ਜੇਦਾਹ (ਸਾਊਦੀ ਅਰਬ) : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀ ਮੈਗਾ ਨਿਲਾਮੀ ਲਈ ਕੁੱਲ 1577 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਹਾਲਾਂਕਿ ਖਿਡਾਰੀਆਂ ਦੀ ਗਿਣਤੀ ਘਟਾ ਕੇ 577 ਕਰ ਦਿੱਤੀ ਗਈ ਹੈ, ਜਿਸ ਵਿੱਚ 367 ਭਾਰਤੀ ਅਤੇ 210 ਵਿਦੇਸ਼ੀ ਖਿਡਾਰੀ ਸ਼ਾਮਲ ਹਨ। 10 ਟੀਮਾਂ ਕੋਲ ਕੁੱਲ 204 ਖਾਲੀ ਸਥਾਨ ਹਨ, ਜਿਨ੍ਹਾਂ ਵਿੱਚ ਵਿਦੇਸ਼ੀ ਖਿਡਾਰੀਆਂ ਲਈ 70 ਸਥਾਨ ਸ਼ਾਮਲ ਹਨ। ਸਾਊਦੀ ਅਰਬ ਵਿੱਚ ਐਤਵਾਰ ਅਤੇ ਸੋਮਵਾਰ ਯਾਨੀ 24 ਅਤੇ 25 ਨਵੰਬਰ 2024 ਨੂੰ ਹੋਣ ਵਾਲੀ ਆਗਾਮੀ ਆਈਪੀਐਲ 2025 ਮੈਗਾ ਨਿਲਾਮੀ ਵਿੱਚ ਕੁੱਲ 577 ਖਿਡਾਰੀਆਂ ਦੀ ਨਿਲਾਮੀ ਕੀਤੀ ਜਾਵੇਗੀ।
The Challenges 🎯
— IndianPremierLeague (@IPL) November 24, 2024
The Numbers 📊
The Strategies ♟️
And... sleepless nights 😴💭
It's time for Lights, Camera... Auction‼️💰 pic.twitter.com/7QM9JSh7Sy
ਨਿਲਾਮੀ ਵਿੱਚ ਕਿਹੜੇ ਖਿਡਾਰੀ ਹਨ ਸ਼ਾਮਲ?
ਨਿਲਾਮੀ ਵਿੱਚ ਦੋ ਮਾਰਕੀ ਖਿਡਾਰੀਆਂ ਦੀ ਸੂਚੀ ਹੈ, ਹਰੇਕ ਵਿੱਚ 6 ਖਿਡਾਰੀ ਸ਼ਾਮਲ ਹਨ।
M1 ਵਿੱਚ ਰਿਸ਼ਭ ਪੰਤ, ਸ਼੍ਰੇਅਸ ਅਈਅਰ, ਜੋਸ ਬਟਲਰ, ਅਰਸ਼ਦੀਪ ਸਿੰਘ, ਕਾਗਿਸੋ ਰਬਾਡਾ ਅਤੇ ਮਿਸ਼ੇਲ ਸਟਾਰਕ ਸ਼ਾਮਲ ਹਨ।
M2 ਵਿੱਚ ਕੇਐਲ ਰਾਹੁਲ, ਯੁਜਵੇਂਦਰ ਚਾਹਲ, ਲਿਆਮ ਲਿਵਿੰਗਸਟੋਨ, ਡੇਵਿਡ ਮਿਲਰ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਡੇਵਿਡ ਮਿਲਰ ਨੂੰ ਛੱਡ ਕੇ, ਬਾਕੀ ਸਾਰਿਆਂ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਹੈ।
A star-studded list 🔥
— IndianPremierLeague (@IPL) November 20, 2024
Which player bid are you most excited to witness from Set 1 of Marquee Players❓#TATAIPL | #TATAIPLAuction pic.twitter.com/ASQrS6lokE
An illustrious list will be a part of Set 2 of Marquee Players 💪
— IndianPremierLeague (@IPL) November 21, 2024
Which player will bag the most attention 👀 from the franchises in the #TATAIPLAuction ❓#TATAIPL pic.twitter.com/ffPIulv69Z
ਕੀ ਹੈ ਨਿਲਾਮੀ ਦਾ ਕ੍ਰਮ?
