ਚੰਡੀਗੜ੍ਹ: ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤਾਨੀਆ ਇੰਨੀ ਦਿਨੀਂ ਕਈ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹੈ, ਜਿਸ ਵਿੱਚ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ', 'ਗੋਡੇ ਗੋਡੇ ਚਾਅ' ਅਤੇ 'ਕਣਕਾਂ ਦੇ ਉਹਲੇ' ਸ਼ਾਮਿਲ ਹੈ। ਫਿਲਮਾਂ ਤੋਂ ਇਲਾਵਾ ਅਦਾਕਾਰਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਕਰਕੇ ਵੀ ਆਏ ਦਿਨ ਸੁਰਖ਼ੀਆਂ ਵਿੱਚ ਰਹਿੰਦੀ ਹੈ। ਇਸੇ ਤਰ੍ਹਾਂ ਹਾਲ ਹੀ ਵਿੱਚ ਅਦਾਕਾਰਾ ਨੇ ਟੋਰਾਂਟੋ ਤੋਂ ਇੱਕ ਵੀਡੀਓ ਸਾਂਝੀ ਕੀਤੀ ਹੈ।
ਇਸ ਵੀਡੀਓ ਵਿੱਚ ਅਦਾਕਾਰਾ ਟੋਰਾਂਟੋ ਦੀਆਂ ਸੜਕਾਂ ਉਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ, ਅਦਾਕਾਰਾ ਨੇ ਇਸ ਵੀਡੀਓ ਨੂੰ ਖੁਦ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਅਤੇ ਕੈਪਸ਼ਨ ਵਿੱਚ ਤਿੰਨ ਮਸਤੀ ਵਾਲੇ ਇਮੋਜੀ ਸਾਂਝੇ ਕੀਤੇ ਹਨ। ਕੱਪੜਿਆਂ ਦੀ ਗੱਲ਼ ਕਰੀਏ ਤਾਂ ਅਦਾਕਾਰਾ ਨੇ ਕਾਲੀ ਮਿੰਨੀ ਡਰੈੱਸ ਉਤੇ ਕਾਲਾ ਉਵਰ ਕੋਟ ਪਾਇਆ ਹੋਇਆ ਹੈ, ਨਾਲ ਕਾਲੀਆਂ ਐਨਕਾਂ ਅਤੇ ਕਾਲਾ ਬੈਗ ਵੀ ਸ਼ਾਮਿਲ ਕੀਤਾ ਹੋਇਆ ਹੈ।
- " class="align-text-top noRightClick twitterSection" data="
">
ਵੀਡੀਓ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਖੂਬਸੂਰਤ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ 'ਵਾਹਿਗੁਰੂ ਦੀ ਕਿਰਪਾ ਨਾਲ ਤਰੱਕੀ ਤੁਹਾਡਾ ਕਦਮ ਚੁੰਮੇ।' ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਪੂਰਾ ਬਾਕਸ ਲਾਲ ਇਮੋਜੀ ਅਤੇ ਅੱਗ ਦੇ ਇਮੋਜੀ ਨਾਲ ਭਰ ਦਿੱਤਾ।
ਤਾਨੀਆ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਫਿਲਮ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਜ਼ੀ ਸਟੂਡੀਓਜ਼ ਦੀ ਇਸ ਫਿਲਮ ਵਿੱਚ ਤਾਨੀਆ, ਗਿੱਪੀ ਗਰੇਵਾਲ ਨਾਲ ਸਕ੍ਰੀਨ ਸਪੇਸ ਸਾਂਝੀ ਕਰਦੀ ਨਜ਼ਰ ਆਵੇਗੀ। ਇਹ ਫਿਲਮ 8 ਮਾਰਚ 2023 ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।
- " class="align-text-top noRightClick twitterSection" data="
">
ਇਸ ਤੋਂ ਇਲਾਵਾ ਅਦਾਕਾਰਾ ਦੀ ਝੋਲੀ ਵਿੱਚ ਸੋਨਮ ਬਾਜਵਾ ਨਾਲ 'ਗੋਡੇ ਗੋਡੇ ਚਾਅ' ਅਤੇ ਇੱਕ ਹੋਰ ਖਾਸ ਫਿਲਮ 'ਕਣਕਾਂ ਦੇ ਉਹਲੇ' ਹੈ।
ਫਿਲਮ 'ਕਣਕਾਂ ਦੇ ਉਹਲੇ' ਦਾ ਐਲਾਨ ਅਦਾਕਾਰਾ ਨੇ ਹਾਲ ਹੀ ਵਿੱਚ ਕੀਤਾ ਅਤੇ ਇਹ ਵੀ ਕਿਹਾ ਹੈ ਕਿ ਇਸ ਫਿਲਮ ਦਾ ਵਿਸ਼ਾ ਬਿਲਕੁੱਝ ਵੱਖਰਾ ਹੋਵੇਗਾ। 'ਕਣਕਾਂ ਦੇ ਓਹਲੇ' ਨੂੰ ਗੁਰਜਿੰਦ ਮਾਨ ਦੁਆਰਾ ਲਿਖਿਆ ਗਿਆ ਹੈ ਅਤੇ ਇਸ ਦਾ ਨਿਰਦੇਸ਼ਨ ਤੇਜਿੰਦਰ ਸਿੰਘ ਕਰਨਗੇ। ਫਿਲਮ ਦੀ ਰਿਲੀਜ਼ ਡੇਟ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਕਿਹਾ ਜਾ ਰਿਹਾ ਹੈ ਕਿ ਫਿਲਮ ਇਸ ਸਾਲ ਹੀ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ:ਦਿੱਗਜ ਅਦਾਕਾਰ ਗੁੱਗੂ ਗਿੱਲ ਨੇ 'ਬਾਜ਼ੀਗਰ ਸਮਾਜ' ਤੋਂ ਮੰਗੀ ਮੁਆਫ਼ੀ, ਜਾਣੋ ਕਾਰਨ