ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ 26 ਮਈ ਨੂੰ ਸਰਕਾਰ ਦੇ 9 ਸਾਲ ਪੂਰੇ ਕਰ ਲਏ ਹਨ। ਅਜਿਹੇ 'ਚ ਭਾਜਪਾ ਨੇ ਨੈਸ਼ਨਲ ਕਨਕਲੇਵ ਦਾ ਆਯੋਜਨ ਕੀਤਾ, ਜਿੱਥੇ ਪਾਰਟੀ ਦੇ ਸਾਰੇ ਛੋਟੇ-ਵੱਡੇ ਨੇਤਾ ਮੌਜੂਦ ਸਨ। ਰਾਜਨੀਤੀ ਦੇ ਨਾਲ-ਨਾਲ ਖੇਡਾਂ ਅਤੇ ਫਿਲਮਾਂ ਨਾਲ ਜੁੜੀਆਂ ਮਸ਼ਹੂਰ ਹਸਤੀਆਂ ਨੇ ਵੀ ਇੱਥੇ ਸ਼ਿਰਕਤ ਕੀਤੀ। ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅਤੇ ਦੱਖਣ ਫਿਲਮ 'ਕਾਂਤਾਰਾ' ਫੇਮ ਅਦਾਕਾਰ ਰਿਸ਼ਭ ਸ਼ੈੱਟੀ ਨੇ ਮੰਨੋਰੰਜਨ ਜਗਤ ਦੀ ਤਰਫੋਂ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਨਵਾਜ਼ੂਦੀਨ ਨੇ ਹਿੰਦੀ ਫਿਲਮਾਂ ਦੀਆਂ ਵਧਦੀਆਂ ਕੀਮਤਾਂ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ।
ਫਿਲਮਾਂ ਦੀਆਂ ਵਧਦੀਆਂ ਕੀਮਤਾਂ 'ਤੇ ਅਦਾਕਾਰ ਨੇ ਕੀ ਕਿਹਾ?: ਕਈ ਰਾਜਾਂ ਵਿੱਚ ਫਿਲਮਾਂ ਦੀਆਂ ਵਧਦੀਆਂ ਕੀਮਤਾਂ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਨਵਾਜ਼ੂਦੀਨ ਨੇ ਕਿਹਾ 'ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਫਿਲਮਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜੋ ਕਿ ਇੱਕ ਸ਼ਾਨਦਾਰ ਗੱਲ ਹੈ, ਮੈਂ ਬੇਨਤੀ ਕਰਦਾ ਹਾਂ ਕਿ ਮਲਟੀਪਲੈਕਸਾਂ ਵਿੱਚ ਟਿਕਟਾਂ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ। ਕੁਝ ਹੱਦ ਤੱਕ ਘਟਾਇਆ ਜਾਵੇ, ਤਾਂ ਜੋ ਲੋਕ ਵੱਡੀ ਗਿਣਤੀ ਵਿੱਚ ਫਿਲਮ ਦੇਖਣ ਆਉਣ। ਇਸ ਤੋਂ ਪਹਿਲਾਂ 76ਵੇਂ ਕਾਨਸ ਫਿਲਮ ਫੈਸਟੀਵਲ 2023 'ਚ ਬੋਲਦਿਆਂ ਅਦਾਕਾਰ ਨੇ ਕਿਹਾ ਸੀ ਕਿ ਇੱਥੇ ਕੁਝ ਲੋਕ ਪੈਸੇ ਦੇ ਕੇ ਉਨ੍ਹਾਂ ਦੀਆਂ ਫਿਲਮਾਂ ਦਾ ਪ੍ਰਚਾਰ ਕਰ ਰਹੇ ਹਨ।
-
#WATCH | Financial support is given to films in states like Madhya Pradesh, Uttar Pradesh and others, which is a wonderful thing. My request is that the prices of tickets in multiplexes should be reduced so that people come in huge numbers to see the film: Actor Nawazuddin… pic.twitter.com/aClSZJ1v0d
— ANI (@ANI) May 27, 2023 " class="align-text-top noRightClick twitterSection" data="
