ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਵਜੂਦ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਨੌਜਵਾਨ ਅਦਾਕਾਰ ਜੈ ਰੰਧਾਵਾ, ਜਿੰਨ੍ਹਾਂ ਵੱਲੋਂ ਆਪਣੀ ਨਵੀਂ ਫਿਲਮ 'ਜੇ ਜੱਟ ਵਿਗੜ ਗਿਆ' ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਮਨੀਸ਼ ਭੱਟ ਦੁਆਰਾ ਕੀਤਾ ਜਾਵੇਗਾ।
'ਥਿੰਦ ਮੋਸ਼ਨ ਫਿਲਮਜ਼, ਜੇ.ਏ.ਬੀ ਪ੍ਰੋਡੋਕਸ਼ਨ ਅਤੇ ਅਮੋਰ ਫਿਲਮਜ਼' ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫਿਲਮ ਵਿੱਚ ਜੈ ਰੰਧਾਵਾ ਅਤੇ ਦੀਪ ਸਹਿਗਲ ਦੀ ਜੋੜੀ ਲੀਡ ਭੂਮਿਕਾ ਵਿਚ ਨਜ਼ਰ ਆਵੇਗੀ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਅਤੇ ਹਿੰਦੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਚਿਹਰੇ ਵੀ ਇਸ ਵਿੱਚ ਮਹੱਤਵਪੂਰਨ ਕਿਰਦਾਰ ਅਦਾ ਕਰਨਗੇ।
ਕੈਨੇਡਾ ਵਸੇਂਦੇ ਮਸ਼ਹੂਰ ਨਿਰਮਾਤਾ ਦਲਜੀਤ ਸਿੰਘ ਥਿੰਦ ਵੱਲੋਂ ਜਗ ਬੋਪਾਰਾਏ, ਅਮਰਜੀਤ ਸਿੰਘ ਸਰਾਓ ਦੇ ਸਹਿ ਨਿਰਮਾਣ ਅਧੀਨ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਜੇ.ਮਹਾਰਿਸ਼ੀ ਕਰ ਰਹੇ ਹਨ, ਜਦਕਿ ਇਸ ਦੇ ਸੰਗੀਤਕਾਰ ਅਵੀ ਸਰਾਂ ਹਨ। ਸਾਲ 2024 ਦੇ ਮਈ ਮਹੀਨੇ ਵਰਲਡ-ਵਾਈਡ ਰਿਲੀਜ਼ ਕੀਤੀ ਜਾਣ ਵਾਲੀ ਇਸ ਫਿਲਮ ਦੀ ਸ਼ੂਟਿੰਗ ਦਾ ਆਗਾਜ਼ ਜਲਦ ਹੋਣ ਜਾ ਰਿਹਾ ਹੈ, ਜਿਸ ਦਾ ਫ਼ਿਲਮਾਂਕਣ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ।
- Carry On Jattiye Release Date: ਇਸ ਦਿਨ ਰਿਲੀਜ਼ ਹੋਵੇਗੀ ਜੈਸਮੀਨ, ਸਰਗੁਣ ਅਤੇ ਸੁਨੀਲ ਗਰੋਵਰ ਦੀ 'ਕੈਰੀ ਔਨ ਜੱਟੀਏ', ਮਜ਼ੇਦਾਰ ਪੋਸਟਰ ਆਇਆ ਸਾਹਮਣੇ
- Sia controversy: ਦਿਲਜੀਤ ਦੁਸਾਂਝ ਨਾਲ 'ਹੱਸ ਹੱਸ' ਗੀਤ ਗਾਉਣ ਵਾਲੀ ਸੀਆ ਨੂੰ ਕਦੇ ਇਸ ਵਿਵਾਦ ਕਾਰਨ ਮੰਗਣੀ ਪਈ ਸੀ ਮੁਆਫੀ
