ਼ਾਨਦਾਰ ਅਤੇ ਪ੍ਰਭਾਵੀ ਮੰਨਿਆ ਜਾ ਸਕਦਾ ਹੈ। ਪੰਜਾਬੀ ਲਘੂ ਫਿਲਮ ਦੇ ਖੇਤਰ ਤੋਂ ਆਪਣੀ ਆਗਾਜ਼ ਕਰਨ ਵਾਲੇ ਇਸ ਨਿਰਦੇਸ਼ਕ ਨੇ ਆਪਣੇ ਸ਼ੁਰੂਆਤ ਪੈਂਡੇ ਦੌਰਾਨ ਹੀ ਕਈ ਕਾਮਯਾਬ ਅਤੇ ਦਿਲਚਸਪੀ-ਕਾਮੇਡੀ ਭਰਪੂਰ ਲਘੂ ਫਿਲਮਾਂ ਦਾ ਨਿਰਦੇਸ਼ਨ ਕਰਕੇ ਇਸ ਗੱਲ ਦਾ ਅਹਿਸਾਸ ਬਾਖੂਬੀ ਕਰਵਾ ਦਿੱਤਾ ਸੀ ਕਿ ਉਹ ਲੰਮੀ ਰੇਸ ਦਾ ਘੋੜ੍ਹਾ ਸਾਬਿਤ ਹੋਣ ਦਾ ਜਜ਼ਬਾ ਲੈ ਕੇ ਇਸ ਖਿੱਤੇ ਵਿਚ ਉਤਰਿਆ ਹੈ।

ਨਿਰਦੇਸ਼ਕ ਮਨਜੀਤ ਟੋਨੀ
ਨਿਰਦੇਸ਼ਕ ਮਨਜੀਤ ਟੋਨੀ

ਇਕ ਬਹੁਤ ਹੀ ਸਾਧਾਰਨ ਅਤੇ ਫਿਲਮੀ ਚਕਾਚੌਂਧ ਤੋਂ ਇਕਦਮ ਦੂਰ ਰਹਿੰਦੇ ਰਹੇ ਪਰਿਵਾਰ ਨਾਲ ਤਾਲੁਕ ਰੱਖਦੇ ਮਨਜੀਤ ਟੋਨੀ ਨੇ ਕਮਰਸ਼ੀਅਲ ਸਿਨੇਮਾ ਵਿਚ ਆਪਣਾ ਮੁੱਢ ਵਿਕਟਰ ਜੌਹਨ, ਗੁਰਮੀਤ ਸਾਜਨ ਨਾਲ ਬਣਾਈ ‘ਹੱਲਾ ਬੋਲ’ ਨਾਲ ਰੱਖਿਆ, ਜਿਸ ਤੋਂ ਬਾਅਦ ਉਸ ਦੀ ਜੋ ਦੂਸਰੀ ਫਿਲਮ ਨਿਰਦੇਸ਼ਕ ਵਜੋਂ ਰਿਲੀਜ਼ ਹੋਈ ਉਹ ਸੀ ਹਰਜੀਤ ਹਰਮਨ ਅਤੇ ਜਪੁਜੀ ਖਹਿਰਾ ਨਾਲ 'ਕੁੜਮਾਈਆਂ', ਜਿਸ ਨੂੰ ਮਿਲੀ ਸਫ਼ਲਤਾ ਅਤੇ ਸਰਾਹਨਾ ਤੋਂ ਬਾਅਦ ਇਸ ਨਿਰਦੇਸ਼ਕ ਦਾ ਪੜ੍ਹਾਅ ਦਰ ਪੜ੍ਹਾਅ ਸਫ਼ਰ ਕਾਫ਼ੀ ਸ਼ਾਨਦਾਰ ਅਤੇ ਪ੍ਰਭਾਵੀ ਰਿਹਾ ਹੈ।

ਨਿਰਦੇਸ਼ਕ ਮਨਜੀਤ ਟੋਨੀ
ਨਿਰਦੇਸ਼ਕ ਮਨਜੀਤ ਟੋਨੀ

ਪੰਜਾਬੀ ਸਿਨੇਮਾ ਖੇਤਰ ਵਿਚ ਕੁਝ ਹੀ ਸਮੇਂ ਦੇ ਕਰੀਅਰ ਦੌਰਾਨ ਲਗਭਗ ਅੱਧੀ ਦਰਜਨ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਇਸ ਪ੍ਰਤਿਭਾਵਸ਼ਾਲੀ ਨਿਰਦੇਸ਼ਕ ਦੀਆਂ ਹਾਲੀਆ ਫਿਲਮਾਂ ਵਿਚ ਰਵਿੰਦਰ ਗਰੇਵਾਲ ਸਟਾਰਰ ‘ਵਿੱਚ ਬੋਲੂਗਾ ਤੇਰੇ’, 'ਜੱਟ ਵਰਸਿਸ ਲੈੱਡ' ਵੀ ਸ਼ਾਮਿਲ ਰਹੀਆਂ ਹਨ। ਇਸ ਤੋਂ ਇਲਾਵਾ ਆਉਣ ਵਾਲੀਆਂ ਫਿਲਮਾਂ ਵਿਚ ਰੌਸ਼ਨ ਪ੍ਰਿੰਸ ਨਾਲ ਕਾਮੇਡੀ ਹਾਰਰ ਡਰਾਮਾ ‘ਬੂ ਮੈਂ ਮਰ ਗਈ’, ਕਰਮਜੀਤ ਅਨਮੋਲ ਨਾਲ ‘ਵੇਖੀ ਜਾ ਛੇੜੀ ਨਾ’ ਵੀ ਰਿਲੀਜ਼ ਲਈ ਤਿਆਰ ਹਨ।

