ਹੈਦਰਾਬਾਦ: ਆਪ ਆਗੂ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦਾ ਬਹੁਤ ਹੀ ਉਡੀਕਿਆ ਗਿਆ ਸ਼ਾਨਦਾਰ ਵਿਆਹ ਹੁਣ ਨੇੜੇ ਹੀ ਹੈ। ਵਿਆਹ ਤੋਂ ਪਹਿਲਾਂ ਦੇ ਸਾਰੇ ਰੀਤੀ ਰਿਵਾਜ਼ ਸ਼ੁਰੂ ਹੋ ਗਏ ਹਨ। ਸਭ ਤੋਂ ਤਾਜ਼ਾ ਘਟਨਾਕ੍ਰਮ ਵਿੱਚ ਲਾੜਾ-ਲਾੜੀ ਦੇ ਪਰਿਵਾਰ ਵੀ ਉਦੈਪੁਰ ਪਹੁੰਚ ਗਏ ਹਨ। ਚੋਪੜਾ ਅਤੇ ਚੱਢਾ ਪਰਿਵਾਰ ਦੇ ਉਦੈਪੁਰ ਪਹੁੰਚਣ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
-
Here comes our Dulha Raghav Chadha on Udaipur ✨❤️🔥#RaghavChadha pic.twitter.com/n4HZYrSyIc
— Viral Bhayani (@viralbhayani77) September 22, 2023 " class="align-text-top noRightClick twitterSection" data="
">Here comes our Dulha Raghav Chadha on Udaipur ✨❤️🔥#RaghavChadha pic.twitter.com/n4HZYrSyIc
— Viral Bhayani (@viralbhayani77) September 22, 2023Here comes our Dulha Raghav Chadha on Udaipur ✨❤️🔥#RaghavChadha pic.twitter.com/n4HZYrSyIc
— Viral Bhayani (@viralbhayani77) September 22, 2023
-
Guest arrives on Udaipur ✨ Airport Celebration begins for our Hit Jodi 💥✨🎉🥳#raghavchadha#pareenitichopra pic.twitter.com/vvKtXCdo55
— Viral Bhayani (@viralbhayani77) September 22, 2023 " class="align-text-top noRightClick twitterSection" data="
">Guest arrives on Udaipur ✨ Airport Celebration begins for our Hit Jodi 💥✨🎉🥳#raghavchadha#pareenitichopra pic.twitter.com/vvKtXCdo55
— Viral Bhayani (@viralbhayani77) September 22, 2023Guest arrives on Udaipur ✨ Airport Celebration begins for our Hit Jodi 💥✨🎉🥳#raghavchadha#pareenitichopra pic.twitter.com/vvKtXCdo55
— Viral Bhayani (@viralbhayani77) September 22, 2023
