ਹੈਦਰਾਬਾਦ: ਬਾਲੀਵੁੱਡ ਦੇ 'ਜਵਾਨ' ਸ਼ਾਹਰੁਖ ਖਾਨ ਇੱਕ ਵਾਰ ਫਿਰ ਲਾਈਮਲਾਈਟ 'ਚ ਆ ਗਏ ਹਨ। ਫਿਲਮ 'ਪਠਾਨ' ਅਤੇ 'ਜਵਾਨ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ (Shah Rukh Khan) ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਸੰਬੰਧੀ ਸਰਕਾਰ ਨੇ ਸੁਪਰਸਟਾਰ ਦੀ ਸੁਰੱਖਿਆ ਲਈ ਉਸ ਨੂੰ ਵਾਈ ਪਲੱਸ ਸੁਰੱਖਿਆ ਦਿੱਤੀ ਹੈ। ਇਸ ਦੌਰਾਨ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਗਲੈਮਰਸ ਪਤਨੀ ਗੌਰੀ ਖਾਨ ਨੂੰ ਲੈ ਕੇ ਕਈ ਖੁਲਾਸੇ ਸਾਹਮਣੇ ਆਏ ਹਨ। ਹਾਲ ਹੀ 'ਚ ਇਕ ਇੰਟਰਵਿਊ 'ਚ ਸ਼ਾਹਰੁਖ ਖਾਨ (Shah Rukh Khan) ਨੇ ਆਪਣੀ ਪਤਨੀ ਅਤੇ ਬੱਚਿਆਂ ਬਾਰੇ ਕਈ ਰਾਜ਼ ਦੁਨੀਆ ਦੇ ਸਾਹਮਣੇ ਰੱਖੇ ਹਨ।
ਪਤਨੀ ਦੇ ਸਾਹਮਣੇ ਨਹੀਂ ਹੁੰਦੀ ਐਕਟਿੰਗ: ਸ਼ਾਹਰੁਖ ਖਾਨ ਨੇ ਇਸ ਇੰਟਰਵਿਊ 'ਚ ਦੱਸਿਆ ਹੈ ਕਿ ਉਹ ਅਜਿਹੇ ਵਿਅਕਤੀ ਦੇ ਸਾਹਮਣੇ ਖੁੱਲ੍ਹ ਕੇ ਐਕਟਿੰਗ ਨਹੀਂ ਕਰ ਸਕਦੇ, ਜਿਸ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਹਨ। ਕਿੰਗ ਖਾਨ ਨੇ ਇਸ 'ਚ ਆਪਣੀ ਪਤਨੀ ਦਾ ਨਾਂ ਵੀ ਲਿਆ ਹੈ।
- Neena Bundhel Upcoming Film: ਪੰਜਾਬੀ ਸਿਨੇਮਾ ’ਚ ਇੱਕ ਹੋਰ ਪ੍ਰਭਾਵੀ ਪਾਰੀ ਵੱਲ ਵਧੀ ਅਦਾਕਾਰਾ ਨੀਨਾ ਬੁਢੇਲ, ਜਲਦ ਕਈ ਫਿਲਮਾਂ 'ਚ ਆਵੇਗੀ ਨਜ਼ਰ
- Shah Rukh Khan Y Plus: 'ਜਵਾਨ' ਨੂੰ ਖ਼ਤਰਾ...'ਕਿੰਗ ਖਾਨ' ਨੂੰ ਮਿਲੀ Y ਪਲੱਸ ਸ਼੍ਰੇਣੀ ਦੀ ਸੁਰੱਖਿਆ
- Gavie Chahal Upcoming Film: ਪੰਜਾਬੀ ਦੇ ਨਾਲ ਨਾਲ ਹਿੰਦੀ ਸਿਨੇਮਾ ’ਚ ਵੀ ਹੋਰ ਧਾਂਕ ਜਮਾਉਣ ਵੱਲ ਵਧੇ ਅਦਾਕਾਰ ਗੈਵੀ ਚਾਹਲ, ਰਿਲੀਜ਼ ਲਈ ਤਿਆਰ ਹੈ ਨਵੀਂ ਫਿਲਮ 'ਬੰਬੇ'
ਇੱਥੇ ਸ਼ਾਹਰੁਖ ਖਾਨ ਨੇ ਇੰਟਰਵਿਊ ਵਿੱਚ ਇਹ ਵੀ ਕਿਹਾ ਕਿ ਉਹ ਆਕਸੀਜਨ ਦੇ ਬਿਨਾਂ ਤਾਂ ਰਹਿ ਸਕਦੇ ਹਨ, ਪਰ ਆਪਣੀ ਪਤਨੀ ਅਤੇ ਬੱਚਿਆਂ ਦੇ ਬਿਨਾਂ ਨਹੀਂ ਰਹਿ ਸਕਦੇ। ਇੱਥੇ ਇਹ ਖੁਲਾਸਾ ਹੋਇਆ ਹੈ ਕਿ ਸ਼ਾਹਰੁਖ ਗੌਰੀ ਦੇ ਸਾਹਮਣੇ ਐਕਟਿੰਗ ਨਹੀਂ ਕਰ ਪਾਉਂਦੇ ਹਨ ਪਰ ਉਹ ਸੈੱਟ 'ਤੇ ਆਪਣੀ ਪਤਨੀ ਨੂੰ ਬਹੁਤ ਮਿਸ ਕਰਦੇ ਹਨ।
ਇਸ ਦੇ ਨਾਲ ਹੀ ਗੌਰੀ ਖਾਨ ਬਾਰੇ ਇਹ ਖੁਲਾਸਾ ਹੋਇਆ ਹੈ ਕਿ ਉਹ ਚਾਹੁੰਦੀ ਸੀ ਕਿ ਉਸ ਦੇ ਸਟਾਰ ਪਤੀ ਸ਼ਾਹਰੁਖ ਖਾਨ ਦੀਆਂ ਸਾਰੀਆਂ ਫਿਲਮਾਂ ਫਲਾਪ ਹੋਣ ਅਤੇ ਉਹ ਵਾਪਸ ਦਿੱਲੀ ਜਾ ਕੇ ਵੱਸ ਜਾਵੇ। ਗੌਰੀ ਖਾਨ ਨੇ ਕਿਹਾ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਸ਼ਾਹਰੁਖ ਇੰਨਾ ਵੱਡਾ ਸਟਾਰ ਕਦੋਂ ਬਣ ਗਿਆ। ਗੌਰੀ ਲਈ ਮੁੰਬਈ ਇਕ ਨਵਾਂ ਸ਼ਹਿਰ ਸੀ ਅਤੇ ਉਹ ਇਸ ਗਲੈਮਰਸ ਸ਼ਹਿਰ ਨੂੰ ਛੱਡ ਕੇ ਦਿੱਲੀ ਵਿਚ ਸ਼ਾਂਤੀ ਨਾਲ ਰਹਿਣਾ ਚਾਹੁੰਦੀ ਸੀ।