ਨਿਰਦੇਸ਼ਕ ਮਨਜੀਤ ਟੋਨੀ
ਨਿਰਦੇਸ਼ਕ ਮਨਜੀਤ ਟੋਨੀ

ਵੱਡੇ ਸੈੱਟਅੱਪ ਦੀ ਬਜਾਏ ਸੈਮੀ ਬਜਟ ਸਿਤਾਰਿਆਂ ਅਤੇ ਥੀਏਟਰ ਦੇ ਮੰਝੇ ਹੋਏ ਕਲਾਕਾਰਾਂ ਨਾਲ ਮਿਆਰੀ ਫਿਲਮਾਂ ਦੀ ਸਿਰਜਨਾ ਨੂੰ ਪਹਿਲ ਦਿੰਦੇ ਆ ਰਹੇ ਨਿਰਦੇਸ਼ਕ ਮਨਜੀਤ ਟੋਨੀ ਆਪਣੀਆਂ ਆਗਾਮੀ ਸਿਨੇਮਾ ਯੋਜਨਾਵਾਂ ਸੰਬੰਧੀ ਦੱਸਦੇ ਹਨ ਕਿ ਨਿਰਦੇਸ਼ਕ ਦੇ ਤੌਰ ਅਤੇ ਉਹ ਐਕਸ਼ਨ, ਕਾਮੇਡੀ ਅਤੇ ਡਰਾਮਾ ਫਿਲਮਾਂ ਬਣਾਉਣਾ ਵਧੇਰੇ ਪਸੰਦ ਕਰਦੇ ਹਨ, ਪਰ ਆਉਣ ਵਾਲੇ ਸਮੇਂ ਉਹ ਐਕਸਪੈਰੀਮੈਂਟਲ ਫਿਲਮਾਂ ਬਣਾਉਣ ਵੱਲ ਵੀ ਪੂਰਾ ਧਿਆਨ ਕੇਂਦਰਿਤ ਕਰਨਾ ਚਾਅ ਰਹੇ ਹਨ ਤਾਂ ਕਿ ਦਰਸ਼ਕਾਂ ਨੂੰ ਉਨਾਂ ਦੀ ਹਰ ਫਿਲਮ ਵਿਚ ਵੱਖੋ-ਵੱਖਰੇ ਵਿਸ਼ੇ ਦੇ ਨਾਲ ਨਾਲ ਉਮਦਾ ਸਿਨੇਮਾ ਸਿਰਜਣ ਦੇ ਰੰਗ ਵੇਖਣ ਨੂੰ ਮਿਲ ਸਕੇ।

ਨਿਰਦੇਸ਼ਕ ਮਨਜੀਤ ਟੋਨੀ
ਨਿਰਦੇਸ਼ਕ ਮਨਜੀਤ ਟੋਨੀ

ਉਨ੍ਹਾਂ ਦੱਸਿਆ ਕਿ ‘ਵੇਖੀ ਜਾਂ ਛੇੜੀ ਨਾ’ ਦਾ ਟੀਜ਼ਰ ਜਲਦ ਹੀ ਦਰਸ਼ਕਾਂ ਸਨਮੁੱਖ ਕੀਤਾ ਜਾਵੇਗਾ, ਜਿਸ ਦੀ ਪੋਸਟ ਪ੍ਰੋਡੋਕਸ਼ਨ ਦਾ ਕੰਮ ਇੰਨ੍ਹੀਂ ਦਿਨ੍ਹੀਂ ਤੇਜ਼ੀ ਨਾਲ ਜਾਰੀ ਹੈ। ਇਸ ਤੋਂ ਬਾਅਦ ਉਨਾਂ ਦੀ ਨਵੀਂ ਪੰਜਾਬੀ ਫਿਲਮ ਵੀ ਜਲਦ ਫ਼ਲੌਰ 'ਤੇ ਜਾ ਰਹੀ ਹੈ, ਜਿਸ ਦਾ ਰਸਮੀ ਐਲਾਨ ਅਗਲੇ ਦਿਨ੍ਹੀਂ ਕੀਤਾ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.