ਨਿਲਾਮੀ ਖਿਡਾਰੀਆਂ ਦੇ ਦੋ ਸੈੱਟਾਂ ਨਾਲ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਹੋਰ ਸੈੱਟ ਪੇਸ਼ ਕੀਤੇ ਜਾਣਗੇ। ਪਹਿਲਾਂ, ਕੈਪਡ ਖਿਡਾਰੀਆਂ ਨੂੰ ਬੱਲੇਬਾਜ਼ਾਂ, ਤੇਜ਼ ਗੇਂਦਬਾਜ਼ਾਂ, ਵਿਕਟਕੀਪਰਾਂ, ਸਪਿਨਰਾਂ ਅਤੇ ਆਲਰਾਊਂਡਰਾਂ ਵਿੱਚ ਵੰਡਿਆ ਜਾਵੇਗਾ। ਇਸ ਤੋਂ ਬਾਅਦ ਅਨਕੈਪਡ ਖਿਡਾਰੀਆਂ ਨੂੰ ਪੇਸ਼ ਕੀਤਾ ਜਾਵੇਗਾ, ਜਿਨ੍ਹਾਂ ਨੂੰ ਵੀ ਇਸੇ ਤਰ੍ਹਾਂ ਵੰਡਿਆ ਗਿਆ ਹੈ। ਇਨ੍ਹਾਂ ਰਾਊਂਡਾਂ ਤੋਂ ਬਾਅਦ ਕੈਪਡ ਖਿਡਾਰੀਆਂ ਦਾ ਇੱਕ ਹੋਰ ਗੇੜ ਹੋਵੇਗਾ।
🚨 REMAINING PURSE OF EACH IPL TEAM AT MEGA AUCTION. 🚨
— Mufaddal Vohra (@mufaddal_vohra) October 31, 2024
PBKS - 110.5cr.
RCB - 83cr.
DC - 73cr.
LSG - 69cr.
GT - 69cr.
CSK - 55cr
KKR - 51cr.
SRH - 45cr.
MI - 45cr.
RR - 41cr. pic.twitter.com/4dbbq56ppZ
𝐋𝐢𝐠𝐡𝐭𝐬, 𝐜𝐚𝐦𝐞𝐫𝐚, 𝐚𝐮𝐜𝐭𝐢𝐨𝐧! 🔥
— Royal Challengers Bengaluru (@RCBTweets) November 24, 2024
The day is here, The moment is here, And it's finally time to Bid For Bold! 👊#PlayBold #ನಮ್ಮRCB #IPLAuction #IPL2025 pic.twitter.com/wYgwZ2ZW22
24TH NOVEMBER, SUNDAY:
— Mufaddal Vohra (@mufaddal_vohra) November 23, 2024
7.50am to 3.20pm - Day 3 in Perth.
3.30pm onwards - IPL auction.
- A TREAT FOR FANS ON SUNDAY. 🌟 pic.twitter.com/7zhxFzRONP
ਐਕਸਲਰੇਟਿਡ ਨਿਲਾਮੀ ਕਿਵੇਂ ਕਰੇਗੀ ਕੰਮ?
ਨਿਲਾਮੀ ਸੂਚੀ ਵਿੱਚ 500 ਤੋਂ ਵੱਧ ਖਿਡਾਰੀ ਸ਼ਾਮਲ ਹਨ, ਹਾਲਾਂਕਿ ਟੀਮਾਂ ਸਾਰਿਆਂ ਲਈ ਬੋਲੀ ਨਹੀਂ ਲਗਾਉਣਗੀਆਂ। ਤੇਜ਼ ਨਿਲਾਮੀ ਪੜਾਅ 117ਵੇਂ ਖਿਡਾਰੀ ਨਾਲ ਸ਼ੁਰੂ ਹੋਵੇਗਾ। ਬੀਸੀਸੀਆਈ ਨੇ ਸਾਰੀਆਂ 10 ਫਰੈਂਚਾਈਜ਼ੀਆਂ ਨੂੰ ਸੂਚਿਤ ਕੀਤਾ ਹੈ ਕਿ ਇਸ ਦੌਰ ਵਿੱਚ 117 ਤੋਂ 574 ਤੱਕ ਦੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ। 24 ਨਵੰਬਰ ਨੂੰ ਦੋ ਰੋਜ਼ਾ ਈਵੈਂਟ ਦੀ ਪਹਿਲੀ ਸ਼ਾਮ ਨੂੰ 10 ਵਜੇ ਤੱਕ ਫ੍ਰੈਂਚਾਇਜ਼ੀਜ਼ ਨੂੰ ਇਸ ਪੂਲ ਤੋਂ ਕੁਝ ਖਿਡਾਰੀਆਂ ਨੂੰ ਨਾਮਜ਼ਦ ਕਰਨਾ ਹੋਵੇਗਾ। ਇੱਕ ਵਾਰ ਜਦੋਂ ਇਨ੍ਹਾਂ ਖਿਡਾਰੀਆਂ ਦੀ ਨਿਲਾਮੀ ਹੋ ਜਾਂਦੀ ਹੈ ਤਾਂ ਫ੍ਰੈਂਚਾਇਜ਼ੀਜ਼ ਕੋਲ ਐਕਸਲਰੇਟਿਡ ਬਿਡਿੰਗ ਦੇ ਇੱਕ ਵਾਧੂ ਦੌਰ ਲਈ ਨਾ ਵਿਕਣ ਵਾਲੇ ਜਾਂ ਅਣ-ਨਿਲਾਮੀ ਖਿਡਾਰੀਆਂ ਦੇ ਨਾਮ ਜਮ੍ਹਾਂ ਕਰਾਉਣ ਦਾ ਮੌਕਾ ਹੋਵੇਗਾ।
ਸਾਰੀਆਂ ਫਰੈਂਚਾਈਜ਼ੀਆਂ ਦੁਆਰਾ ਰਿਟੇਨ ਕੀਤੇ ਗਏ ਖਿਡਾਰੀਆਂ ਦੀ ਸੂਚੀ
ਚੇੱਨਈ ਸੁਪਰ ਕਿੰਗਜ਼
- ਰੁਤੁਰਾਜ ਗਾਇਕਵਾੜ, ਮਧੀਸ਼ਾ ਪਥੀਰਾਨਾ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਐੱਮਐੱਸ ਧੋਨੀ
- ਸਲਾਟ ਖਾਲੀ-20
ਦਿੱਲੀ ਕੈਪੀਟਲਜ਼
- ਅਕਸ਼ਰ ਪਟੇਲ, ਕੁਲਦੀਪ ਯਾਦਵ, ਟ੍ਰਿਸਟਨ ਸਟੱਬਸ, ਅਭਿਸ਼ੇਕ ਪੋਰੇਲ
- ਸਲਾਟ ਖਾਲੀ - 21
ਗੁਜਰਾਤ ਟਾਇਟਨਸ
- ਰਾਸ਼ਿਦ ਖਾਨ, ਸ਼ੁਭਮਨ ਗਿੱਲ, ਸਾਈ ਸੁਦਰਸ਼ਨ, ਰਾਹੁਲ ਤਿਵਾਤੀਆ, ਸ਼ਾਹਰੁਖ ਖਾਨ
- ਸਲਾਟ ਖਾਲੀ- 20
ਕੋਲਕਾਤਾ ਨਾਈਟ ਰਾਈਡਰਜ਼
- ਰਿੰਕੂ ਸਿੰਘ, ਵਰੁਣ ਚੱਕਰਵਰਤੀ, ਸੁਨੀਲ ਨਰਾਇਣ, ਆਂਦਰੇ ਰਸਲ, ਹਰਸ਼ਿਤ ਰਾਣਾ, ਰਮਨਦੀਪ ਸਿੰਘ
- ਸਲਾਟ ਖਾਲੀ- 18
ਲਖਨਊ ਸੁਪਰ ਜਾਇੰਟਸ
- ਨਿਕੋਲਸ ਪੂਰਨ, ਰਵੀ ਬਿਸ਼ਨੋਈ, ਮਯੰਕ ਯਾਦਵ, ਮੋਹਸਿਨ ਖਾਨ, ਆਯੂਸ਼ ਬਡੋਨੀ
- ਸਲਾਟ ਖਾਲੀ- 20
ਮੁੰਬਈ ਇੰਡੀਅਨਜ਼
- ਜਸਪ੍ਰੀਤ ਬੁਮਰਾਹ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਰੋਹਿਤ ਸ਼ਰਮਾ, ਤਿਲਕ ਵਰਮਾ
- ਸਲਾਟ ਖਾਲੀ - 20
ਪੰਜਾਬ ਕਿੰਗਜ਼
- ਸ਼ਸ਼ਾਂਕ ਸਿੰਘ, ਪ੍ਰਭਸਿਮਰਨ ਸਿੰਘ
- ਸਲਾਟ ਖਾਲੀ - 23
ਰਾਜਸਥਾਨ ਰਾਇਲਜ਼
- ਸੰਜੂ ਸੈਮਸਨ, ਯਸ਼ਸਵੀ ਜੈਸਵਾਲ, ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮੇਅਰ, ਸੰਦੀਪ ਸ਼ਰਮਾ
- ਸਲਾਟ ਖਾਲੀ - 18
ਰਾਇਲ ਚੈਲੇਂਜਰਸ ਬੰਗਲੌਰ
- ਵਿਰਾਟ ਕੋਹਲੀ, ਰਜਤ ਪਾਟੀਦਾਰ, ਯਸ਼ ਦਿਆਲ
- ਸਲਾਟ ਖਾਲੀ - 22
ਸਨਰਾਈਜ਼ਰਸ ਹੈਦਰਾਬਾਦ
- ਪੈਟ ਕਮਿੰਸ, ਅਭਿਸ਼ੇਕ ਸ਼ਰਮਾ, ਨਿਤੀਸ਼ ਕੁਮਾਰ ਰੈੱਡੀ, ਹੇਨਰਿਕ ਕਲਾਸੇਨ, ਟ੍ਰੈਵਿਸ ਹੈੱਡ
- ਸਲਾਟ ਖਾਲੀ - 20
ਨੋਟ: ਉਲੇਖਯੋਗ ਹੈ ਕਿ ਇੱਕ ਟੀਮ ਵਿੱਚ ਘੱਟੋ ਘੱਟ 18 ਅਤੇ ਵੱਧੋ ਵੱਧ 25 ਖਿਡਾਰੀ ਹੋਣੇ ਚਾਹੀਦੇ ਹਨ।
RTM ਕਾਰਡ ਦੇ ਨਿਯਮ ਕੀ ਕਹਿੰਦੇ ਹਨ?
