ETV Bharat / lifestyle

ਕੀ ਤੁਸੀਂ ਸ਼ੂਗਰ ਦੇ ਮਰੀਜ਼ ਹੋ ਅਤੇ ਰਾਤ ਨੂੰ ਇਹ 5 ਗਲਤੀਆਂ ਕਰ ਰਹੇ ਹੋ? ਵੱਧ ਸਕਦਾ ਹੈ ਤੁਹਾਡਾ ਸ਼ੂਗਰ ਦਾ ਪੱਧਰ

ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਲਈ ਤੁਹਾਨੂੰ ਆਪਣੀ ਜੀਵਨਸ਼ੈਲੀ ਦਾ ਧਿਆਨ ਰੱਖਣਾ ਚਾਹੀਦਾ ਹੈ।

MISTAKES SHOULD DIABETICS NOT MAKE
MISTAKES SHOULD DIABETICS NOT MAKE (Getty Images)
author img

By ETV Bharat Lifestyle Team

Published : 2 hours ago

ਅੱਜ ਦੇ ਸਮੇਂ 'ਚ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਲੋਕ ਸ਼ੂਗਰ ਦੀ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਤੁਹਾਨੂੰ ਆਪਣੀ ਜੀਵਨਸ਼ੈਲੀ ਅਤੇ ਖੁਰਾਕ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਇਸ ਦੌਰਾਨ ਕੀਤੀਆਂ ਛੋਟੀਆਂ ਗਲਤੀਆਂ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੀਆਂ ਹਨ। ਇਸ ਲਈ ਤੁਹਾਨੂੰ ਇਨ੍ਹਾਂ ਗਲਤੀਆਂ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂਕਿ ਤੁਸੀਂ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰ ਸਕੋ।

ਰਾਤ ਨੂੰ ਸ਼ੂਗਰ ਦੇ ਮਰੀਜ਼ ਨਾ ਕਰਨ ਇਹ ਗਲਤੀਆਂ

ਲੋੜੀਂਦੀ ਨੀਂਦ ਦੀ ਕਮੀ: ਸਰੀਰ ਨੂੰ ਸਿਹਤਮੰਦ ਰੱਖਣ ਲਈ ਰਾਤ ਦੀ ਨੀਂਦ ਬਹੁਤ ਜ਼ਰੂਰੀ ਹੁੰਦੀ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਨੂੰ ਰਾਤ ਨੂੰ ਜਲਦੀ ਸੌਣ ਦੀ ਆਦਤ ਪਾਉਣੀ ਚਾਹੀਦੀ ਹੈ। ਜਰਨਲ ਸਲੀਪ ਮੈਡੀਸਨ ਰਿਵਿਊਜ਼ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਜੇਕਰ ਸਰੀਰ ਨੂੰ ਸਹੀ ਆਰਾਮ ਨਾ ਦਿੱਤਾ ਜਾਵੇ ਤਾਂ ਸ਼ੂਗਰ ਵੱਧ ਸਕਦੀ ਹੈ। ਡਾ.ਈਵ ਵੈਨ ਕਾਊਟਰ ਨੇ ਇੰਪੈਕਟ ਆਫ਼ ਸਲੀਪ ਐਂਡ ਸਰਕੇਡੀਅਨ ਡਿਸਟਰਬੈਂਸ ਆਨ ਗਲੂਕੋਜ਼ ਮੈਟਾਬੋਲਿਜ਼ਮ ਐਂਡ ਟਾਈਪ 2 ਡਾਇਬਟੀਜ਼ ਵਾਲੀ ਖੋਜ ਵਿੱਚ ਹਿੱਸਾ ਲਿਆ ਅਤੇ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਤੁਸੀਂ ਰਾਤ ਨੂੰ ਦੇਰ ਨਾਲ ਸੌਂਦੇ ਹੋ ਤਾਂ ਇਸ ਦਾ ਮੈਟਾਬੌਲਿਕ ਸਿਸਟਮ 'ਤੇ ਮਾੜਾ ਅਸਰ ਪੈਂਦਾ ਹੈ। ਇਸਦੇ ਨਾਲ ਹੀ, ਘੱਟ ਸਮੇਂ ਦੀ ਨੀਂਦ ਕਾਰਨ ਤਣਾਅ ਅਤੇ ਚਿੜਚਿੜਾਪਨ ਵਧਦਾ ਹੈ।

