ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਵਿਚ ਬਤੌਰ ਅਦਾਕਾਰ-ਨਿਰਦੇਸ਼ਕ ਅਤੇ ਗਾਇਕ ਆਪਣਾ ਅਹਿਮ ਮੁਕਾਮ ਬਣਾਉਣ ਲਈ ਜਨੂੰਨੀਅਤ ਨਾਲ ਲਗਾਤਾਰ ਮਿਹਨਤ ਅਤੇ ਯਤਨ ਕਰ ਰਹੇ ਹਨ ਮੀਨਾਰ ਮਲਹੋਤਰਾ। ਜੋ ਅਦਾਕਾਰੀ-ਨਿਰਦੇਸ਼ਨ ਦੇ ਨਾਲ ਨਾਲ ਹੁਣ ਗਾਇਕ ਦੇ ਤੌਰ 'ਤੇ ਵੀ ਬਰਾਬਰਤਾ ਕਾਇਮ ਕਰਦਾ ਨਜ਼ਰੀ ਆ ਰਿਹਾ ਹੈ, ਜਿਸ ਦਾ ਗਾਇਆ ਪਲੇਠਾ ਹਿੰਦੀ ਗਾਣਾ ‘ਸੁਰਮੇ ਵਾਲੀ’ ਸੰਗੀਤਕ ਮਾਰਕੀਟ ਵਿਚ ਜਾਰੀ ਕਰ ਦਿੱਤਾ ਗਿਆ ਹੈ।
‘ਦੀਪ ਔਸ਼ਨ’ ਅਤੇ ‘ਸਰਫ਼ਰਾਜ਼ ਸ਼ੇਖ਼’ ਅਤੇ ਡੋਸ ਮਿਊਜ਼ਿਕ ਵੱਲੋਂ ਪੇਸ਼ ਕੀਤੇ ਗਏ ਇਸ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਐਸਕੇ ਟੀਮ ਦਾ ਹੈ, ਜਿਸ ਵਿਚ ਫ਼ੀਚਰਿੰਗ ਵੀ ਮੀਨਾਰ ਅਤੇ ਮਸ਼ਹੂਰ ਮਾਡਲ ਗੀਤ ਗੋਰਾਇਆ ਅਤੇ ਅਮਰਜੀਤ ਵੱਲੋਂਂ ਕੀਤੀ ਗਈ ਹੈ।
ਪੰਜਾਬੀ ਸਿਨੇਮਾ ਖੇਤਰ ਵਿਚ ਪਿਛਲੇ ਲੰਮੇਂ ਸਮੇਂ ਤੋਂ ਕਾਰਜਸ਼ੀਲ ਅਦਾਕਾਰ-ਗਾਇਕ ਮੀਨਾਰ ਦੱਸਦੇ ਹਨ ਕਿ ਉਨਾਂ ਦੇ ਇਸ ਪਹਿਲੇ ਹਿੰਦੀ ਗਾਣੇ ਦਾ ਸੰਗੀਤ ਡਾ. ਸ੍ਰੀ ਨੇ ਤਿਆਰ ਕੀਤਾ ਹੈ, ਜਦਕਿ ਇਸ ਦੇ ਬੋਲ ਲਲਿਤ ਯੁਵਰਾਜ ਨੇ ਲਿਖੇ ਹਨ ਅਤੇ ਸਿਨੇਮਾਟੋਗ੍ਰਾਫ਼ਰੀ ਰੋਹਿਤ ਸੰਧੂ ਦੀ ਹੈ। ਉਨ੍ਹਾਂ ਦੱਸਿਆ ਕਿ ਬਹੁਤ ਹੀ ਗ੍ਰੈਂਡ ਪੱਧਰ 'ਤੇ ਸ਼ੂਟ ਕੀਤੇ ਗਏ ਇਸ ਗਾਣੇ ਦੇ ਮਿਊਜ਼ਿਕ ਵੀਡੀਓਜ਼ ਦੇ ਕੋਰਿਓਗ੍ਰਾਫ਼ਰ ਵਿਨੇ ਨੇਗੀ, ਲਾਈਨ ਨਿਰਮਾਤਾ ਅੰਤਰਿਕਸ਼ ਅਤੇ ਗੌਰਵ, ਕਾਸਟਿਊਮ ਡਿਜਾਈਨਰ ਰਜਤ ਮਨਚੰਦਾ ਹਨ।
