ਚੰਡੀਗੜ੍ਹ: ਜਦੋਂ ਵੀ ਪੰਜਾਬੀ ਦੇ ਕਾਮੇਡੀਅਨਾਂ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਇੱਕ ਨਾਂ ਆਉਂਦਾ ਉਹ ਹੈ 'ਗੁਰਚੇਤ ਚਿੱਤਰਕਾਰ'। ਗੁਰਚੇਤ ਚਿੱਤਰਕਾਰ ਅਜਿਹਾ ਅਦਾਕਾਰਾ ਹੈ ਜਿਸ ਨੇ ਬਹੁਤ ਸਾਰੇ ਕਾਮੇਡੀ ਰੋਲ ਨਿਭਾਏ, ਕਦੇ ਉਹ ਜਵਾਈ, ਕਦੇ ਜੀਜਾ, ਕਦੇ ਬੇਸ਼ਰਮ ਪ੍ਰਾਹੁਣਾ, ਕਦੇ ਬੇਸ਼ਰਮ ਪੁੱਤ ਅਤੇ ਕਦੇ ਬੁੱਢੀ ਔਰਤ ਦਾ ਕਿਰਦਾਰ ਨਿਭਾਇਆ।
- " class="align-text-top noRightClick twitterSection" data="
">
ਅੱਜ ਅਸੀਂ ਅਦਾਕਾਰ ਦੀਆਂ ਕੁੱਝ ਕਾਮੇਡੀ ਵੀਡੀਓ ਲੈ ਕੇ ਆਏ ਹਾਂ, ਜਿਹਨਾਂ ਨੂੰ ਸੁਣ ਕੇ ਕਿਸੇ ਦਾ ਵੀ ਹਾਸਾ ਨਿਕਲ ਜਾਵੇਗਾ, ਇਹਨਾਂ ਵੀਡੀਓ ਨੂੰ ਅਨੇਕਾਂ ਲੋਕਾਂ ਨੇ ਪਸੰਦ ਕੀਤਾ।
- " class="align-text-top noRightClick twitterSection" data="
">
ਅਦਾਕਾਰ ਦੀਆਂ ਫਨੀ ਵੀਡੀਓ ਦੀ ਦਿਲਚਸਪ ਗੱਲ ਇਹ ਹੈ ਕਿ ਇਹ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਅਕਤੀ ਸਮਾਜਿਕ ਮੁੱਦੇ ਬਾਰੇ ਹੁੰਦੀਆਂ ਹਨ, ਜੋ ਵਿਅਕਤੀ ਦਾ ਮੰਨੋਰੰਜਨ ਕਰਨ ਦੇ ਨਾਲ ਨਾਲ ਵਿਅਕਤੀ ਨੂੰ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਵੀ ਕਰਦੀਆਂ ਹਨ।
- " class="align-text-top noRightClick twitterSection" data="
">
ਗੁਰਚੇਤ ਚਿੱਤਰਕਾਰ ਬਾਰੇ: ਗੁਰਚੇਤ ਚਿੱਤਰਕਾਰ ਪੰਜਾਬੀ ਫਿਲਮ ਅਦਾਕਾਰ, ਲੇਖਕ ਅਤੇ ਨਿਰਦੇਸ਼ਕ ਹੈ, ਜਿਸਦਾ ਜਨਮ 12 ਮਾਰਚ 1975 ਨੂੰ ਜ਼ਿਲ੍ਹਾਂ ਸੰਗਰੂਰ, ਪੰਜਾਬ ਵਿੱਚ ਹੋਇਆ।
- " class="align-text-top noRightClick twitterSection" data="
">
ਗੁਰਚੇਤ ਚਿੱਤਰਕਾਰ ਦੀ ਅਦਾਕਾਰੀ: ਚਿੱਤਰਕਾਰ ਨੇ ਵੱਖ-ਵੱਖ ਪੰਜਾਬੀ ਫਿਲਮਾਂ ਜਿਵੇਂ 'ਪੰਜਾਬ ਬੋਲਦਾ', 'ਤੋਰ ਮਿੱਤਰਾਂ ਦੀ', 'ਚੱਕ ਦੇ ਫੱਟੇ', 'ਹੀਰ ਰਾਂਝਾ: ਏ ਟਰੂ ਲਵ ਸਟੋਰੀ' ਅਤੇ 'ਆਸ਼ਿਕੀ ਨਾਟ ਅਲਾਉਡ' ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸਨੇ 'ਫੈਮਿਲੀ 420', 'ਫੈਮਿਲੀ 421', 'ਫੈਮਿਲੀ 422', 'ਫੈਮਿਲੀ 423', 'ਫੈਮਿਲੀ 424', 'ਫੈਮਿਲੀ 425', 'ਫੈਮਿਲੀ 426', 'ਫੈਮਿਲੀ 427', 'ਫੈਮਿਲੀ 428', 'ਫੈਮਿਲੀ 429' ਅਤੇ 'ਫੈਮਿਲੀ 430' ਨਾਮਕ ਪੰਜਾਬੀ ਕਾਮੇਡੀ ਵੀਡੀਓਜ਼ ਵਿੱਚ ਵੀ ਕੰਮ ਕੀਤਾ ਹੈ।
- " class="align-text-top noRightClick twitterSection" data="
">
ਅਦਾਕਾਰ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਅਦਾਕਾਰ ਇੰਨੀਂ ਦਿਨੀਂ ਯੂਟਿਊਬ ਉਤੇ ਪੁਲਿਸ ਨਾਲ ਸੰਬੰਧਿਤ ਇੱਕ ਕਹਾਣੀ ਵਿੱਚ ਕੰਮ ਕਰ ਰਹੇ ਹਨ, ਇਹ ਇੱਕ ਕਾਮੇਡੀ ਕਹਾਣੀ ਹੈ, ਜਿਸ ਵਿੱਚ ਅਦਾਕਾਰ ਇੱਕ ਪੁਲਿਸ ਵਾਲੇ ਵਿਅਕਤੀ ਦਾ ਕਿਰਦਾਰ ਨਿਭਾ ਰਿਹਾ ਹੈ।
ਤੁਹਾਨੂੰ ਦੱਸ ਦਈਏ ਅਦਾਕਾਰ ਨੂੰ ਯੂਟਿਊਬ ਉਤੇ 440 ਹਜ਼ਾਰ ਲੋਕ ਪਸੰਦ ਕਰਦੇ ਹਨ ਅਤੇ ਇੰਸਟਾਗ੍ਰਾਮ ਉਤੇ 201 ਹਜ਼ਾਰ ਲੋਕ ਪਸੰਦ ਕਰਦੇ ਹਨ।