ETV Bharat / city

ਵੈਟਰਨਰੀ ਡਾਕਟਰ ਤੇ ਵਿਦਿਆਰਥੀਆਂ ਦਾ ਸਰਕਾਰ ਖਿਲਾਫ ਅਨੋਖਾ ਪ੍ਰਦਰਸ਼ਨ

author img

By

Published : Jun 9, 2022, 3:05 PM IST

ਲੁਧਿਆਣਾ ’ਚ ਆਪਣੀਆਂ ਮੰਗਾਂ ਨੂੰ ਲੈ ਕੇ ਵੈਟਰਨਰੀ ਡਾਕਟਰ ਤੇ ਵਿਦਿਆਰਥੀਆਂ ਨੇ ਸਰਕਾਰ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਕਿਸੇ ਨੇ ਬੂਟ ਪਾਲਿਸ਼ ਅਤੇ ਕਿਸੇ ਮੈਗੀ ਵੇਚਣ ਦਾ ਸਟਾਲ ਲਗਾਇਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿੰਨੀ ਤਨਖਾਹ ਉਨ੍ਹਾਂ ਨੂੰ ਮਿਲ ਰਹੀ ਹੈ ਉਸ ਤੋਂ ਜਿਆਦਾ ਕਮਾਈ ਇਸ ਕੰਮ ਚ ਹੈ।

ਵੈਟਰਨਰੀ ਡਾਕਟਰ ਤੇ ਵਿਦਿਆਰਥੀਆਂ ਦਾ ਸਰਕਾਰ ਖਿਲਾਫ ਅਨੋਖਾ ਪ੍ਰਦਰਸ਼ਨ
ਵੈਟਰਨਰੀ ਡਾਕਟਰ ਤੇ ਵਿਦਿਆਰਥੀਆਂ ਦਾ ਸਰਕਾਰ ਖਿਲਾਫ ਅਨੋਖਾ ਪ੍ਰਦਰਸ਼ਨ

ਲੁਧਿਆਣਾ: ਜ਼ਿਲ੍ਹੇ ’ਚ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ ਦੇ ਪੀਐੱਚਡੀ ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ। ਦੱਸ ਦਈਏ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵੱਲੋਂ ਬੂਟ ਪਾਲਿਸ਼ ਦੇ ਸਟਾਲ ਮੈਗੀ ਦੇ ਸਟਾਲ ਲਗਾਏ ਗਏ ਅਤੇ ਸਰਕਾਰ ਨੂੰ ਹੀ ਲਾਹਨਤਾ ਪਾਈਆਂ ਗਈਆਂ।

ਵਿਦਿਆਰਥੀਆਂ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਡਾਕਟਰ ਨੂੰ ਟ੍ਰੇਨਿੰਗ ਦੇ ਦੌਰਾਨ ਜਿੰਨਾ ਭੱਤਾ ਦਿੱਤਾ ਜਾਂਦਾ ਹੈ ਉਸ ਤੋਂ ਜ਼ਿਆਦਾ ਮਹਿੰਗੀ ਵੇਚਣ ਵਾਲਾ ਜਾਂ ਬੂਟ ਪਾਲਿਸ਼ ਕਰਨ ਵਾਲਾ ਘੰਟਿਆਂ ਚ ਕਮਾ ਲੈਂਦਾ ਹੈ। ਵਿਦਿਆਰਥੀਆਂ ਨੇ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਗੁਆਂਢੀ ਸੂਬਿਆਂ ਤੋਂ ਉਨ੍ਹਾਂ ਨੂੰ ਸਬਕ ਲੈਣਾ ਚਾਹੀਦਾ ਹੈ।

ਵਿਦਿਆਰਥੀਆਂ ਨੇ ਆਪਣਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਲਗਭਗ 5.5 ਸਾਲ ਦੇ ਉਨ੍ਹਾਂ ਦੇ ਇਸ ਕੋਰਸ ਦੇ ਦੌਰਾਨ ਇਕ ਸਾਲ ਉਨ੍ਹਾਂ ਨੇ ਹਸਪਤਾਲ ਵਿੱਚ ਬਤੌਰ ਡਾਕਟਰ ਸਹਾਇਕ ਕੰਮ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਵੈਟਰਨਰੀ ਹਸਪਤਾਲ ਲੁਧਿਆਣਾ ਦਾ ਹੈ ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਟ੍ਰੇਨਿੰਗ ਦੇ ਦੌਰਾਨ ਮਹਿਜ਼ 6200 ਰੁਪਏ ਭੱਤਾ ਦਿੱਤਾ ਜਾਂਦਾ ਹੈ ਜਦਕਿ ਉਹ ਦਿਨ ਰਾਤ ਕੰਮ ਕਰਦੇ ਨੇ ਮਿਹਨਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਇਹ ਭੱਤਾ ਬਹੁਤ ਘੱਟ ਹੈ ਇਸ ਤੋਂ ਵੱਧ ਤਾਂ ਕੋਈ ਵੀ ਮਜ਼ਦੂਰ ਦਿਹਾੜੀਦਾਰ ਕਮਾ ਲੈਂਦੇ ਹਨ। ਉਨ੍ਹਾਂ ਕਿਹਾ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ, ਗੁਆਂਢੀ ਸੂਬਿਆਂ ਦੀ ਤਰਜ਼ ’ਤੇ ਉਨ੍ਹਾਂ ਨੂੰ ਘੱਟੋ-ਘੱਟ ਟ੍ਰੇਨਿੰਗ ਦੌਰਾਨ ਭੱਤਾ 17,000 ਦੇ ਕਰੀਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਕੰਮ ਦਾ ਵਰਕ ਲੋਡ ਬਹੁਤ ਜ਼ਿਆਦਾ ਹੈ ਪਰ ਇਸ ਦੇ ਬਾਵਜੂਦ ਗੁਆਂਢੀ ਸੂਬਿਆਂ ਦੇ ਵਿੱਚ ਤਨਖ਼ਾਹ ਜ਼ਿਆਦਾ ਅਤੇ ਵਰਕ ਲੋਡ ਇੱਥੋਂ ਨਾਲੋਂ ਕਿਤੇ ਘੱਟ ਹੈ।

ਇਹ ਵੀ ਪੜੋ: ਸੀਐੱਮ ਰਿਹਾਇਸ਼ ਵਿਖੇ ਕਾਂਗਰਸ ਦੇ ਧਰਨਾ ’ਤੇ ਸੀਐੱਮ ਮਾਨ ਦਾ ਵੱਡਾ ਬਿਆਨ...

ETV Bharat Logo

Copyright © 2024 Ushodaya Enterprises Pvt. Ltd., All Rights Reserved.