ਉਹਨਾਂ ਸੰਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੀਨਾਰ ਨੇ ਦੱਸਿਆ ਕਿ ਅਦਾਕਾਰੀ ਉਨਾਂ ਦਾ ਪਹਿਲਾਂ ਪਿਆਰ ਹੈ ਅਤੇ ਰਹੇਗਾ, ਪਰ ਗਾਇਕੀ ਨੂੰ ਕੇਵਲ ਸ਼ੌਂਕ ਵਜੋਂ ਹੀ ਪਰਪੱਕਤਾ ਦੇਣ ਦੀ ਪਹਿਲਕਦਮੀ ਉਨਾਂ ਵੱਲੋਂ ਜਾਰੀ ਹੈ, ਜਿਸ ਨੂੰ ਸਰੋਤਿਆਂ, ਦਰਸ਼ਕਾਂ ਵੱਲੋਂ ਲਗਾਤਾਰ ਭਰਵਾਂ ਹੁੰਗਾਰਾਂ ਦਿੱਤਾ ਜਾ ਰਿਹਾ ਹੈ।
- " class="align-text-top noRightClick twitterSection" data="">
ਉਨ੍ਹਾਂ ਦੱਸਿਆ ਕਿ ਗਾਇਕੀ ਹੋਵੇ ਜਾਂ ਫਿਰ ਫਿਲਮਾਂ, ਉਨਾਂ ਦੀ ਕੋਸ਼ਿਸ਼ ਹਰ ਵਾਰ ਕੁਝ ਚੰਗੇਰ੍ਹਾ ਅਤੇ ਮਿਆਰੀ ਕਰਨ ਦੀ ਹੀ ਰਹਿੰਦੀ ਹੈ, ਕਿਉਂਕਿ ਲਕੀਰ ਦਾ ਫ਼ਕੀਰ ਹੋਣਾ ਉਨਾਂ ਕਦੇ ਪਸੰਦ ਨਹੀਂ ਕੀਤਾ ਅਤੇ ਨਾ ਹੀ ਅੱਗੇ ਕਰਨਗੇ। ਓਧਰ ਜੇਕਰ ਇਸ ਪ੍ਰਤਿਭਾਸ਼ਾਲੀ ਨੌਜਵਾਨ ਦੇ ਫਿਲਮੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਦੀ ਨਵੀਂ ਫਿਲਮ ‘ਅੰਬਰਾਂ ਦੇ ਤਾਰੇ’ ਵੀ ਬੀਤੇ ਦਿਨ੍ਹੀਂ ਰਿਲੀਜ਼ ਹੋਈ ਹੈ, ਜਿਸ ਦਾ ਨਿਰਦੇਸ਼ਨ ਅਮਨ ਮਹਿਮੀ ਵੱਲੋਂ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਉਨਾਂ ਵੱਲੋਂ ਕੀਤੇ ਗਏ ਫਿਲਮੀ ਪ੍ਰੋਜੈਕਟਾਂ ਲਘੂ ਫਿਲਮ ‘ਲਾਈ ਲੱਗ’, ਪੰਜਾਬੀ ਵੈੱਬ ਸੀਰੀਜ਼ ‘ਰਾਹਦਾਰੀਆਂ’, ਫਿਲਮ ‘ਮੇਰੇ ਯਾਰ ਦੇ ਲਾਰੇ’, ਹਿੰਦੀ ਫਿਲਮ ‘ਜਾਨ ਲੋਗੇਂ ਕਿਆ’, ‘ਰੱਬ ਰਾਖ਼ਾ’, ’ਲਵਲੀ ਲਵਲੀ’ ਆਦਿ ਸ਼ਾਮਿਲ ਰਹੇ ਹਨ। ਸਿਨੇਮਾ ਦੀ ਬਹੁਪੱਖੀ ਸ਼ਖ਼ਸੀਅਤ ਵਜੋਂ ਆਪਣਾ ਸ਼ੁਮਾਰ ਕਰਵਾਉਣ ਦੀ ਤਾਂਘ ਰੱਖਦੇ ਮੀਨਾਰ ਅਨੁਸਾਰ ਆਉਣ ਵਾਲੇ ਦਿਨ੍ਹਾਂ ਵਿਚ ਵੀ ਉਨਾਂ ਵੱਲੋਂ ਅਦਾਕਾਰ-ਨਿਰਦੇਸ਼ਕ ਅਤੇ ਗਾਇਕ ਦੇ ਤੌਰ 'ਤੇ ਕੁਝ ਹੋਰ ਵੱਖਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਫਿਲਮੀ ਅਤੇ ਗਾਇਕੀ ਖੇਤਰ ਵਿਚ ਆਪਣੀ ਵਿਲੱਖਣਤਾ ਭਰਪੂਰ ਸ਼ੈਲੀ ਦਾ ਪ੍ਰਗਟਾਵਾ ਕਰਵਾ ਸਕਣ।