ETV Bharat / crime

Bihari Father Kills daughter : ਪਿਤਾ ਨੇ ਪਤਨੀ ਤੇ ਬੇਟੀਆਂ 'ਤੇ ਕੀਤਾ ਕਾਤਲਾਨਾ ਹਮਲਾ, 1 ਦੀ ਮੌਤ

ਭਿਲਾਈ ਦੇ ਖੁਰਸੀਪਾਰ ਥਾਣਾ ਖੇਤਰ 'ਚ ਇਕ ਪਾਗਲ ਪਿਤਾ ਨੇ ਆਪਣੀਆਂ 3 ਬੇਟੀਆਂ ਅਤੇ ਪਤਨੀ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ 18 ਸਾਲਾ ਧੀ ਦੀ ਮੌਤ ਹੋ ਗਈ। ਜਦਕਿ ਦੋ ਹੋਰ ਬੇਟੀਆਂ ਅਤੇ ਪਤਨੀ ਗੰਭੀਰ ਜ਼ਖਮੀ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਘਟਨਾ ਵਾਲੀ ਜਗ੍ਹਾਂ ਨੂੰ ਸੀਲ ਕਰ ਦਿੱਤਾ। ਮੁਲਜ਼ਮ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਪਰਿਵਾਰਕ ਕਾਰਨਾਂ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

author img

By

Published : Feb 11, 2023, 7:24 PM IST

Updated : Feb 11, 2023, 8:08 PM IST

Bihari Father Kills daughter
Bihari Father Kills daughter

ਬਿਹਾਰ: ਇਹ ਸਾਰਾ ਮਾਮਲਾ ਖੁਰਸੀਪਾਰ ਥਾਣਾ ਖੇਤਰ ਦੀ ਲੇਬਰ ਕਲੋਨੀ ਨਾਲ ਸਬੰਧਿਤ ਹੈ। ਇੱਥੇ ਰਹਿਣ ਵਾਲੇ ਅਮਰ ਦੇਵ ਰਾਏ ਨੇ ਸ਼ੁੱਕਰਵਾਰ ਦੇਰ ਰਾਤ 3.30 ਵਜੇ ਤਕਰਾਰ ਤੋਂ ਬਾਅਦ ਕਾਫੀ ਹੰਗਾਮਾ ਕਰ ਦਿੱਤਾ। ਇਸ ਦੌਰਾਨ ਮੁਲਜ਼ਮ ਪਿਤਾ ਨੇ ਘਰ 'ਚ ਮੌਜੂਦ ਆਪਣੀ ਪਤਨੀ ਅਤੇ ਤਿੰਨ ਬੇਟੀਆਂ 'ਤੇ ਤਲਵਾਰ ਅਤੇ ਡੰਡੇ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਜੋਤੀ ਰਾਏ ਦੀ ਮੌਤ ਹੋ ਗਈ ਸੀ। ਜਦਕਿ ਬਾਕੀ ਬੇਟੀਆਂ ਵੰਦਨਾ, ਪ੍ਰੀਤੀ ਰਾਏ ਅਤੇ ਪਤਨੀ ਦੇਵੰਤੀ ਰਾਏ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਇਲਾਜ ਲਈ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਘਟਨਾ ਵਾਲੀ ਜਗ੍ਹਾਂ ਨੂੰ ਸੀਲ ਕਰਨ ਤੋਂ ਬਾਅਦ ਡਾਗ ਸਕੁਐਡ ਅਤੇ ਫੋਰੈਂਸਿਕ ਟੀਮ ਬੁਲਾਈ ਗਈ ਹੈ।

ਭਿਲਾਈ 'ਚ ਪਿਤਾ ਨੇ ਤਲਵਾਰ ਨਾਲ ਧੀ ਦਾ ਕੀਤਾ ਕਤਲ: ਖੁਰਸੀਪਾਰ ਥਾਣਾ ਇੰਚਾਰਜ ਵਰਿੰਦਰ ਸ਼੍ਰੀਵਾਸਤਵ ਨੇ ਦੱਸਿਆ ਕਿ ਸਵੇਰੇ 4 ਵਜੇ ਸੂਚਨਾ ਮਿਲੀ ਸੀ ਕਿ ਖੁਰਸੀਪਰ 'ਚ ਇਕ ਵਿਅਕਤੀ ਨੇ ਆਪਣੇ ਪਰਿਵਾਰਕ ਮੈਂਬਰਾਂ 'ਤੇ ਤਲਵਾਰ ਨਾਲ ਹਮਲਾ ਕੀਤਾ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਉੱਥੇ ਮੁਲਜ਼ਮ ਅਮਰਦੇਵ ਰਾਏ ਦਾ ਜਵਾਈ ਅਭਿਸ਼ੇਕ ਸਿੰਘ ਵੀ ਮੌਜੂਦ ਸੀ। ਜਵਾਈ ਨੇ ਦੱਸਿਆ ਕਿ ਅਮਰਦੇਵ ਰਾਏ ਨੇ ਤਿੰਨ ਬੇਟੀਆਂ ਅਤੇ ਉਸ ਦੀ ਪਤਨੀ 'ਤੇ ਹਮਲਾ ਕੀਤਾ। ਤਿੰਨਾਂ ਨੂੰ ਸੁਪੇਲਾ ਹਸਪਤਾਲ ਭੇਜਿਆ ਗਿਆ। ਜਿੱਥੇ ਇਕ ਬੇਟੀ ਦੀ ਮੌਤ ਹੋ ਗਈ। ਸਾਰਿਆਂ ਨੂੰ ਜ਼ਿਲ੍ਹਾਂ ਹਸਪਤਾਲ ਰੈਫਰ ਕਰਨ ਤੋਂ ਬਾਅਦ ਸ਼ੰਕਰਾਚਾਰੀਆ ਹਸਪਤਾਲ ਭੇਜ ਦਿੱਤਾ ਗਿਆ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ।

ਸ਼ੁੱਕਰਵਾਰ ਨੂੰ ਪੁਲਿਸ ਨੇ 7 ਫਰਵਰੀ ਨੂੰ ਨਰਾਇਣਪੁਰ ਦੇ ਸ਼ਾਂਤੀ ਨਗਰ ਵਿੱਚ ਇੱਕ ਔਰਤ ਦੀ ਸ਼ੱਕੀ ਮੌਤ ਦਾ ਖੁਲਾਸਾ ਕੀਤਾ। ਨਰਾਇਣਪੁਰ ਦੇ ਐਸਪੀ ਨੇ ਦੱਸਿਆ ਕਿ ਔਰਤ ਦਾ ਕਤਲ ਕੀਤਾ ਗਿਆ ਸੀ। ਕਾਤਲ ਉਸਦਾ ਪਤੀ ਸੀ। ਮੁਲਜ਼ਮ ਜੈ ਰਾਮ ਨਾਰਾਇਣਪੁਰ ਵਿੱਚ ਕੋਰਮ ਪੁਲਿਸ ਵਿਭਾਗ ਵਿੱਚ ਨਵੇਂ ਕਾਂਸਟੇਬਲ ਵਜੋਂ ਤਾਇਨਾਤ ਸੀ। ਮੰਗਲਵਾਰ ਨੂੰ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਉਸ ਦੀ ਇੰਨੀ ਕੁੱਟਮਾਰ ਕੀਤੀ ਕਿ ਉਸ ਦੀ ਮੌਤ ਹੋ ਗਈ। ਔਰਤ ਦੀ ਸ਼ੱਕੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਪਤੀ ਨੂੰ ਹਿਰਾਸਤ 'ਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ।

ਇਹ ਵੀ ਪੜ੍ਹੋ :-Gwalior Crime News: ਪਤੀ ਨੇ ਪਤਨੀ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ , ਖੁਦ ਥਾਣੇ ਪਹੁੰਚ ਕੇ ਕਿਹਾ ਬੇਵਫਾਈ 'ਚ ਕੀਤਾ ਕਤਲ

Last Updated : Feb 11, 2023, 8:08 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.