ETV Bharat / entertainment

Dev Kharoud Upcoming Film: ਇੱਕ ਹੋਰ ਪ੍ਰੋਜੈਕਟ ਲਈ ਇਕੱਠੇ ਹੋਏ ਦੇਵ ਖਰੌੜ ਅਤੇ ਨਿਰਦੇਸ਼ਕ ਮਨਦੀਪ ਬੈਨੀਪਾਲ, ਨਵੀਂ ਫਿਲਮ ਦਾ ਕੀਤਾ ਰਸਮੀ ਐਲਾਨ - ਦੇਵ ਖਰੌੜ ਦੀ ਨਵੀਂ ਫਿਲਮ

Dev Kharoud-Mandeep Benipal: ਦੇਵ ਖਰੌੜ ਅਤੇ ਨਿਰਦੇਸ਼ਕ ਮਨਦੀਪ ਬੈਨੀਪਾਲ ਇੱਕ ਵਾਰ ਫਿਰ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਨ, ਉਹਨਾਂ ਨੇ ਇਸ ਦਾ ਰਸਮੀ ਐਲਾਨ ਵੀ ਕਰ ਦਿੱਤਾ ਹੈ।

Dev Kharoud Upcoming Film
Dev Kharoud Upcoming Film
author img

By ETV Bharat Entertainment Team

Published : Dec 15, 2023, 11:46 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਇਕੱਠਿਆਂ ਕਈ ਹਿੱਟ ਫਿਲਮਾਂ ਦੇਣ ਦਾ ਸਿਹਰਾ ਹਾਸਿਲ ਕਰ ਚੁੱਕੇ ਹਨ ਨਿਰਦੇਸ਼ਕ ਮਨਦੀਪ ਬੈਨੀਪਾਲ ਅਤੇ ਐਕਟਰ ਦੇਵ ਖਰੌੜ, ਜੋ ਇੱਕ ਵਾਰ ਫਿਰ ਆਪਣਾ ਪਹਿਲਾਂ ਵਾਲਾ ਜਾਦੂ ਦੁਹਰਾਉਣ ਲਈ ਸਿਨੇਮਾ ਮੈਦਾਨ ਵਿੱਚ ਨਿੱਤਰੇ ਹਨ, ਜਿੰਨਾਂ ਵੱਲੋਂ ਆਪਣੀ ਨਵੀਂ ਪੰਜਾਬੀ ਫਿਲਮ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ।

"ਡਰੀਮ ਰਿਐਲਿਟੀ ਮੂਵੀਜ਼' ਦੇ ਬੈਨਰ ਹੇਠ ਬਣਨ ਜਾ ਰਹੀ ਇਹ ਬਿਗ ਸੈਟਅੱਪ ਫਿਲਮ ਇੱਕ ਮਲਟੀ-ਸਟਾਰਰ ਪ੍ਰੋਜੈਕਟ ਵਜੋਂ ਸਾਹਮਣੇ ਆਵੇਗੀ, ਜੋ ਉਕਤ ਪ੍ਰੋਡੋਕਸ਼ਨਜ ਹਾਊਸਜ਼ ਦੀਆਂ ਹਾਲੀਆਂ ਸਫਲ ਸੀਰੀਜ਼ ਦਾ ਹੀ ਸੰਭਾਵੀ ਸੀਕਵਲ ਹੋਵੇਗੀ।

ਉਕਤ ਫਿਲਮ ਨੂੰ ਲੈ ਕੇ ਦਰਸ਼ਕਾਂ ਅਤੇ ਆਪਣੇ ਚਾਹੁੰਣ ਵਾਲਿਆਂ ਨਾਲ ਆਪਣਾ ਉਤਸ਼ਾਹ ਬਿਆਨ ਕਰਦਿਆਂ ਅਦਾਕਾਰ ਦੇਵ ਖਰੌੜ ਨੇ ਕਿਹਾ ਕਿ ਫਿਲਮ ਦਾ ਟਾਈਟਲ ਜਲਦੀ ਹੀ ਰਿਵੀਲ ਕਰਾਂਗੇ ਪਰ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਤੁਹਾਨੂੰ ਸਭਨਾਂ ਨੂੰ ਏਸ ਫਿਲਮ ਦਾ ਬੇਸਬਰੀ ਨਾਲ ਬਹੁਤ ਹੀ ਇੰਤਜ਼ਾਰ ਹੈ।

