ETV Bharat / state

ਕੁੱਝ ਨੌਜਵਾਨਾਂ ਨੇ ਸਕੂਲੀ ਬੱਚਿਆਂ ਉਤੇ ਕੀਤਾ ਸ਼ਰੇਆਮ ਤੇਜ਼ ਹਥਿਆਰਾਂ ਨਾਲ ਹਮਲਾ, ਬੱਚਿਆਂ ਨੇ ਬਚਾਈ ਭੱਜ-ਭੱਜ ਕੇ ਜਾਨ, ਦੇਖੋ ਮੌਕੇ ਦੀ ਵੀਡੀਓ

ਫਰੀਦਕੋਟ ਦੇ ਇੱਕ ਨਿੱਜੀ ਸਕੂਲ ਦੇ ਬਾਹਰ ਕੁੱਝ ਨੌਜਵਾਨਾਂ ਵੱਲੋਂ ਸਕੂਲੀ ਵਿਦਿਆਰਥੀਆਂ ਉਤੇ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ ਕੀਤੀ ਹੈ।

Faridkot Crime News
Faridkot Crime News (ETV Bharat)
author img

By ETV Bharat Punjabi Team

Published : Nov 24, 2024, 12:56 PM IST

ਫਰੀਦਕੋਟ: ਪੰਜਾਬ ਵਿੱਚ ਆਏ ਦਿਨ ਅਜੀਬੋ-ਗ਼ਰੀਬੋ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿੰਨ੍ਹਾਂ ਨੂੰ ਸੁਣ ਪੜ੍ਹ ਕੇ ਕੋਈ ਵੀ ਬੰਦਾ ਸਹਿਜ ਨਹੀਂ ਰਹਿ ਪਾਉਂਦਾ ਹੈ, ਇਸੇ ਤਰ੍ਹਾਂ ਦੀ ਹੀ ਇੱਕ ਘਟਨਾ ਪੰਜਾਬ ਦੇ ਜ਼ਿਲ੍ਹੇ ਫਰੀਦਕੋਟ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਇੱਕ ਨਾਮੀ ਨਿੱਜੀ ਸਕੂਲ ਦੇ ਬਾਹਰ ਤਿੰਨ ਕਾਰਾਂ ਉਤੇ ਸਵਾਰ ਹੋ ਕੇ ਨੌਜਵਾਨਾਂ ਵੱਲੋਂ ਸਕੂਲੀ ਵਿਦਿਆਰਥੀਆਂ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ ਕੀਤੀ ਹੈ, ਹਾਲਾਂਕਿ ਉਹ ਇਸ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ, ਕਿਉਂਕਿ ਉਨ੍ਹਾਂ ਦੀ ਇਸ ਨੀਅਤ ਨੂੰ ਮੌਕੇ ਉਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਨਾਕਾਮ ਕਰ ਦਿੱਤਾ।

ਉਲੇਖਯੋਗ ਹੈ ਕਿ ਹਮਲਾ ਕਰਨ ਆਏ ਹਮਲਾਵਰਾਂ ਦੀ ਪੂਰੀ ਘਟਨਾ ਸਕੂਲ ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਜ਼ਿਕਰ-ਏ-ਕਾਬਿਲ ਇਹ ਵੀ ਹੈ ਕਿ ਇਸ ਵਾਰਦਾਤ ਵਿੱਚ ਕਿਸੇ ਦੇ ਵੀ ਜਖ਼ਮੀ ਹੋਣ ਦੀ ਖ਼ਬਰ ਨਹੀਂ ਹੈ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Faridkot Crime News (ETV Bharat)

ਕਿਵੇਂ ਵਾਪਰੀ ਪੂਰੀ ਘਟਨਾ

ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਬਾਅਦ ਦੁਪਹਿਰ ਜਦ ਸਕੂਲੀ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਹੋਈ ਤਾਂ ਫਰੀਦਕੋਟ ਦੇ ਤਲਵੰਡੀ ਰੋਡ ਉਤੇ ਸਥਿਤ ਨਾਮੀ ਨਿੱਜੀ ਸਕੂਲ ਦੇ ਮੁੱਖ ਗੇਟ ਦੇ ਬਾਹਰ ਇੱਕ ਦਮ 3 ਕਾਰਾਂ ਆ ਕੇ ਰੁਕੀਆਂ, ਜਿਵੇਂ ਹੀ ਬੱਚੇ ਸਕੂਲ ਵਿੱਚੋਂ ਬਾਹਰ ਨਿਕਲੇ ਤਾਂ ਕਾਰਾਂ ਵਿਚੋਂ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨਾਂ ਉਤੇ ਹਮਲਾ ਕਰਨ ਦੀ ਨੀਅਤ ਨਾਲ ਵਿਦਿਆਰਥੀਆਂ ਵੱਲ ਵਧੇ। ਡਰਦੇ ਮਾਰੇ ਵਿਦਿਆਰਥੀ ਭੱਜ ਕੇ ਸਕੂਲ ਅੰਦਰ ਵੜ ਗਏ, ਕੁਝ ਹਮਲਾਵਰ ਸਕੂਲ ਅੰਦਰ ਬੱਚਿਆਂ ਦੇ ਪਿੱਛੇ ਭੱਜੇ। ਇੰਨੇ ਨੂੰ ਮੌਕੇ ਉਤੇ ਪੁਲਿਸ ਮੁਲਾਜ਼ਮ ਪਹੁੰਚ ਗਏ ਤਾਂ ਹਮਲਾਵਰ ਨੌਜਵਾਨਾਂ ਆਪੋ ਆਪਣੀਆਂ ਕਾਰਾਂ ਵਿੱਚ ਬੈਠ ਕੇ ਫਰਾਰ ਹੋ ਗਏ। ਜਿੰਨ੍ਹਾਂ ਨੂੰ ਮੁਲਾਜ਼ਮਾਂ ਨੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਮੁਲਾਜ਼ਮਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਅੱਗੇ ਲੰਘ ਗਏ।

ਇਸ ਦੌਰਾਨ ਗੱਲਬਾਤ ਕਰਦਿਆਂ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਸਕੂਲ ਦੇ ਬਾਹਰ ਲੜਾਈ ਹੋ ਰਹੀ ਹੈ, ਅਸੀਂ ਮੌਕੇ ਉਤੇ ਪਹੁੰਚੇ ਤਾਂ ਇੱਥੇ ਕੁਝ ਨੌਜਵਾਨ ਜਿੰਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ, ਉਹ ਸਕੂਲ ਦੇ ਗੇਟ ਅਤੇ ਅੰਦਰ ਹਮਲਾ ਕਰ ਰਹੇ ਸਨ।

ਪੁਲਿਸ ਮੁਲਾਜ਼ਮਾਂ ਨੇ ਅੱਗੇ ਦੱਸਿਆ ਕਿ ਜਿਵੇਂ ਹੀ ਅਸੀਂ ਮੌਕੇ ਉਤੇ ਪਹੁੰਚੇ ਹਮਲਾਵਰ ਆਪੋ ਆਪਣੀਆਂ ਗੱਡੀਆਂ ਵਿੱਚ ਬੈਠ ਗਏ ਅਤੇ ਗੱਡੀਆਂ ਅੰਦਰੋਂ ਲੋਕ ਕਰ ਕੇ ਭਜਾ ਲਈਆਂ ਅਤੇ ਸਾਡੇ ਉਪਰ ਗੱਡੀਆਂ ਚੜਾਉਣ ਦੀ ਕੋਸ਼ਿਸ ਵੀ ਕੀਤੀ, ਹੁਣ ਅਸੀਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.