ਚੰਡੀਗੜ੍ਹ: ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਸੁਰਖ਼ੀਆਂ ਵਿੱਚ ਰਹਿਣ ਵਾਲੇ 'ਤੁਨਕ ਤੁਨਕ' ਫੇਮ ਦਲੇਰ ਮਹਿੰਦੀ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਜੀ ਹਾਂ...ਇਸ ਵਾਰ ਮਾਮਲਾ ਉਹਨਾਂ ਦੇ ਪਾਸਪੋਰਟ ਦਾ ਹੈ। ਦਲੇਰ ਮਹਿੰਦੀ ਨੇ ਪਾਸਪੋਰਟ ਦੇ ਰੀਨਿਊ ਲਈ ਹਾਈ ਕੋਰਟ 'ਚ ਅਰਜ਼ੀ ਦਾਇਰ ਕੀਤੀ ਸੀ, ਫਿਲਹਾਲ ਹਾਈ ਕੋਰਟ ਤੋਂ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ।
ਇਸ ਬਾਰੇ ਗਾਇਕ ਨੇ ਦੱਸਿਆ ਕਿ 'ਉਸ ਦਾ ਪਾਸਪੋਰਟ ਦਿੱਲੀ ਪਾਸਪੋਰਟ ਦਫ਼ਤਰ ਵਿੱਚ ਪੈਂਡਿੰਗ ਪਿਆ ਹੈ। ਪਾਸਪੋਰਟ ਦੀ ਮਿਆਦ 16 ਮਾਰਚ ਨੂੰ ਖਤਮ ਹੋ ਰਹੀ ਹੈ। ਅਥਾਰਟੀ ਨੂੰ ਰੀਨਿਊ ਕਰ ਲਈ ਕਿਹਾ ਜਾਵੇ। ਕਿਉਂਕਿ ਉਹ ਪ੍ਰਸਿੱਧ ਭਾਰਤੀ ਹੋਣ ਕਰਕੇ ਸੰਗੀਤ ਸਮਾਰੋਹ ਕਰਨ ਲਈ ਵਿਦੇਸ਼ ਜਾਣਾ ਚਾਹੁੰਦਾ ਹੈ।'
ਪਰ ਹਾਈ ਕੋਰਟ ਨੇ ਕਿਹਾ ਕਿ ਅਥਾਰਟੀ ਨੂੰ ਅਰਜ਼ੀ ਵਿੱਚ ਧਿਰ ਨਹੀਂ ਬਣਾਇਆ ਗਿਆ। ਹੁਣ ਇਸ ਕਾਰਨ ਵਕੀਲ ਨੇ ਸਮਾਂ ਮੰਗਿਆ। 2 ਹਫ਼ਤਿਆਂ ਦੇ ਅੰਦਰ ਦੁਬਾਰਾ ਅਰਜ਼ੀ ਦਾਇਰ ਕੀਤੀ ਜਾਵੇਗੀ।
ਤੁਹਾਨੂੰ ਦੱਸ ਦਈਏ ਕਿ ਗਾਇਕ ਦਲੇਰ ਮਹਿੰਦੀ ਇਸ ਤੋਂ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਚਰਚਾ ਵਿੱਚ ਰਹਿ ਚੁੱਕੇ ਹਨ। ਹਾਲ ਹੀ 'ਚ ਉਨ੍ਹਾਂ ਨੂੰ 19 ਸਾਲ ਪੁਰਾਣੇ ਕਬੂਤਰਬਾਜ਼ੀ ਦੇ ਮਾਮਲੇ 'ਚੋਂ ਰਾਹਤ ਮਿਲੀ ਹੈ। ਜਿਸ ਤੋਂ ਬਾਅਦ ਉਸ ਦਾ ਫਾਰਮ ਹਾਊਸ ਗੈਰ-ਕਾਨੂੰਨੀ ਦੱਸਿਆ ਗਿਆ। ਉਹ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ 14 ਜੁਲਾਈ 2022 ਨੂੰ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਇਹ ਸਜ਼ਾ ਬਾਅਦ ਵਿੱਚ ਰੱਦ ਕਰ ਦਿੱਤੀ ਗਈ ਸੀ। ਦਲੇਰ ਮਹਿੰਦੀ ਸਤੰਬਰ ਵਿੱਚ ਹੀ ਜੇਲ੍ਹ ਤੋਂ ਰਿਹਾਅ ਹੋ ਗਿਆ ਸੀ।
ਦਲੇਰ ਮਹਿੰਦੀ ਨੂੰ ਅਦਾਲਤ ਨੇ ਮਾਰਚ 2018 ਵਿੱਚ ਧਾਰਾ 420 (ਧੋਖਾਧੜੀ) ਅਤੇ 120-ਬੀ (ਸਾਜ਼ਿਸ਼) ਤਹਿਤ ਦੋਸ਼ੀ ਮੰਨਦਿਆਂ ਦੋ ਸਾਲ ਦੀ ਸਜ਼ਾ ਸੁਣਾਈ ਸੀ।
ਗਾਇਕ ਬਾਰੇ: ਦਲੇਰ ਮਹਿੰਦੀ ਇੱਕ ਅਜਿਹਾ ਗਾਇਕ ਹੈ ਜਿਸ ਨੇ ਭੰਗੜੇ ਨੂੰ ਪੂਰੀ ਦੁਨੀਆ ਵਿੱਚ ਪ੍ਰਸਿੱਧ ਬਣਾਇਆ। ਦਲੇਰ ਮਹਿੰਦੀ ਦੀ ਪਹਿਲੀ ਐਲਬਮ 'ਬੋਲੋ ਤਾ ਰਾ' ਸੀ। ਇਸ ਐਲਬਮ ਤੋਂ ਬਾਅਦ ਦਲੇਰ ਮਹਿੰਦੀ ਪੌਪ ਸਟਾਰ ਬਣ ਗਿਆ। ਇਸ ਦੇ ਲਈ ਉਨ੍ਹਾਂ ਨੂੰ ਕਈ ਪੁਰਸਕਾਰ ਵੀ ਮਿਲੇ।
ਇਹ ਵੀ ਪੜ੍ਹੋ: ਇੱਕ ਵੱਖਰੀ ਕਿਸਮ ਦੀ ਕਹਾਣੀ ਨਾਲ ਤੁਹਾਡੇ ਸਾਹਮਣੇ ਪੇਸ਼ ਹੋਣਗੇ ਤਾਨੀਆ-ਗੁਰਪ੍ਰੀਤ ਘੁੱਗੀ, ਹੋਇਆ ਫਿਲਮ ਦਾ ਐਲਾਨ