ਅਦਾਕਾਰਾ ਪਰਿਣੀਤੀ ਚੋਪੜਾ ਦੇ ਮਾਤਾ-ਪਿਤਾ, ਪਵਨ ਅਤੇ ਰੀਨਾ ਚੋਪੜਾ ਨੇ ਸ਼ੁੱਕਰਵਾਰ 22 ਸਤੰਬਰ ਨੂੰ ਉਦੈਪੁਰ ਹਵਾਈ ਅੱਡੇ 'ਤੇ ਫੋਟੋਆਂ ਖਿੱਚਵਾਈਆਂ। ਪਰੀ ਦੀ ਮਾਂ ਨੂੰ ਇੱਕ ਰਿਵਾਇਤੀ ਨੀਲਾ ਕੁੜਤਾ ਅਤੇ ਇੱਕ ਸ਼ਰਾਰਾ ਪਹਿਨੇ ਦੇਖਿਆ ਗਿਆ। ਦੂਜੇ ਪਾਸੇ 'ਹਸੀ ਤੋ ਫਸੀ' ਅਦਾਕਾਰ ਦੇ ਪਿਤਾ ਨੇ ਕਾਲੇ ਰੰਗ ਦਾ ਪਹਿਰਾਵਾ ਅਤੇ ਸਨਗਲਾਸ ਪਹਿਨੇ ਹੋਏ ਸਨ। ਇਸ ਤੋਂ ਇਲਾਵਾ ਦੁਲਹਨ ਦੇ ਭਰਾ ਸ਼ਿਵਾਂਗ ਚੋਪੜਾ ਨੇ ਇੱਕ ਆਲ-ਬਲੈਕ ਪਹਿਨਿਆ ਹੋਇਆ ਸੀ। ਪਰਿਵਾਰ ਨੇ ਫੋਟੋਗ੍ਰਾਫਰਾਂ ਦਾ ਸਵਾਗਤ ਮੁਸਕਰਾ ਕੇ ਕੀਤਾ।
- Parineeti Chopra Raghav Chadha Wedding: ਉਦੈਪੁਰ ਪਹੁੰਚੇ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ, ਪੰਜਾਬੀ ਅੰਦਾਜ਼ 'ਚ ਹੋਇਆ ਸਵਾਗਤ
- Jaane Jaan Stars: ਅਦਾਕਾਰ ਜੈਦੀਪ ਅਤੇ ਵਿਜੇ ਵਰਮਾ ਨੇ ਬੰਨ੍ਹੇ ਕਰੀਨਾ ਕਪੂਰ ਦੀਆਂ ਤਾਰੀਫਾਂ ਦੇ ਪੁਲ, ਬੋਲੇ-ਕਰੀਨਾ 'ਸਵਿੱਚ ਆਨ ਸਵਿੱਚ ਆਫ' ਕਿਸਮ ਦੀ ਅਦਾਕਾਰਾ
- Singer Shubh Controversy: ਸੰਗੀਤ ਜਗਤ ਤੋਂ ਬਾਅਦ ਸ਼ੁਭ ਦੀ ਹਮਾਇਤ 'ਚ ਆਏ ਪੰਜਾਬ ਦੇ ਸਿਆਸੀ ਆਗੂ, ਰਾਜਾ ਵੜਿੰਗ ਨੇ ਆਖੀ ਇਹ ਗੱਲ
ਲਾੜੇ ਦੇ ਪਰਿਵਾਰ ਬਾਰੇ ਗੱਲ ਕਰੀਏ ਤਾਂ ਸਿਆਸੀ ਨੇਤਾ ਦੀ ਮਾਂ ਅਲਕਾ ਚੱਢਾ ਨੇ ਸਧਾਰਨ ਲੁੱਕ ਰੱਖੀ ਅਤੇ ਇੱਕ ਪ੍ਰਿੰਟ ਕੀਤੇ ਲਾਲ ਸੂਟ ਵਿੱਚ ਸ਼ਾਨਦਾਰ ਦਿਖਾਈ ਦੇ ਰਹੀ ਸੀ, ਜਦੋਂ ਕਿ ਰਾਘਵ ਦੇ ਪਿਤਾ ਸੁਨੀਲ ਚੱਢਾ ਨੂੰ ਕਾਲੇ ਕਾਰਗੋ ਪੈਂਟ ਦੇ ਨਾਲ ਚਿੱਟੇ ਰੰਗ ਦੀ ਕਮੀਜ਼ ਪਾਈ ਹੋਈ ਸੀ। ਏਅਰਪੋਰਟ 'ਤੇ ਤਾਇਨਾਤ ਫੋਟੋਗ੍ਰਾਫਰਾਂ ਨੂੰ ਦੇਖ ਕੇ ਪਰਿਵਾਰ ਮੁਸਕਰਾ ਰਿਹਾ ਸੀ।
ਤੁਹਾਨੂੰ ਦੱਸ ਦਈਏ ਕਿ ਲਾੜਾ-ਲਾੜੀ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਤੋਂ ਇਲਾਵਾ ਅਰਵਿੰਦ ਕੇਜਰੀਵਾਲ, ਦਿੱਲੀ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਰਾਸ਼ਟਰੀ ਰਾਜਨੇਤਾ ਵਿਆਹ ਵਿੱਚ ਹਾਜ਼ਰ ਵਿੱਚ ਹੋਣਗੇ। ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼ਨੀਵਾਰ ਸ਼ਾਮ ਨੂੰ ਉਦੈਪੁਰ ਪਹੁੰਚਣਗੇ। ਇਸ ਤੋਂ ਇਲਾਵਾ ਪ੍ਰਿਅੰਕਾ ਚੋਪੜਾ ਸਮੇਤ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਮੌਜੂਦ ਰਹਿਣਗੇ। ਇਸ ਵਿਆਹ ਲਈ ਸ਼ਨੀਵਾਰ ਨੂੰ ਡਿਜ਼ਾਈਨਰ ਮਨੀਸ਼ ਮਲਹੋਤਰਾ, ਟੈਨਿਸ ਖਿਡਾਰਨ ਸਾਨੀਆ ਮਿਰਜ਼ਾ, ਫਿਲਮ ਨਿਰਮਾਤਾ ਕਰਨ ਜੌਹਰ ਸਮੇਤ ਮਸ਼ਹੂਰ ਹਸਤੀਆਂ ਦੇ ਉਦੈਪੁਰ ਪਹੁੰਚਣ ਦੀ ਵੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ।