ETV Bharat / city

ਰਾਜਬੀਰ ਦੇ ਘਰਦਿਆਂ ਦੀ ਮੰਗ, ਵਿਕਲਾਂਗਾਂ ਦੀ ਮਦਦ ਕਰੇ ਸਰਕਾਰ - ਰਾਜਬੀਰ ਦੇ ਘਰਦਿਆਂ 'ਚ ਭਾਰੀ ਰੋਸ

ਸਪੈਸ਼ਲ ਓਲੰਪਿਕ ਵਿੱਚ ਸਾਈਕਲਿੰਗ ਕਰ ਕੇ 2 ਸੋਨ ਤਮਗ਼ੇ ਜਿੱਤਣ ਵਾਲੇ ਰਾਜਵੀਰ ਨੇ ਵੀਰਵਾਰ ਨੂੰ ਆਪਣਾ ਦਮ ਤੋੜ ਦਿੱਤਾ। ਮੁੱਖ ਮੰਤਰੀ ਪੰਜਾਬ ਨੂੰ ਮਦਦ ਲਈ ਵੀ ਕੀਤਾ ਗਿਆ ਸੀ ਪਰ ਸਰਕਾਰ ਨੇ ਰਾਜਵੀਰ ਦੀ ਕੋਈ ਮਦਦ ਨਹੀਂ ਕੀਤੀ। ਬਿਮਾਰੀ ਦੇ ਨਾਲ ਜੂਝ ਆਖਿਰਵਾਰ ਰਾਜਵੀਰ ਆਖਿਰਕਾਰ ਮੌਤ ਦੇ ਮੂੰਹ ਚਲਾ ਗਿਆ।

ਰਾਜਬੀਰ ਦੇ ਘਰਦਿਆਂ ਦੀ ਮੰਗ, ਵਿਕਲਾਂਗਾਂ ਦੀ ਮਦਦ ਕਰੇ ਸਰਕਾਰ

author img

By

Published : Jan 16, 2021, 10:28 PM IST

ਲੁਧਿਆਣਾ: ਸਪੈਸ਼ਲ ਓਲੰਪਿਕ ਵਿੱਚ ਸਾਈਕਲਿੰਗ ਕਰ ਕੇ 2 ਸੋਨ ਤਮਗ਼ੇ ਜਿੱਤਣ ਵਾਲੇ ਰਾਜਵੀਰ ਨੇ ਵੀਰਵਾਰ ਨੂੰ ਆਪਣਾ ਦਮ ਤੋੜ ਦਿੱਤਾ। ਮੁੱਖ ਮੰਤਰੀ ਪੰਜਾਬ ਨੂੰ ਮਦਦ ਲਈ ਵੀ ਕੀਤਾ ਗਿਆ ਸੀ ਪਰ ਸਰਕਾਰ ਨੇ ਰਾਜਵੀਰ ਦੀ ਕੋਈ ਮਦਦ ਨਹੀਂ ਕੀਤੀ। ਬਿਮਾਰੀ ਦੇ ਨਾਲ ਜੂਝ ਰਾਜਵੀਰ ਆਖਿਰਕਾਰ ਮੌਤ ਦੇ ਮੂੰਹ ਚਲਾ ਗਿਆ।

ਰਾਜਬੀਰ ਦੀ ਮੌਤ 'ਤੇ ਭਖੀ ਸਿਆਸਤ

ਰਾਜਬੀਰ ਦੀ ਮੌਤ ਤੋਂ ਬਾਅਦ ਸਿਆਸਤ ਭਖਦੀ ਜਾ ਰਹੀ ਹੈ। ਕੈਪਟਨ ਦੀ ਮਦਦ ਦੇ ਵਾਅਦੇ ਤੋਂ ਬਾਅਦ ਵੀ ਉਨ੍ਹਾਂ ਨੇ 21 ਸਾਲਾ ਖਿਡਾਰੀ ਨੌਜਵਾਨ ਦੀ ਮਦਦ ਨਹੀਂ ਕੀਤੀ, ਜਿਸ ਤੋਂ ਬਾਅਦ ਆਪ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਇਸ 'ਤੇ ਟਵੀਟ ਕੀਤਾ ਤੇ ਇਸ ਮੁੱਦੇ 'ਤੇ ਸਿਆਸਤ ਭਖਦੀ ਜਾ ਰਹੀ ਹੈ।

