ETV Bharat / entertainment

Anushka Sharma: ਬਿਨ੍ਹਾਂ ਹੈਲਮੇਟ ਦੇ ਬਾਈਕ 'ਤੇ ਬੈਠ ਕੇ ਫਸੀ ਅਨੁਸ਼ਕਾ ਸ਼ਰਮਾ, ਮੁੰਬਈ ਪੁਲਿਸ ਨੇ ਕੱਟਿਆ ਚਲਾਨ

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਹਾਲ ਹੀ 'ਚ ਮੁੰਬਈ ਦੀਆਂ ਸੜਕਾਂ 'ਤੇ ਟ੍ਰੈਫਿਕ ਤੋਂ ਬਚਣ ਲਈ ਆਪਣੇ ਬਾਡੀਗਾਰਡ ਨਾਲ ਬਾਈਕ 'ਤੇ ਗਈ। ਹੁਣ ਅਦਾਕਾਰਾ ਦੇ ਬਾਡੀਗਾਰਡ 'ਤੇ ਇੰਨੇ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

Anushka Sharma
Anushka Sharma
author img

By

Published : May 17, 2023, 4:41 PM IST

ਮੁੰਬਈ (ਬਿਊਰੋ): ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਹਾਲ ਹੀ 'ਚ ਆਪਣੇ ਬਾਡੀਗਾਰਡ ਨਾਲ ਬਾਈਕ ਚਲਾਉਂਦੇ ਦੇਖਿਆ ਗਿਆ। ਟ੍ਰੈਫਿਕ ਤੋਂ ਬਚਣ ਲਈ ਅਨੁਸ਼ਕਾ ਸ਼ਰਮਾ ਆਪਣੇ ਬਾਡੀਗਾਰਡ ਨਾਲ ਕੰਮ ਉਤੇ ਜਾ ਰਹੀ ਸੀ। ਮੁੰਬਈ ਦੀਆਂ ਸੜਕਾਂ 'ਤੇ ਟ੍ਰੈਫਿਕ ਦੀ ਹਾਲਤ ਦੇਖ ਕੇ ਅਦਾਕਾਰਾ ਨੇ ਆਪਣੇ ਬਾਡੀਗਾਰਡ ਨਾਲ ਬਾਈਕ 'ਤੇ ਜਾਣਾ ਠੀਕ ਸਮਝਿਆ ਸੀ ਪਰ ਇਹ ਸਭ ਕਰਨਾ ਅਦਾਕਾਰਾ ਦੇ ਬਾਡੀਗਾਰਡ ਨੂੰ ਮਹਿੰਗਾ ਸਾਬਤ ਹੋਇਆ। ਜ਼ਿਕਰਯੋਗ ਹੈ ਕਿ ਮੁੰਬਈ ਟ੍ਰੈਫਿਕ ਪੁਲਿਸ ਨੇ ਅਨੁਸ਼ਕਾ ਸ਼ਰਮਾ ਦੇ ਬਾਡੀਗਾਰਡ ਸੋਨੂੰ ਸ਼ੇਖ 'ਤੇ ਬਿਨਾਂ ਹੈਲਮੇਟ ਦੇ ਬਾਈਕ ਚਲਾਉਣ 'ਤੇ ਭਾਰੀ ਜੁਰਮਾਨਾ ਲਗਾਇਆ ਹੈ।

ਕਿੰਨੇ ਰੁਪਏ ਦਾ ਕੱਟਿਆ ਚਲਾਨ?: ਮੀਡੀਆ ਰਿਪੋਰਟਾਂ ਮੁਤਾਬਕ ਧਾਰਾ 129/194, ਧਾਰਾ 5/180 ਅਤੇ ਧਾਰਾ 3 (1) 18 ਦੇ ਤਹਿਤ ਅਨੁਸ਼ਕਾ ਸ਼ਰਮਾ ਦੇ ਬਾਡੀਗਾਰਡ ਦਾ ਬਿਨਾਂ ਹੈਲਮੇਟ ਦੇ ਬਾਈਕ ਚਲਾਉਣ 'ਤੇ ਚਲਾਨ ਕੀਤਾ ਗਿਆ ਹੈ। ਮੁੰਬਈ ਟਰੈਫਿਕ ਪੁਲਿਸ ਨੇ ਅਦਾਕਾਰਾ ਦੇ ਬਾਡੀਗਾਰਡ ਦਾ ਸਾਢੇ ਦਸ ਹਜ਼ਾਰ ਰੁਪਏ ਦਾ ਚਲਾਨ ਕੀਤਾ ਹੈ। ਇਸ ਦੇ ਨਾਲ ਹੀ ਮੁੰਬਈ ਟ੍ਰੈਫਿਕ ਪੁਲਿਸ ਮੁਤਾਬਕ ਇਹ ਚਲਾਨ ਪੇਸ਼ ਕੀਤਾ ਗਿਆ ਹੈ।

