ਲੁਧਿਆਣਾ: ਇੱਕ ਪਾਸੇ ਜਿਥੇ ਕਈ ਭਾਜਪਾ ਆਗੂਆਂ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅਵਾਜ਼ ਚੁੱਕੀ ਜਾ ਰਹੀ ਹੈ। ਉਥੇ ਹੀ ਭਾਜਪਾ ਆਗੂਆਂ ਵਲੋਂ ਲਗਾਤਾਰ ਅਸਤੀਫੇ ਦਿੱਤੇ ਜਾ ਰਹੇ ਹਨ। ਇਸ ਦੇ ਚੱਲਦਿਆਂ ਲੁਧਿਆਣਾ ਦੇ ਭਾਜਪਾ ਆਗੂ ਕਮਲ ਚੇਤਲੀ, ਆਰ.ਡੀ ਸ਼ਰਮਾ ਅਤੇ ਕੌਂਸਲਰ ਦੇ ਪਤੀ ਰੇਨੂੰ ਮਿੰਟੂ ਸ਼ਰਮਾ ਵਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।
ਇਸ 'ਚ ਅਸਤੀਫਾ ਦਿੰਦਿਆਂ ਭਾਜਪਾ ਆਗੂਆਂ ਵਲੋਂ ਪੰਜਾਬ 'ਚ ਭਾਜਪਾ ਦੀ ਲੀਡਰਸ਼ਿਪ ਨੂੰ ਕਮਜ਼ੋਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਲੀਡਰਸ਼ਿਪ ਨੇ ਪੰਜਾਬ 'ਚ ਕੋਈ ਸਟੈਂਡ ਨਹੀਂ ਲਿਆ। ਆਪਣੇ ਅਸਤੀਫੇ ਦੀ ਜਾਣਕਾਰੀ ਕਮਲ ਚੇਤਲੀ ਅਤੇ ਰੇਨੂੰ ਮਿੰਟੂ ਸ਼ਰਮਾ ਵਲੋਂ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਕੇ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੇਤਲੀ, ਰੇਨੂੰ ਮਿੰਟੂ ਸ਼ਰਮਾ ਅਤੇ ਆਰ.ਡੀ ਸ਼ਰਮਾ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਸਕਦੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਉਕਤ ਭਾਜਪਾ ਆਗੂ ਅਨਿਲ ਜੋਸ਼ੀ ਧੜੇ ਨਾਲ ਸਬੰਧਿਤ ਹਨ ਅਤੇ 20 ਅਗਸਤ ਨੂੰ ਚੰਡੀਗੜ੍ਹ 'ਚ ਅਕਾਲੀ ਦਲ ਦਾ ਪਲਾ ਫੜ ਸਕਦੇ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਆਪਣੇ ਨਰਾਜ਼ ਚੱਲ ਰਹੇ ਇਨ੍ਹਾਂ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਪਰ ਕੋਈ ਵੀ ਨਤੀਜ਼ਾ ਨਹੀਂ ਨਿਕਲ ਸਕਿਆ ਸੀ।
ਇਹ ਵੀ ਪੜ੍ਹੋ:ਥਾਣੇ ਅੰਦਰ ਮੰਜਾ ਡਾਹ ਕੇ ਲਿਟਿਆ ਪੁਲਸੀਆ, ਵੀਡੀਓ ਹੋ ਗਈ ਵਾਇਰਲ !