- 'ਯਾਰ ਮੇਰਾ ਤਿੱਤਲੀਆਂ' ਵਰਗਾ' ਤੋਂ ਲੈ ਕੇ 'ਪਾਣੀ 'ਚ ਮਧਾਣੀ' ਤੱਕ, ਇਹਨਾਂ ਪੰਜਾਬੀ ਫਿਲਮਾਂ ਦੇ ਟ੍ਰੇਲਰਾਂ ਨੂੰ ਮਿਲੇ ਨੇ ਸਭ ਤੋਂ ਜਿਆਦਾ ਵਿਊਜ਼
ਪੰਜਾਬੀ ਮਿਓੂਜਿਕ ਵੀਡੀਓਜ਼ ਤੋਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਦਾਕਾਰ ਜੈ ਰੰਧਾਵਾ ਇੰਨ੍ਹੀਂ ਦਿਨ੍ਹੀਂ ਤੇਜੀ ਨਾਲ ਉੱਚ ਬੁਲੰਦੀਆਂ ਦਾ ਸਫ਼ਰ ਤੈਅ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਗਿਣੀਆਂ ਚੁਣੀਆਂ ਅਤੇ ਅਲਹਦਾ ਕੰਟੈਂਟ ਆਧਾਰਿਤ ਐਕਸ਼ਨ ਫਿਲਮਾਂ ਵਿੱਚ ਆਪਣਾ ਆਧਾਰ ਅਤੇ ਦਰਸ਼ਕ ਦਾਇਰਾ ਲਗਾਤਾਰ ਵਿਸ਼ਾਲ ਕੀਤਾ ਜਾ ਰਿਹਾ ਹੈ।
ਹਾਲ ਹੀ ਵਿਚ ਰਿਲੀਜ਼ ਹੋਈ ਅਤੇ ਅਪਾਰ ਕਾਮਯਾਬ ਰਹੀ ਫਿਲਮ ਮੈਡਲ ਨਾਲ ਉੱਚਕੋਟੀ ਪੰਜਾਬੀ ਸਿਨੇਮਾ ਐਕਟਰਜ਼ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਇਸ ਹੋਣਹਾਰ ਐਕਟਰ ਵੱਲੋਂ ਸਾਲ 2012 ਵਿਚ ਆਈ ਅਤੇ ਸਾਗਰ ਐਸ ਸ਼ਰਮਾ ਵੱਲੋਂ ਨਿਰਦੇਸ਼ਿਤ ਕੀਤੀ ਗਈ 'ਬੁਰਰ੍ਹਾ' ਨਾਲ ਆਪਣੇ ਕਰੀਅਰ ਦੀ ਨਵੀਂ ਪਰਵਾਜ਼ ਵੱਲ ਵਧੇ ਇਹ ਪ੍ਰਤਿਭਾਸ਼ਾਲੀ ਐਕਟਰ 'ਤੀਜਾ ਪੰਜਾਬ', 'ਸ਼ੂਟਰ', 'ਜੱਟ ਬ੍ਰਦਰਜ਼', 'ਚੋਬਰ' ਵਿੱਚ ਨਿਭਾਈਆਂ ਭੂਮਿਕਾਵਾਂ ਨੂੰ ਲੈ ਕੇ ਵੀ ਖਾਸੀ ਚਰਚਾ ਅਤੇ ਸਲਾਹੁਤਾ ਬਟੋਰਨ ਵਿਚ ਸਫ਼ਲ ਰਹੇ ਹਨ, ਜਿੰਨ੍ਹਾਂ ਅਨੁਸਾਰ ਉਨਾਂ ਦੀ ਨਵੀਂ ਫਿਲਮ ਉਨਾਂ ਦੇ ਕੁਝ ਨਿਵੇਕਲਾ ਕਰ ਗੁਜ਼ਰਨ ਦੇ ਸੁਫ਼ਨਿਆਂ ਨੂੰ ਹੋਰ ਨਵੀਂ ਤਾਬੀਰ ਦੇਣ ਵਿਚ ਅਹਿਮ ਭੂਮਿਕਾ ਨਿਭਾਵੇਗੀ।
ਉਨ੍ਹਾਂ ਦੱਸਿਆ ਕਿ ਮੈਡਲ ਬਾਅਦ ਨਿਰਦੇਸ਼ਕ ਮਨੀਸ਼ ਸ਼ਰਮਾ ਨਾਲ ਉਨਾਂ ਦੀ ਇਹ ਦੂਜੀ ਫਿਲਮ ਹੈ, ਜਿਸ ਵਿੱਚ ਨਿਭਾਈ ਜਾਣ ਵਾਲੇ ਕਿਰਦਾਰ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਹਨ। ਉਨ੍ਹਾਂ ਦੱਸਿਆ ਕਿ ਐਕਸ਼ਨ ਡਰਾਮਾ ਆਧਾਰਿਤ ਇਸ ਫਿਲਮ ਵਿੱਚ ਭਾਵਨਾਤਮਕਾ ਅਤੇ ਪਰਿਵਾਰਿਕ ਰੰਗ ਵੀ ਵੇਖਣ ਨੂੰ ਮਿਲਣਗੇ, ਜੋ ਉਨਾਂ ਦੇ ਚਾਹੁੰਣ ਵਾਲਿਆਂ ਲਈ ਵੀ ਉਨਾਂ ਦੀ ਇੱਕ ਹੋਰ ਬੇਹਤਰੀਨ ਪੇਸ਼ਕਾਰੀ ਹੋਵੇਗੀ।