ETV Bharat / entertainment

ਹਿੰਦੀ ਫਿਲਮ ‘ਤੀਸਰੀ ਬੇਗਮ’ ਦਾ ਪ੍ਰਭਾਵੀ ਹਿੱਸਾ ਬਣੇ ਪੰਜਾਬੀ ਅਦਾਕਾਰ ਰਾਣਾ ਜੰਗ ਬਹਾਦਰ - ਰਾਣਾ ਜੰਗ ਬਹਾਦਰ ਦੀ ਫਿਲਮ

ਪੰਜਾਬੀ ਦੇ ਦਿੱਗਜ ਅਦਾਕਾਰ ਰਾਣਾ ਜੰਗ ਬਹਾਦਰ ਹਿੰਦੀ ਫਿਲਮ ‘ਤੀਸਰੀ ਬੇਗਮ’ ਦਾ ਹਿੱਸਾ ਬਣ ਗਏ ਹਨ, ਇਸ ਫਿਲਮ ਦਾ ਨਿਰਦੇਸ਼ਨ ਕੇ.ਸੀ ਬੋਕਾਡੀਆ ਕਰ ਰਹੇ ਹਨ।

Rana Jung Bahadur
Rana Jung Bahadur
author img

By

Published : Aug 16, 2023, 10:34 AM IST

ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਵਿਚ ਬਤੌਰ ਅਦਾਕਾਰ ਇਕ ਹੋਰ ਸ਼ਾਨਦਾਰ ਪਾਰੀ ਇੰਨ੍ਹੀਂ ਦਿਨੀਂ ਹੰਢਾ ਰਹੇ ਰਾਣਾ ਜੰਗ ਬਹਾਦਰ ਨੂੰ ਮਸ਼ਹੂਰ ਬਾਲੀਵੁੱਡ ਨਿਰਮਾਤਾ ਅਤੇ ਨਿਰਦੇਸ਼ਕ ਕੇ.ਸੀ ਬੋਕਾਡੀਆ ਵੱਲੋਂ ਨਵੀਂ ਹਿੰਦੀ ਫਿਲਮ ਤੀਸਰੀ ਬੇਗਮ ਦਾ ਮਹੱਤਵਪੂਰਨ ਹਿੱਸਾ ਬਣਾਇਆ ਗਿਆ ਹੈ, ਜੋ ਇਸ ਫਿਲਮ ਵਿਚ ਕਾਫ਼ੀ ਪ੍ਰਭਾਵੀ ਕਿਰਦਾਰ ਅਦਾ ਕਰਨਗੇ।

ਮਾਇਆਨਗਰੀ ਮੁੰਬਈ ਦੇ ਦਿੱਗਜ ਫਿਲਮਕਾਰ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਕੇ.ਸੀ ਬੋਕਾਡੀਆ ਵੱਲੋਂ ਲੰਮੇ ਹਿੰਦੀ ਸਿਨੇਮਾ ਗੈਪ ਬਾਅਦ ਸ਼ੁਰੂ ਕੀਤੀ ਗਈ ਇਸ ਫਿਲਮ ਦਾ ਪਹਿਲੇ ਅਤੇ ਅਹਿਮ ਸ਼ਡਿਊਲ ਦੀ ਸ਼ੂਟਿੰਗ ਉਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਖੇ ਸ਼ੁਰੂ ਹੋ ਚੁੱਕੀ ਹੈ, ਜਿਸ ਵਿਚ ਅਦਾਕਾਰ 'ਮੁਗਧਾ ਗੋਡਸੇ' ਸਮੇਤ ਕਈ ਹਿੰਦੀ ਸਿਨੇਮਾ ਕਲਾਕਾਰ ਲੀਡਿੰਗ ਭੂਮਿਕਾਵਾਂ ਨਿਭਾ ਰਹੇ ਹਨ।