">#WATCH | Financial support is given to films in states like Madhya Pradesh, Uttar Pradesh and others, which is a wonderful thing. My request is that the prices of tickets in multiplexes should be reduced so that people come in huge numbers to see the film: Actor Nawazuddin… pic.twitter.com/aClSZJ1v0d
— ANI (@ANI) May 27, 2023#WATCH | Financial support is given to films in states like Madhya Pradesh, Uttar Pradesh and others, which is a wonderful thing. My request is that the prices of tickets in multiplexes should be reduced so that people come in huge numbers to see the film: Actor Nawazuddin… pic.twitter.com/aClSZJ1v0d
— ANI (@ANI) May 27, 2023
ਸੰਸਦ 'ਚ ਜਾਣ ਦੀ ਪ੍ਰਗਟਾਈ ਇੱਛਾ: ਨਵਾਜ਼ੂਦੀਨ ਨੇ ਅੱਗੇ ਕਿਹਾ, 'ਇਹ ਬਹੁਤ ਵਧੀਆ ਹੋਵੇਗਾ ਜੇਕਰ ਮਲਟੀਪਲੈਕਸਾਂ 'ਚ ਟਿਕਟਾਂ ਦੀਆਂ ਵਧੀਆਂ ਕੀਮਤਾਂ 'ਤੇ ਧਿਆਨ ਦਿੱਤਾ ਜਾਵੇ। ਦਰਸ਼ਕ ਵਾਪਸ ਆਉਣੇ ਸ਼ੁਰੂ ਹੋ ਜਾਣਗੇ। ਇਸ ਦੌਰਾਨ ਜਦੋਂ ਅਦਾਕਾਰ ਨੂੰ ਸਵਾਲ ਪੁੱਛਿਆ ਗਿਆ ਕਿ 'ਕੱਲ੍ਹ ਪ੍ਰਧਾਨ ਮੰਤਰੀ ਨਵੀਂ ਸੰਸਦ ਦਾ ਉਦਘਾਟਨ ਕਰਨ ਜਾ ਰਹੇ ਹਨ, ਤਾਂ ਕੀ ਤੁਸੀਂ ਸੰਸਦ 'ਚ ਬੁਲਾਏ ਜਾਣ ਉਤੇ ਜਾਣਾ ਚਾਹੋਗੇ?' ਇਸ 'ਤੇ ਅਦਾਕਾਰ ਨੇ ਕਿਹਾ, 'ਬਿਲਕੁਲ! ਜੇਕਰ ਬੁਲਾਇਆ ਗਿਆ ਤਾਂ ਮੈਂ ਹਾਜ਼ਰ ਹੋਵਾਂਗਾ'।
ਨਵਾਜ਼ੂਦੀਨ ਸਿੱਦੀਕੀ ਦਾ ਵਰਕ ਫਰੰਟ: ਇਨ੍ਹੀਂ ਦਿਨੀਂ ਅਦਾਕਾਰ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਜੋਗੀਰਾ ਸਾਰਾ ਰਾ ਰਾ ਸੇ' ਲਈ ਚਰਚਾ 'ਚ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਨੇਹਾ ਸ਼ਰਮਾ ਮੁੱਖ ਭੂਮਿਕਾ 'ਚ ਹੈ। ਅਦਾਕਾਰ ਦੀਆਂ ਆਉਣ ਵਾਲੀਆਂ ਫਿਲਮਾਂ ਵਿੱਚ 'ਟਿਕੂ ਵੈਡਸ ਸ਼ੇਰੂ', 'ਨੂਰਾਨੀ ਚਹਿਰਾ', 'ਬੋਲੇ ਚੂੜੀਆਂ', 'ਹੱਡੀ' ਅਤੇ 'ਸੰਗੀਨ' ਸ਼ਾਮਲ ਹਨ। ਐਕਟਰ ਵਾਰੀ-ਵਾਰੀ ਇਨ੍ਹਾਂ ਸਾਰੀਆਂ ਫਿਲਮਾਂ 'ਤੇ ਕੰਮ ਕਰ ਰਹੇ ਹਨ। ਇਨ੍ਹਾਂ 'ਚੋਂ ਕੁਝ ਫਿਲਮਾਂ ਪੂਰੀਆਂ ਹੋ ਚੁੱਕੀਆਂ ਹਨ ਜਦਕਿ ਕੁਝ 'ਤੇ ਪੋਸਟ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ।