ਬਠਿੰਡਾ: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਲੱਗੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਕਮੇਟੀ ਲਈ ਇੱਕ ਮਹੀਨੇ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਇਹ ਸਮਾਂ ਅਣ ਅਧਿਕਾਰਤ ਕਰ ਰਹੀ ਜਾਂਚ ਕਮੇਟੀ ਨੂੰ ਨਹੀਂ ਬਲਕਿ ਮੈਨੂੰ ਦਿੱਤਾ ਗਿਆ। ਕਿਉਂਕਿ ਜਾਂਚ ਕਰ ਰਹੀ ਕਮੇਟੀ ਵੱਲੋਂ ਇਸ ਮਾਮਲੇ ਨੂੰ ਲਮਕਾਇਆ ਜਾ ਰਿਹਾ ਤਾਂ ਜੋ ਮੈਨੂੰ ਨਾ ਜਿਉਂਦਿਆਂ ਵਿੱਚ ਰੱਖਿਆ ਜਾਵੇ ਤੇ ਨਾ ਹੀ ਮਰਿਆ ਵਿੱਚ ਰੱਖਿਆ ਜਾਵੇ। ਮੈਂ ਅਡੋਲ ਹਾਂ ਤੇ ਅਜਿਹੀਆਂ ਸਾਜਿਸ਼ਾਂ ਤੋਂ ਘਬਰਾਉਣ ਵਾਲਾ ਨਹੀਂ ਹਾਂ।
ਅਕਾਲੀ ਦਲ ਨੂੰ ਬਚਾ ਲਓ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ। ਮੇਰੇ ਉੱਤੇ ਜੋ ਇਲਜ਼ਾਮ ਲੱਗੇ ਹਨ, ਜਾਂਚ ਕਰਕੇ ਮੈਨੂੰ ਜੋ ਸਜ਼ਾ ਦੇਣੀ ਹੈ ਦੇ ਦਿਓ। ਮੇਰੇ ਤੋਂ ਮੇਰੀਆਂ ਸੇਵਾਵਾਂ ਵਾਪਿਸ ਲੈ ਲਈਆਂ ਜਾਣ, ਮੈਨੂੰ ਕੋਈ ਚਿੰਤਾ ਨਹੀਂ ਹੈ। ਜੋ ਸੰਘਰਸ਼ ਹੁੰਦੇ ਹਨ, ਉਹ ਬੰਦੇ ਨੂੰ ਜਿਉਣਾ ਅਤੇ ਲੜਨਾ ਸਿਖਾਉਂਦੇ ਹਨ। ਮੈਂ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਅਪੀਲ ਕਰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਹੈ, ਇਸ ਨੂੰ ਬਚਾ ਲਓ। ਮੈਂ ਅਕਾਲੀ ਦਲ ਦੇ ਆਈਟੀ ਵਿੰਗ ਨੂੰ ਅਪੀਲ ਕਰਦਾ ਹੈ ਕਿ ਨਕਲੀ ਪੇਜ਼ਾਂ ਉੱਤੇ ਜੋ ਅਕਾਲੀ ਦਲ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਉਸ ਖਿਲਾਫ ਐਕਸ਼ਨ ਲਿਆ ਜਾਵੇ ਤੇ ਸਮੁੱਚਾ ਪੰਥ ਇਸ ਖਿਲਾਫ ਲਾਮਬੰਦ ਹੋਵੇ।
ਐਸਜੀਪੀਸੀ ਨੇ ਵਧਾਇਆ ਸਮਾਂ
19 ਦਸੰਬਰ ਨੂੰ ਹੋਈ ਮੀਟਿੰਗ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਸਬੰਧਤ ਕੇਸਾਂ ਦੀ ਜਾਂਚ ਲਈ ਬਣਾਈ ਕਮੇਟੀ ਦੀ ਸਮਾਂ ਸੀਮਾ ਇੱਕ ਮਹੀਨੇ ਲਈ ਵਧਾ ਦਿੱਤੀ ਗਈ ਹੈ। ਨਾਲ ਹੀ, ਅੰਤਰਿਮ ਕਮੇਟੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਲਈ ਵਚਨਬੱਧ ਹੈ।
- ਸੁਖਬੀਰ ਬਾਦਲ 'ਤੇ ਗੋਲੀ ਚੱਲਣ ਤੋਂ ਲੈ ਕੇ ਕੰਗਨਾ ਰਣੌਤ ਦੇ ਥੱਪੜ ਪੈਣ ਤੱਕ ਦੀਆਂ ਵੱਡੀਆਂ ਘਟਨਾਵਾਂ, ਜਾਣੋ ਕਿਹੜੀ ਘਟਨਾ ਬਣੀ ਚਰਚਾ ਦਾ ਵਿਸ਼ਾ
- ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਹਸਪਤਾਲ 'ਚ ਭਰਤੀ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਦਿੱਤਾ 3 ਦਿਨਾਂ ਦਾ ਹੋਰ ਸਮਾਂ
- ਪੰਜਾਬ ਪੁਲਿਸ ਦੀ 2024 'ਚ ਗੈਂਗਸਟਰਾਂ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ, ਕਿਹੜੇ ਵੱਡੇ ਗੈੈਂਗਸਟਰਾਂ ਦਾ ਕੀਤਾ ਐਨਕਾਊਂਟਰ, ਵੇਖੋ ਇਹ ਰਿਪੋਰਟ