ਤਰਨਤਾਰਨ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਗਰੀਬਾਂ ਦੇ ਲਈ ਵੱਖ-ਵੱਖ ਕਾਰਜ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਉੱਥੇ ਹੀ ਜੇਕਰ ਇਨ੍ਹਾਂ ਦਾਅਵਿਆਂ ਦੀ ਜਮੀਨੀ ਹਕੀਕਤ ਦੀ ਗੱਲ ਕੀਤੀ ਜਾਵੇ ਤਾਂ ਤਸਵੀਰ ਕੁਝ ਹੋਰ ਹੀ ਨਜਰ ਆਉਂਦੀ ਹੈ। ਅਜਿਹੀ ਹੀ ਇੱਕ ਤਸਵੀਰ ਸਾਹਮਣੇ ਆਇਆ ਹੈ ਤਰਨਤਾਰਨ ਦੇ ਪਿੰਡ ਅਕਬਰਪੁਰਾ ਦੀ ਜਿੱਥੇ ਇੱਕ ਵਿਧਵਾ ਔਰਤ ਆਪਣੇ ਤਿੰਨ ਬੱਚਿਆ ਨੂੰ ਬਹੁਤ ਹੀ ਮੁਸ਼ਕਿਲਾਂ ਨਾਲ ਪਾਲ ਰਹੀ ਹੈ। ਜਿਸ ਕਾਰਨ ਉਸਨੇ ਸਮਾਜ ਸੇਵੀਆਂ ਨੂੰ ਮਦਦ ਦੀ ਗੁਹਾਰ ਲਗਾਈ ਹੈ।
'ਪਾਣੀ ਪੀ-ਪੀ ਕਰ ਰਹੇ ਗੁਜਾਰਾ'
ਬਲਜਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਤੋਂ ਬਾਅਦ ਉਹ ਆਪਣੇ ਘਰ ਦਾ ਗੁਜਾਰਾ ਬਹੁਤ ਹੀ ਔਖਾ ਚਲਾ ਪਾ ਰਹੀ ਹੈ। ਇੱਕ ਸਮੇਂ ਦੀ ਰੋਟੀ ਵੀ ਉਹ ਬਹੁਤ ਹੀ ਔਖਾ ਲੈ ਕੇ ਆਉਂਦੀ ਹੈ। ਬਲਜਿੰਦਰ ਕੌਰ ਨੇ ਦੱਸਿਆ ਕਿ ਉਹ ਪਹਿਲਾਂ ਪੈਲੇਸਾਂ ’ਚ ਕੰਮ ਕਰਕੇ ਦੋ ਵਕਤ ਦੀ ਰੋਟੀ ਲੈ ਕੇ ਆ ਜਾਂਦੀ ਸੀ ਪਰ ਹੁਣ ਲੌਕਡਾਉਨ ਕਾਰਨ ਬੰਦ ਹੋਏ ਪੈਲੇਸਾਂ ਕਾਰਨ ਉਸਨੂੰ ਦੋ ਵਕਤ ਵੀ ਰੋਟੀ ਨਹੀਂ ਮਿਲ ਪਾ ਰਹੀ ਹੈ । ਹਾਲਾਤ ਇੰਨੇ ਜਿਆਦਾ ਮਾੜੇ ਹਨ ਕੀ ਪਾਣੀ ਪੀ ਪੀ ਕੇ ਉਹ ਆਪਣੇ ਢਿੱਡ ਭਰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਸ ਥਾਂ ’ਤੇ ਉਹ ਰਹਿ ਰਹੇ ਹਨ ਉਹ ਘਰ ਵੀ ਉਸਦਾ ਨਹੀਂ ਹੈ। ਪੀੜਤ ਔਰਤ ਨੇ ਰੋ-ਰੋ ਕੇ ਸਮਾਜ ਸੇਵੀਆਂ ਤੋਂ ਅਪੀਲ ਕੀਤੀ ਹੈ ਕਿ ਭੁੱਖੇ ਢਿੱਡ ਰੋ ਰੋ ਤੜਫ਼ ਰਹੇ ਆਪਣੇ ਬੱਚਿਆਂ ਨੂੰ ਹੁਣ ਨਹੀਂ ਵੇਖਿਆ ਜਾਂਦਾ ਉਸ ਦੀ ਕੋਈ ਮਦਦ ਕਰੇ, ਜਿਸ ਨਾਲ ਉਸ ਦੇ ਬੱਚਿਆਂ ਨੂੰ ਦੋ ਵਕਤ ਦੀ ਰੋਟੀ ਮਿਲ ਸਕੇ।
ਇਹ ਵੀ ਪੜੋ: ਪੰਜਾਬ 'ਚ ਸਿਹਤ ਸੁਵਿਧਾਵਾਂ ਠੱਪ,ਹੜਤਾਲ 'ਤੇ ਡਾਕਟਰ
ਜੇਕਰ ਕੋਈ ਵਿਅਕਤੀ ਇਸ ਪੀੜਤ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਮੋਬਾਇਲ ਨੰਬਰ 9465945944---(7814319577) ’ਤੇ ਸਪੰਰਕ ਕਰ ਸਕਦਾ ਹੈ। ਪਰਿਵਾਰ ਦਾ ਬੈਂਕ ਖਾਤਾ ਨੰਬਰ 1086001700020904 ਅਤੇ IFSC PUNB 0108600 ਇਹ ਹੈ।