ਸ਼ੂਟਿੰਗ ਦੌਰਾਨ  ਰਾਣਾ ਜੰਗ ਬਹਾਦਰ
ਸ਼ੂਟਿੰਗ ਦੌਰਾਨ ਰਾਣਾ ਜੰਗ ਬਹਾਦਰ

ਆਪਣੇ ਇਸ ਨਵੇਂ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਮੰਝੇ ਹੋਏ ਅਦਾਕਾਰ ਰਾਣਾ ਜੰਗ ਬਹਾਦਰ ਨੇ ਦੱਸਿਆ ਕਿ ਹਰ ਐਕਟਰ ਦਾ ਹਮੇਸ਼ਾ ਇਹ ਸੁਫ਼ਨਾ ਰਹਿੰਦਾ ਹੈ ਬੋਕਾਡੀਆ ਜਿਹੇ ਬਾਕਮਾਲ ਅਤੇ ਉਮਦਾ ਫਿਲਮਕਾਰ ਨਾਲ ਫਿਲਮ ਕਰਨਾ, ਜਿਸ ਨੂੰ ਪੂਰਿਆ ਹੁੰਦੇ ਵੇਖ ਬਹੁਤ ਹੀ ਜਿਆਦਾ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ।

ਉਨ੍ਹਾਂ ਕਿਹਾ ਕਿ ਅਮਿਤਾਬ ਬੱਚਨ ਦੀ ‘ਆਜ ਕਾ ਅਰਜੁਨ’, ‘ਲਾਲ ਬਾਦਸ਼ਾਹ’ ਤੋਂ ਇਲਾਵਾ ‘ਮੈਦਾਨ ਏ ਜੰਗ’, ‘ਖੁਦਾ ਕਸਮ’, ‘ਤੇਰੀ ਮੇਹਰਬਾਨੀਆਂ’, ‘ਕੁੰਦਨ’, ‘ਜੁਲਮੋ ਸਿਤਮ’, ‘ਪੁਲਿਸ ਔਰ ਮੁਜ਼ਰਿਮ’, ‘ਫੂਲ ਬਣੇ ਅੰਗਾਰੇ’, ‘ਕੁਦਰਤ ਕਾ ਕਾਨੂੰਨ’, ‘ਦਿਲ ਹੈ ਬੇਤਾਬ’ ਸਮੇਤ ਕਈ ਵੱਡੀਆਂ ਚਰਚਿਤ ਅਤੇ ਕਾਮਯਾਬ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਕਰ ਚੁੱਕੇ ਹਨ ਬੋਕਾਡੀਆ ਜੀ, ਜੋ ਆਪਣੀ ਇਸ ਨਵੀਂ ਫਿਲਮ ਨੂੰ ਇਕ ਹੋਰ ਬੇਹਤਰੀਨ ਫਿਲਮ ਵਜੋਂ ਸਾਹਮਣੇ ਲਿਆਉਣ ਲਈ ਹਰ ਪਹਿਲੂ 'ਤੇ ਕਾਫ਼ੀ ਮਿਹਨਤ ਕਰ ਰਹੇ ਹਨ।

ਸ਼ੂਟਿੰਗ ਦੌਰਾਨ  ਰਾਣਾ ਜੰਗ ਬਹਾਦਰ
ਸ਼ੂਟਿੰਗ ਦੌਰਾਨ ਰਾਣਾ ਜੰਗ ਬਹਾਦਰ

ਉਨਾਂ ਦੱਸਿਆ ਕਿ ਜੇਕਰ ਇਸ ਫਿਲਮ ਵਿਚ ਆਪਣੇ ਕਿਰਦਾਰ ਦੀ ਗੱਲ ਕਰਾਂ ਤਾਂ ਜਿੱਦਾ ਕਿ ਨਾਮ ਤੋਂ ਜ਼ਾਹਿਰ ਹੈ ਇਹ ਫਿਲਮ ਇਕ ਮੁਸਲਿਮ ਬੈਕਡਰਾਪ ਕਹਾਣੀ 'ਤੇ ਆਧਾਰਿਤ ਹੈ, ਜਿਸ ਵਿਚ ਇਕ ਇਸੇ ਵਰਗ ਦੀ ਤਰਜ਼ਮਾਨੀ ਕਰਦੇ ਪ੍ਰਭਾਵੀ ਕਿਰਦਾਰ ਵਿਚ ਨਜ਼ਰ ਆਵੇਗਾ।