ਜੇਕਰ ਨਿਰਦੇਸ਼ਕ ਮਨਦੀਪ ਬੈਨੀਪਾਲ ਅਤੇ ਅਦਾਕਾਰ ਦੇਵ ਖਰੌੜ ਦੇ ਹਾਲੀਆ ਅਤੇ ਅਪਾਰ ਹਿੱਟ ਰਹੇ ਫਿਲਮੀ ਸੁਮੇਲ ਦੀ ਗੱਲ ਕਰੀਏ ਤਾਂ ਇੰਨਾਂ ਦੇ ਕਲੋਬਰੇਸ਼ਨ ਅਧੀਨ ਵਜ਼ੂਦ ਵਿੱਚ ਆਈਆਂ ਫਿਲਮਾਂ ਵਿੱਚ 'ਡਾਕੂਆਂ ਦਾ ਮੁੰਡਾ' (2018) 'ਕਾਕਾ ਜੀ' (2019) 'ਡੀ.ਐਸ.ਪੀ ਦੇਵ' (2019) 'ਡਾਕੂਆਂ ਦਾ ਮੁੰਡਾ' ( 2021) ਅਤੇ ਹਾਲੀਆ 'ਯਾਰਾਂ ਦਾ ਰੁਤਬਾ' ਆਦਿ ਸ਼ੁਮਾਰ ਰਹੀਆਂ ਹਨ।

ਜਿੰਨਾਂ ਵਿੱਚ 'ਡਾਕੂਆਂ ਦਾ ਮੁੰਡਾ' ਅਤੇ 'ਡਾਕੂਆਂ ਦਾ ਮੁੰਡਾ 2' ਕਾਮਯਾਬੀ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀਆਂ ਹਨ, ਜਿਸ ਦੀ ਅਗਲੀ ਸੀਰੀਜ਼ ਫਿਲਮ ਦੀ ਵੀ ਦਰਸ਼ਕਾਂ ਵੱਲੋਂ ਖਾਸੀ ਉਡੀਕ ਕੀਤੀ ਜਾ ਰਹੀ ਹੈ, ਜਿੰਨਾਂ ਦੀ ਉਤਸੁਕਤਾ ਨੂੰ ਭਾਂਪਦਿਆਂ ਹੀ ਇੱਕ ਵਾਰ ਫਿਰ ਕੁੱਝ ਵਿਲੱਖਣ ਸਿਨੇਮਾ ਸਿਰਜਨਾ ਕਰਨ ਜਾ ਰਹੀਆਂ ਹਨ ਉਕਤ ਦੋਨੋ ਪ੍ਰਮੁੱਖ ਫਿਲਮੀ ਸ਼ਖਸ਼ੀਅਤਾਂ।

ਉਧਰ ਜੇਕਰ ਦੇਵ ਖਰੌੜ ਦੇ ਮੌਜੂਦਾ ਵਰਕ ਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਸਿਨੇਮਾ ਖੇਤਰ ਵਿੱਚ ਸੁਪਰ ਸਟਾਰ ਵਜੋਂ ਰੁਤਬਾ ਹਾਸਿਲ ਕਰ ਚੁੱਕੇ ਹਨ ਇਹ ਬੇਹਤਰੀਨ ਅਤੇ ਬਾ-ਕਮਾਲ ਅਦਾਕਾਰ, ਜੋ ਇੰਨੀਂ ਦਿਨੀਂ ਕਈ ਵੱਡੀਆਂ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ, ਜਿੰਨਾਂ ਵਿੱਚੋਂ ਕੁਝ ਦੀ ਸ਼ੂਟਿੰਗ ਸੰਪੂਰਨ ਹੋ ਚੁੱਕੀ ਹੈ ਅਤੇ ਕੁਝ ਔਨ ਫਲੌਰ ਹਨ, ਜਿੰਨਾਂ ਦੇ ਅਗਾਮੀ ਫਿਲਮ ਪ੍ਰੋਜੈਕਟਸ ਵਿੱਚ 'ਉੱਚਾ ਦਰ ਬਾਬੇ ਨਾਨਕ ਦਾ' ਵੀ ਸ਼ਾਮਿਲ ਹੈ, ਜੋ ਜਲਦ ਰਿਲੀਜ਼ ਹੋਣ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.