ETV Bharat / entertainment

Adipurush Box Office Collection: ਦੂਜੇ ਦਿਨ ਘਟੀ ਆਦਿਪੁਰਸ਼ ਦੀ ਕਮਾਈ, ਇਹ ਰਿਹਾ ਦੂਜੇ ਦਿਨ ਦਾ ਕਲੈਕਸ਼ਨ - film

16 ਜੂਨ ਨੂੰ ਰਿਲੀਜ਼ ਹੋਈ ਮੈਗਾ ਬਜਟ ਫਿਲਮ ਆਦਿਪੁਰਸ਼ ਨੇ ਪਹਿਲੇ ਹੀ ਦਿਨ ਬਾਕਸ ਆਫਿਸ 'ਤੇ ਜ਼ਬਰਦਸਤ ਕਾਰੋਬਾਰ ਕੀਤਾ। ਫਿਲਮ ਨੇ ਆਪਣੇ ਪਹਿਲੇ ਦਿਨ 140 ਕਰੋੜ ਰੁਪਏ ਦਾ ਵਿਸ਼ਵਵਿਆਪੀ ਕਲੈਕਸ਼ਨ ਕੀਤਾ। ਦੂਜੇ ਪਾਸੇ ਦੂਜੇ ਦਿਨ ਫਿਲਮ ਦੇ ਕਲੈਕਸ਼ਨ 'ਚ ਕਮੀ ਦੇਖਣ ਨੂੰ ਮਿਲੀ।

Adipurush Box Office Collection
Adipurush Box Office Collection
author img

By

Published : Jun 18, 2023, 11:29 AM IST

ਮੁੰਬਈ: ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਆਦਿਪੁਰਸ਼ ਆਪਣੇ ਖਰਾਬ ਡਾਇਲਾਗਸ ਅਤੇ ਵੀਐੱਫਐਕਸ ਕਾਰਨ ਕਾਫੀ ਵਿਵਾਦਾਂ ਦਾ ਸਾਹਮਣਾ ਕਰ ਰਹੀ ਹੈ। ਪਰ ਇਸ ਦੇ ਬਾਵਜੂਦ ਫਿਲਮ ਨੇ ਓਪਨਿੰਗ ਡੇ 'ਤੇ 140 ਕਰੋੜ ਰੁਪਏ ਦਾ ਵਰਲਡਵਾਈਡ ਕਲੈਕਸ਼ਨ ਕੀਤਾ ਸੀ। ਘਰੇਲੂ ਬਾਕਸ ਆਫਿਸ 'ਤੇ ਫਿਲਮ ਦਾ ਕੁਲੈਕਸ਼ਨ ਲਗਭਗ 86 ਕਰੋੜ ਰੁਪਏ ਸੀ। ਦੂਜੇ ਪਾਸੇ ਫਿਲਮ ਦੀ ਕਮਾਈ ਦੂਜੇ ਦਿਨ ਘਟ ਗਈ ਹੈ। ਰਿਪੋਰਟਾਂ ਮੁਤਾਬਕ ਆਦਿਪੁਰਸ਼ ਦਾ ਦੂਜੇ ਦਿਨ ਦਾ ਕਲੈਕਸ਼ਨ 65 ਕਰੋੜ ਰੁਪਏ ਹੈ। ਇਸ ਨਾਲ ਘਰੇਲੂ ਬਾਕਸ ਆਫਿਸ 'ਤੇ ਫਿਲਮ ਦੀ ਕੁੱਲ ਕਮਾਈ 151 ਕਰੋੜ ਹੋ ਗਈ ਹੈ।

ਆਦਿਪੁਰਸ਼ ਨੂੰ ਅਲੋਚਨਾ ਦਾ ਕਰਨਾ ਪੈ ਰਿਹਾ ਸਾਹਮਣਾ: ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਆਦਿਪੁਰਸ਼ ਨੂੰ ਇਸਦੇ ਮੁੱਖ ਪਾਤਰਾਂ ਦੁਆਰਾ ਬੋਲੇ ​​ਗਏ ਡਾਇਲਾਗਸ ਅਤੇ ਖਰਾਬ VFX ਕਾਰਨ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਨੂੰਮਾਨ ਦੁਆਰਾ ਬੋਲੇ ​​ਗਏ 'ਜਲੇਗੀ ਵੀ ਤੇਰੇ ਬਾਪ ਕੀ ਹੀ' ਵਰਗੇ ਡਾਇਲਾਗਸ 'ਤੇ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਹੈ। ਇਸ ਦੌਰਾਨ ਫਿਲਮ ਦੇ ਡਾਇਲਾਗ ਰਾਈਟਰ ਮਨੋਜ ਮੁੰਤਸ਼ੀਰ ਨੇ ਅੱਗੇ ਆ ਕੇ ਇਸ 'ਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਰਾਮਾਇਣ ਨਹੀਂ ਬਣਾਈ, ਅਸੀਂ ਕੇਵਲ ਰਾਮਾਇਣ ਤੋਂ ਪ੍ਰੇਰਨਾ ਲੈ ਕੇ ਨੌਜਵਾਨ ਪੀੜ੍ਹੀ ਲਈ ਇਸ ਦਾ ਮੁੱਖ ਹਿੱਸਾ ਬਣਾਇਆ ਹੈ ਤਾਂ ਜੋ ਉਹ ਸਾਡੇ ਪੁਰਾਤਨ ਇਤਿਹਾਸ ਨੂੰ ਆਸਾਨੀ ਨਾਲ ਸਮਝ ਸਕਣ।

ਆਦਿਪੁਰਸ਼ ਵਿੱਚ ਇਹ ਸਿਤਾਰੇ ਆਏ ਨਜ਼ਰ: ਆਦਿਪੁਰਸ਼ ਦਾ ਨਿਰਦੇਸ਼ਨ ਓਮ ਰਾਉਤ ਨੇ ਕੀਤਾ ਹੈ। ਜਿਸ ਵਿੱਚ ਅਦਾਕਾਰ ਪ੍ਰਭਾਸ ਰਾਮ, ਕ੍ਰਿਤੀ ਸੈਨਨ ਜਾਨਕੀ ਅਤੇ ਸੰਨੀ ਸਿੰਘ ਲਕਸ਼ਮਣ ਦਾ ਕਿਰਦਾਰ ਨਿਭਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਦੇਵਦੱਤ ਨਾਗੇ ਨੇ ਹਨੂੰਮਾਨ ਅਤੇ ਸੈਫ ਅਲੀ ਖਾਨ ਨੇ ਲੰਕੇਸ਼ ਦਾ ਕਿਰਦਾਰ ਨਿਭਾਇਆ ਹੈ।

ਨਿਰਦੇਸ਼ਕ ਨੇ ਕੀਤਾ ਸੀ ਐਲਾਨ: ਇੱਥੇ ਇਹ ਦੱਸਣ ਯੋਗ ਹੈ ਕਿ ਕਥਿਤ ਤੌਰ 'ਤੇ 500 ਕਰੋੜ ਰੁਪਏ ਦੇ ਬਜਟ ਨਾਲ ਬਣੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਨਿਰਮਾਤਾਵਾਂ ਨੇ ਇੱਕ ਵਿਸ਼ਾਲ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਸੀ। ਟ੍ਰੇਲਰ ਲਾਂਚ ਦੇ ਸਮੇਂ ਨਿਰਦੇਸ਼ਕ ਨੇ ਐਲਾਨ ਕੀਤਾ ਸੀ ਕਿ ਹਰ ਸਕ੍ਰੀਨਿੰਗ ਵਿੱਚ ਭਗਵਾਨ ਹਨੂੰਮਾਨ ਲਈ ਇੱਕ ਸੀਟ ਰਾਖਵੀਂ ਰੱਖੀ ਜਾਵੇਗੀ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.