ਉਨ੍ਹਾਂ ਦੱਸਿਆ ਕਿ ਬਹੁਤ ਹੀ ਭਾਵਪੂਰਨ ਅਤੇ ਡ੍ਰਾਮੈਟਿਕ ਵਿਸ਼ੇਸਾਰ ਦੁਆਲੇ ਬੁਣੀ ਗਈ ਹੈ ਇਹ ਕਹਾਣੀ, ਜਿਸ ਵਿਚ ਪਿਆਰ, ਸਨੇਹ ਅਤੇ ਅੱਤ ਨਫ਼ਰਤ ਜਿਹੇ ਹਰ ਰੰਗ ਵੇਖਣ ਨੂੰ ਮਿਲਣਗੇ। ਹਾਲ ਹੀ ਵਿਚ ਰਿਲੀਜ਼ ਹੋਈਆਂ ਕਈ ਬਹੁਚਰਚਿਤ ਪੰਜਾਬੀ ਫਿਲਮਾਂ ਵਿਚ ਅਹਿਮ ਕਿਰਦਾਰ ਅਦਾ ਕਰਕੇ ਕਾਫ਼ੀ ਸਲਾਹੁਤਾ ਹਾਸਿਲ ਕਰ ਚੁੱਕੇ ਰਾਣਾ ਜੰਗ ਬਹਾਦਰ ਅਨੁਸਾਰ ਜਲਦ ਹੀ ਉਨਾਂ ਦੀਆਂ ਕੁਝ ਹੋਰ ਫਿਲਮਾਂ ਵੀ ਰਿਲੀਜ਼ ਹੋਣਗੀਆਂ, ਜਿੰਨ੍ਹਾਂ ਵਿਚ ਰੋਸ਼ਨ ਪ੍ਰਿੰਸ ਸਟਾਰਰ ਅਤੇ ਵੱਲੋਂ ਨੌਜਵਾਨ ਨਿਰਦੇਸ਼ਿਤ ਸਤਿੰਦਰ ਸਿੰਘ ਦੇਵ ਨਿਰਦੇਸ਼ਿਤ ਕੀਤੀ ਜਾ ਰਹੀ ‘ਬਿਨਾਂ ਬੈਂਡ ਚੱਲ ਇੰਗਲੈਂਡ’ ਅਤੇ ਪੁਖਰਾਜ ਭੱਲਾ ਅਤੇ ਅਦਿੱਤੀ ਆਰਿਆਂ ਨਾਲ ‘ਤੇਰੀਆਂ ਮੇਰੀਆਂ ਹੇਰਾਫ਼ੇਰੀਆਂ’ ਆਦਿ ਸ਼ਾਮਿਲ ਹਨ, ਜਿੰਨ੍ਹਾਂ ਵਿਚ ਉਹ ਕਾਫ਼ੀ ਅਹਿਮ ਕਿਰਦਾਰਾਂ ਵਿਚ ਨਜ਼ਰ ਆਉਣਗੇ।

ਇਸ ਤੋਂ ਇਲਾਵਾ ਕੁਝ ਹੋਰ ਹਿੰਦੀ, ਪੰਜਾਬੀ ਫਿਲਮਾਂ ਦੀ ਵੀ ਸ਼ੂਟਿੰਗ ਜਲਦ ਸ਼ੁਰੂ ਹੋਣ ਜਾ ਰਹੀ ਹੈ, ਜਿੰਨ੍ਹਾਂ ਵਿਚ ਵੀ ਉਹ ਅਲਹਦਾ ਕਿਰਦਾਰ ਅਦਾ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.