  1. Cannes 2023: OMG!...ਉਰਵਸ਼ੀ ਰੌਤੇਲਾ ਨੇ ਗਲੇ 'ਚ ਲਟਕਾਇਆ ਮਗਰਮੱਛ, ਕਾਨਸ ਲਈ ਬਣੀ 'ਪਿੰਕ ਪਰੀ'
  2. Cannes 2023: ਕਾਨਸ ਦੇ ਰੈੱਡ ਕਾਰਪੇਟ 'ਤੇ ਬ੍ਰਾਈਡਲ ਅੰਦਾਜ਼ 'ਚ ਨਜ਼ਰ ਆਈ ਸਾਰਾ ਅਲੀ ਖਾਨ, ਯੂਜ਼ਰਸ ਬੋਲੇ- 'ਸਾਨੂੰ ਤੁਹਾਡੇ 'ਤੇ ਮਾਣ ਹੈ'
  3. Popular Folk Singers of Pollywood: ਪਾਲੀਵੁੱਡ 'ਚ ਲੋਕ ਗਾਇਕੀ ਲਈ ਜਾਣੇ ਜਾਂਦੇ ਨੇ ਪੰਜਾਬੀ ਦੇ ਇਹ ਗਾਇਕ, ਦੇਖੋ ਲਿਸਟ

ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਿਤਾਭ ਬੱਚਨ ਵੀ ਟਰੈਫਿਕ ਤੋਂ ਬਚਣ ਲਈ ਬਾਈਕ 'ਤੇ ਲਿਫਟ ਲੈਂਦੇ ਨਜ਼ਰ ਆਏ ਸਨ। ਇਸ 'ਤੇ ਜਦੋਂ ਬਿੱਗ ਬੀ ਨੂੰ ਟ੍ਰੋਲ ਕੀਤਾ ਗਿਆ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕੋਈ ਨਿਯਮ ਨਹੀਂ ਤੋੜਿਆ ਹੈ। ਬਿੱਗ ਬੀ ਨੇ ਲਿਖਿਆ 'ਸੱਚਾਈ ਇਹ ਹੈ ਕਿ ਲੋਕੇਸ਼ਨ ਸ਼ੂਟ ਮੁੰਬਈ ਦੀਆਂ ਗਲੀਆਂ 'ਚ ਸੀ, ਐਤਵਾਰ ਦਾ ਦਿਨ ਸੀ ਅਤੇ ਮੈਂ ਇਜਾਜ਼ਤ ਲੈ ਕੇ ਬਾਲਾਰਡ ਅਸਟੇਟ ਦੇ ਰਸਤੇ 'ਤੇ ਬਾਈਕ 'ਤੇ ਗਿਆ ਸੀ, ਜੋ ਪੋਸ਼ਾਕ ਮੈਂ ਪਹਿਨੀ ਸੀ ਉਹ ਮੇਰੇ ਕਿਰਦਾਰ ਦੀ ਸੀ'।

ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਕਾਨਸ ਫਿਲਮ ਫੈਸਟੀਵਲ 2023 ਵਿੱਚ ਆਪਣਾ ਡੈਬਿਊ ਕਰਨ ਜਾ ਰਹੀ ਹੈ। ਦੂਜੇ ਪਾਸੇ ਸਾਰਾ ਅਲੀ ਖਾਨ ਅਤੇ ਮਾਨੁਸ਼ੀ ਛਿੱਲਰ ਨੇ ਕਾਨਸ ਡੈਬਿਊ ਕਰ ਲਿਆ ਹੈ ਅਤੇ ਮ੍ਰਿਣਾਲ ਠਾਕੁਰ ਅਤੇ ਸੰਨੀ ਲਿਓਨ ਨੇ ਅਜੇ ਕਾਨਸ ਡੈਬਿਊ ਕਰਨਾ ਹੈ। ਅਨੁਸ਼ਕਾ ਸ਼ਰਮਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਨੁਸ਼ਕਾ ਇਸ ਸਾਲ ਦੇ ਅੰਤ 'ਚ 'ਚੱਕਦਾ ਐਕਸਪ੍ਰੈਸ' ਨਾਲ ਫਿਲਮਾਂ 'ਚ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.