ਰਾਜਬੀਰ ਦੇ ਘਰਦਿਆਂ ਦੀ ਮੰਗ, ਵਿਕਲਾਂਗਾਂ ਦੀ ਮਦਦ ਕਰੇ ਸਰਕਾਰ

ਘਰਦਿਆਂ ਦੇ ਮਨਾਂ ਅੰਦਰ ਭਾਰੀ ਰੋਸ

  • 2 ਵਾਰ ਸੋਨ ਤਮਗ਼ਾ ਜੇਤੂ ਰਾਜਬੀਰ ਦੀ ਬਿਮਾਰੀ ਦੇ ਚੱਲਦਿਆਂ ਮੌਤ ਹੋ ਗਈ ਤੇ ਇਸ ਨੂੰ ਲੈ ਕੇ ਰਾਜਬੀਰ ਦੇ ਘਰਦਿਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਲੋੜ ਸੀ ਉਸ ਵੇਲੇ ਸਰਕਾਰ ਨੇ ਮਦਦ ਦਾ ਹੱਥ ਅੱਗੇ ਨਹੀਂ ਕੀਤਾ ਤੇ ਹੁਣ ਜਦੋਂ ਉਨ੍ਹਾਂ ਦਾ ਬੇਟਾ ਨਹੀਂ ਰਿਹਾ ਤੇ ਉਹ ਉਸ ਮਦਦ ਦਾ ਕੀ ਕਰਨਗੇ।
  • ਰਾਜਬੀਰ ਦੀ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਦਦ ਕੇਂਦਰ ਸਰਕਾਰ ਨੇ ਕੀਤੀ ਸੀ ਪਰ ਸੂਬਾ ਸਰਕਾਰ ਨੇ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ।
  • ੳੇੁਨ੍ਹਾਂ ਨੇ ਮੰਗ ਕਰਦੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਬਾਕੀ ਵਿਕਲਾਂਗ ਬੱਚਿਆਂ ਦੀ ਮਦਦ ਵੱਧ ਤੋਂ ਵੱਧ ਕਰਨ।

ਰਾਜਬੀਰ ਦੀ ਜ਼ਿੰਦਗੀ 'ਤੇ ਇੱਕ ਨਜ਼ਰ

  • ਰਾਜਬੀਰ 21 ਸਾਲਾ ਖਿਡਾਰੀ ਸੀ ਤੇ ਬੇਹੱਦ ਗਰੀਬ ਪਰਿਵਾਰ ਤੋਂ ਸਬੰਧਤ ਸੀ। ਉਹ ਸਪੈਸ਼ਲ ਓਲੰਪਿਕ ਦੇ 'ਚ ਸਾਇਕਲਿੰਗ 'ਚ ਦੇਸ਼ ਦੇ ਨਾਂਅ 2 ਸੋਨ ਤਮਗ਼ੇ ਕੀਤੇ ਹਨ। ਅਭਿਆਸ ਦੇ ਦੌਰਾਨ ਸਿਰ 'ਤੇ ਸੱਟ ਵੱਜਣ ਨਾਲ ਉਹ ਕਾਫੀ ਦੇਰ ਤੋਂ ਬਿਮਾਰ ਚੱਲ ਰਿਹਾ ਸੀ।
  • ਉਸਦੇ ਪਿਤਾ ਬਲਬੀਰ ਸਿੰਘ ਮਜ਼ਦੂਰੀ ਕਰਦੇ ਹਨ ਤੇ ਬੀਤੇ ਸਾਲ ਉਸਦੇ ਦਿਮਾਗ ਦਾ ਆਪਰੇਸ਼ਨ ਵੀ ਹੋਇਆ ਸੀ।
  • ਜ਼ਿਕਰ-ਏ-ਖ਼ਾਸ ਹੈ ਕਿ 2015 'ਚ ਹੋਈਆਂ ਸਪੈਸ਼ਲ ਓਲੰਪਿਕ ਦੌਰਾਨ ਉਸ ਨੇ ਤਮਗ਼ੇ ਜਿੱਤੇ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.