ਰਾਈਟ ਟੂ ਮੈਚ (RTM) ਕਾਰਡ ਟੀਮਾਂ ਨੂੰ ਸਭ ਤੋਂ ਉੱਚੀ ਬੋਲੀ ਨਾਲ ਮੇਲ ਕਰਕੇ ਜਾਰੀ ਕੀਤੇ ਗਏ ਖਿਡਾਰੀਆਂ ਨੂੰ ਵਾਪਸ ਖਰੀਦਣ ਦਾ ਮੌਕਾ ਦਿੰਦੇ ਹਨ। ਇਸ ਨਿਲਾਮੀ ਵਿੱਚ ਸਭ ਤੋਂ ਵੱਧ ਬੋਲੀ ਵਾਲੀ ਟੀਮ ਇੱਕ ਵਾਰ ਫਿਰ ਆਪਣੀ ਬੋਲੀ ਵਧਾ ਸਕਦੀ ਹੈ, ਜਿਸ ਤੋਂ ਬਾਅਦ ਆਰਟੀਐਮ ਕਾਰਡ ਰੱਖਣ ਵਾਲੀ ਟੀਮ ਖਿਡਾਰੀ ਨੂੰ ਸੁਰੱਖਿਅਤ ਕਰਨ ਲਈ ਅੰਤਮ ਬੋਲੀ ਨਾਲ ਮਿਲਾਨ ਕਰ ਸਕਦੀ ਹੈ।
ਕਿਸ ਟੀਮ ਕੋਲ ਕਿੰਨੇ ਹਨ RTM ਕਾਰਡ?
ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਰਾਜਸਥਾਨ ਰਾਇਲਜ਼ (RR), ਜਿਨ੍ਹਾਂ ਵਿੱਚੋਂ ਹਰੇਕ ਨੇ ਵੱਧ ਤੋਂ ਵੱਧ 6 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ, ਇੰਨ੍ਹਾਂ ਕੋਲ RTM ਕਾਰਡ ਨਹੀਂ ਹੋਵੇਗਾ। ਪੰਜਾਬ ਕਿੰਗਜ਼ (PBKS) ਕੋਲ 4 RTM, ਰਾਇਲ ਚੈਲੇਂਜਰਜ਼ ਬੰਗਲੌਰ (RCB) ਕੋਲ 3 ਅਤੇ ਦਿੱਲੀ ਕੈਪੀਟਲਜ਼ (DC) ਕੋਲ 2 RTM ਹਨ। ਚੇੱਨਈ ਸੁਪਰ ਕਿੰਗਜ਼ (CSK), ਗੁਜਰਾਤ ਟਾਇਟਨਸ (GT), ਲਖਨਊ ਸੁਪਰ ਜਾਇੰਟਸ (LSG) ਅਤੇ ਮੁੰਬਈ ਇੰਡੀਅਨਜ਼ (MI) ਕੋਲ 1 RTM ਹੈ।
ਕੀ ਹੈ ਆਈਪੀਐਲ ਨਿਲਾਮੀ ਦਾ ਸਮਾਂ?
ਆਈਪੀਐਲ ਦੀ ਮੈਗਾ-ਨਿਲਾਮੀ ਦੋਵੇਂ ਦਿਨ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜੇ ( ਭਾਰਤੀ ਸਮਾਂ 3:30) 'ਤੇ ਸ਼ੁਰੂ ਹੋਵੇਗੀ। ਪਹਿਲਾ ਸੈਸ਼ਨ ਦੁਪਹਿਰ 1 ਵਜੇ ਤੋਂ ਦੁਪਹਿਰ 2:30 ਵਜੇ (ਸਥਾਨਕ ਸਮਾਂ) ਤੱਕ ਚੱਲੇਗਾ, ਇਸ ਤੋਂ ਬਾਅਦ ਦੁਪਹਿਰ ਦੇ ਖਾਣੇ ਦੀ 45 ਮਿੰਟ ਦੀ ਬਰੇਕ ਹੋਵੇਗੀ। ਦੁਪਹਿਰ ਦੇ ਖਾਣੇ ਤੋਂ ਬਾਅਦ ਕਾਰਵਾਈ ਦੁਪਹਿਰ 3:15 ਵਜੇ ਮੁੜ ਸ਼ੁਰੂ ਹੋਵੇਗੀ ਅਤੇ ਸਥਾਨਕ ਸਮੇਂ ਅਨੁਸਾਰ ਰਾਤ 8 ਵਜੇ ( ਭਾਰਤੀ ਸਮਾਂ 10:30) ਤੱਕ ਜਾਰੀ ਰਹੇਗੀ।