ਰਾਤ ਦੇ ਖਾਣੇ ਤੋਂ ਬਾਅਦ ਤਰੁੰਤ ਨਾ ਸੋਵੋਂ: ਠੰਢ ਦਾ ਮੌਸਮ ਆ ਗਿਆ। ਇਸ ਮੌਸਮ 'ਚ ਲਗਭਗ ਹਰ ਕਿਸੇ ਦਾ ਸਰੀਰ ਬਹੁਤ ਸੁਸਤ ਹੋ ਜਾਂਦਾ ਹੈ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕਈ ਲੋਕ ਤਰੁੰਤ ਕੰਬਲ 'ਚ ਜਾ ਕੇ ਸੌਂ ਜਾਂਦੇ ਹਨ। ਪਰ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਅਜਿਹਾ ਕਰਨਾ ਚੰਗਾ ਨਹੀਂ ਹੈ। ਰਾਤ ਦੇ ਖਾਣੇ ਤੋਂ ਬਾਅਦ ਤਰੁੰਤ ਨਾ ਸੌਂਣ ਦੀ ਸਲਾਹ ਦਿੱਤੀ ਜਾਂਦੀ ਹੈ। ਭੋਜਨ ਖਾਣ ਤੋਂ ਬਾਅਦ ਘੱਟੋ-ਘੱਟ 20 ਤੋਂ 30 ਮਿੰਟ ਤੱਕ ਸੈਰ ਕਰੋ।

ਮਿਠਾਈਆਂ ਨਾ ਖਾਓ: ਕੁਝ ਲੋਕਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਮਿਠਾਈ, ਚਾਹ ਅਤੇ ਕੌਫੀ ਪੀਣ ਦੀ ਆਦਤ ਹੁੰਦੀ ਹੈ। ਹਾਲਾਂਕਿ ਅਜਿਹਾ ਕਰਨ ਨਾਲ ਤੁਹਾਡੇ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵੱਧ ਸਕਦਾ ਹੈ। ਜੇਕਰ ਤੁਹਾਨੂੰ ਮਠਿਆਈਆਂ ਖਾਣ ਦਾ ਮਨ ਹੈ, ਤਾਂ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਤੁਸੀਂ ਦੇਸੀ ਗੁੜ ਖਾ ਸਕਦੇ ਹੋ। ਚਾਹ ਜਾਂ ਕੌਫੀ ਦੀ ਬਜਾਏ ਗ੍ਰੀਨ ਟੀ ਜਾਂ ਬਲੈਕ ਟੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।

ਇੱਕੋ ਸਮੇਂ 'ਤੇ ਭੋਜਨ ਖਾਓ: ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ 'ਚ ਰੱਖਣ ਲਈ ਹਰ ਰੋਜ਼ ਇੱਕੋ ਸਮੇਂ 'ਤੇ ਖਾਣਾ ਖਾਣ ਦੀ ਆਦਤ ਬਣਾਓ। ਰਾਤ ਦਾ ਖਾਣਾ ਜਲਦੀ ਤੋਂ ਜਲਦੀ ਖਤਮ ਕਰਨ ਦੀ ਕੋਸ਼ਿਸ਼ ਕਰੋ। ਇਸਦੇ ਨਾਲ ਹੀ, ਤੁਹਾਨੂੰ ਤੇਲ ਅਤੇ ਕਾਰਬੋਹਾਈਡ੍ਰੇਟ ਯੁਕਤ ਭੋਜਨ ਨਹੀਂ ਖਾਣੇ ਚਾਹੀਦੇ ਹਨ। ਸਿਰਫ ਹਲਕਾ ਭੋਜਨ ਹੀ ਖਾਓ। ਚਿੱਟੇ ਚੌਲਾਂ ਅਤੇ ਆਲੂਆਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।

ਜ਼ਿਆਦਾ ਪਾਣੀ ਪੀਓ: ਸਰਦੀਆਂ ਦੇ ਮੌਸਮ 'ਚ ਜ਼ਿਆਦਾ ਪਿਆਸ ਨਹੀਂ ਲੱਗਦੀ ਹੈ, ਜਿਸ ਕਰਕੇ ਲੋਕ ਘੱਟ ਪਾਣੀ ਪੀਂਦੇ ਹਨ। ਕਈ ਲੋਕ ਇਸ ਲਈ ਪਾਣੀ ਨਹੀਂ ਪੀਂਦੇ, ਕਿਉਕਿ ਫਿਰ ਰਾਤ ਨੂੰ ਵਾਰ-ਵਾਰ ਟਾਇਲਟ ਜਾਣਾ ਪੈਂਦਾ ਹੈ। ਪਰ ਘੱਟ ਪਾਣੀ ਪੀਣ ਨਾਲ ਸਰੀਰ ਵਿੱਚ ਗਲੂਕੋਜ਼ ਦਾ ਪੱਧਰ ਵੱਧ ਸਕਦਾ ਹੈ। ਇਸ ਲਈ ਹਰ ਰੋਜ਼ ਲੋੜੀਂਦਾ ਪਾਣੀ ਪੀਣਾ ਬਹੁਤ ਜ਼ਰੂਰੀ ਹੈ।

ਇਹ ਖਬਰ ਇਸ ਵੈੱਬਸਾਈਟ ਤੋਂ ਲਈ ਗਈ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.