ETV Bharat / city

ਆਈਐਮਏ ਪੀਓਪੀ ਦੌਰਾਨ 'ਸਵਾਰਡ ਆਫ਼ ਆਨਰ' ਜਿੱਤਣ ਵਾਲੇ ਵਤਨਦੀਪ ਸਿੰਘ ਸਿੱਧੂ ਨਾਲ ਖ਼ਾਸ ਗੱਲਬਾਤ

ਲੁਧਿਆਣਾ ਦੇ ਵਤਨਦੀਪ ਸਿੰਘ ਸਿੱਧੂ ਨੂੰ ਵਧੀਆ ਪ੍ਰਦਰਸ਼ਨ ਲਈ ਇੰਡੀਅਨ ਮਿਲਟਰੀ ਅਕੈਡਮੀ ਵੱਲੋਂ ਸਵਾਰਡ ਆਫ ਆਨਰ ਦਾ ਸਨਮਾਨ ਦਿੱਤਾ ਗਿਆ। ਇਸ ਉਪਲਬਧੀ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੈਫਟੀਨੈਂਟ ਵਤਨਦੀਪ ਸਿੰਘ ਨੂੰ ਵਧਾਈ ਦਿੱਤੀ ਹੈ। ਵਤਨਦੀਪ ਦੀ ਇਸ ਉਪਲਬਧੀ ਨੂੰ ਲੈ ਕੇ ਉਸ ਦੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਸਵਾਰਡ ਆਫ ਆਨਰ ਦੇ ਵਿਜੇਤਾ ਵਤਨਦੀਪ ਸਿੰਘ ਸਿੱਧੂ ਈਟੀਵੀ ਭਾਰਤ ਦੀ ਖ਼ਾਸ ਗੱਲਬਾਤ...

ਲੈਫਟੀਨੈਂਟ ਵਤਨਦੀਪ ਸਿੰਘ ਨੇ ਇੰਡੀਅਨ ਮਿਲਟਰੀ ਅਕੈਡਮੀ 'ਚ ਜਿੱਤਿਆ ਸਵਾਰਡ ਆਫ ਆਨਰ ਦਾ ਸਨਮਾਨ

author img

By

Published : Dec 15, 2020, 4:47 PM IST

ਲੁਧਿਆਣਾ : ਦੇਹਰਾਦੂਨ ਦੀ ਇੰਡੀਅਨ ਮਿਲਟਰੀ ਅਕੈਡਮੀ ਤੋਂ ਇਸ ਵਾਰ ਦੇਸ਼ ਨੂੰ 325 ਜਵਾਨ ਮਿਲੇ ਹਨ। ਇਸ ਵਾਰ ਪੰਜਾਬ ਦੇ 15 ਨੌਜਵਾਨਾਂ ਨੇ ਆਈਐਮਏ ਤੋਂ ਸਿਖਲਾਈ ਲੈ ਕੇ ਅਫਸਰ ਬਣ ਖ਼ੁਦ ਨੂੰ ਦੇਸ਼ ਦੀ ਸੇਵਾ ਲਈ ਸਮਰਪਿਤ ਕੀਤਾ ਹੈ। ਇਨ੍ਹਾਂ ਚੋਂ ਲੁਧਿਆਣਾ ਦੇ 22 ਸਾਲਾ ਵਤਨਦੀਪ ਸਿੰਘ ਨੇ ਆਈਐਮਏ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਵਾਰਡ ਆਫ ਆਨਰ ਦਾ ਸਨਮਾਨ ਹਾਸਲ ਕੀਤਾ ਹੈ।
ਵਤਨਦੀਪ ਦੀ ਇਸ ਉਪਲੱਬਧੀ ਲਈ ਉਸਦਾ ਪਰਿਵਾਰ ਕਾਫੀ ਖੁਸ਼ ਹੈ। ਲੈਫਟੀਨੈਂਟ ਵਤਨਦੀਪ ਸਿੰਘ ਤੇ ਪਰਿਵਾਰ ਨੇ ਈਟੀਵੀ ਭਾਰਤ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ।

ਲੁਧਿਆਣਾ ਦੇ ਵਤਨਦੀਪ ਸਿੰਘ ਨੂੰ ਮਿਲਿਆ 'ਸਵਾਰਡ ਆਫ਼ ਆਨਰ'

ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਵਤਨਦੀਪ ਸਿੰਘ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ। ਉਸ ਨੇ ਆਪਣੀ ਸਕੂਲ ਤੇ ਕਾਲੇਜ ਦੀ ਪੜਾਈ ਮਾਤਾ-ਪਿਤਾ ਤੋਂ ਵੱਖ ਰਹਿੰਦੇ ਹੋਏ ਆਰਮੀ ਸਕੂਲ ਵਿੱਚ ਕੀਤੀ। ਇਸ ਤੋਂ ਬਾਅਦ ਉਸ ਨੇ ਪਹਿਲਾਂ ਰਾਸ਼ਟਰੀ ਆਰਮੀ ਸੰਸਥਾ ਤੇ ਬਾਅਦ 'ਚ ਇੰਡੀਅਨ ਮਿਲਟਰੀ ਅਕੈਡਮੀ (ਆਈਐਮਏ ) 'ਚ ਦਾਖਲਾ ਲਿਆ। ਵਤਨਦੀਪ ਸਿੰਘ ਨੇ ਦੱਸਿਆ ਕਿ ਉਹ ਅਫਸਰ ਬਣ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ, ਇਸ ਦੇ ਲਈ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਵਾਰਡ ਆਫ ਆਨਰ ਦਾ ਸਨਮਾਨ ਮਿਲਿਆ। ਲੈਫਟੀਨੈਂਟ ਵਤਨਦੀਪ ਸਿੰਘ ਨੇ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਉਨ੍ਹਾਂ ਨੂੰ ਮਾਤਾ-ਪਿਤਾ ਤੇ ਪਰਿਵਾਰ ਵੱਲੋਂ ਭਰਪੂਰ ਸਾਥ ਮਿਲਿਆ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਜਾਣ ਦੀ ਬਜਾਏ ਆਪਣੇ ਦੇਸ਼ 'ਚ ਰਹਿੰਦੇ ਹੋਏ ਆਰਮੀ ਨੂੰ ਬਤੌਰ ਪ੍ਰੋਫੈਸ਼ਨ ਅਪਣਾਉਣ ਲਈ ਪ੍ਰੇਰਤ ਕੀਤਾ। ਵਤਨਦੀਪ ਨੇ ਕਿਹਾ ਕਿ ਉਹ ਦੇਸ਼ ਦੀ ਸੇਵਾ ਲਈ ਜੇਕਰ ਆਪਣੀ ਜਾਨ ਵੀ ਵਾਰ ਦਿੰਦੇ ਨੇ ਤਾਂ ਉਨ੍ਹਾਂ ਨੂੰ ਮਾਣ ਮਹਿਸੂਸ ਹੋਵੇਗਾ

ਲੈਫਟੀਨੈਂਟ ਵਤਨਦੀਪ ਸਿੰਘ ਨੇ ਇੰਡੀਅਨ ਮਿਲਟਰੀ ਅਕੈਡਮੀ 'ਚ ਜਿੱਤਿਆ ਸਵਾਰਡ ਆਫ ਆਨਰ ਦਾ ਸਨਮਾਨ
ਲੈਫਟੀਨੈਂਟ ਵਤਨਦੀਪ ਸਿੰਘ ਨੇ ਇੰਡੀਅਨ ਮਿਲਟਰੀ ਅਕੈਡਮੀ 'ਚ ਜਿੱਤਿਆ ਸਵਾਰਡ ਆਫ ਆਨਰ ਦਾ ਸਨਮਾਨ

ਲੈਫਟੀਨੈਂਟ ਵਤਨਦੀਪ ਸਿੰਘ ਦੇ ਮਾਤਾ ਪਿਤਾ ਨੇ ਆਪਣੇ ਪੁੱਤਰ ਦੀ ਇਸ ਉਪਲਬਧੀ ਲਈ ਉਸ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬਤੌਰ ਮਾਂ-ਪਿਓ ਪੁੱਤਰ ਨੂੰ ਦੂਰ ਰੱਖਣਾ ਥੋੜਾ ਮੁਸ਼ਕਲ ਜ਼ਰੂਰ ਹੈ, ਪਰ ਪੁੱਤਰ ਵੱਲੋਂ ਦੇਸ਼ ਦੀ ਸੇਵਾ ਕਰਨ 'ਤੇ ਉਹ ਬੇਹਦ ਮਾਣ ਮਹਿਸੂਸ ਕਰਦੇ ਹਨ। ਵਤਨਦੀਪ ਦੀ ਮਾਤਾ ਨੇ ਕਿਹਾ ਹਲਾਂਕਿ ਵਤਨਦੀਪ ਉਨ੍ਹਾਂ ਦਾ ਇਕਲੌਤਾ ਪੁੱਤਰ ਹੈ, ਪਰ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਉਪਲਬਧੀ ਉੱਤੇ ਮਾਣ ਹੈ ਕਿ ਸਰਹੱਦਾਂ ਉੱਤੇ ਤਾਇਨਾਤ ਰਹਿ ਕੇ ਦੇਸ਼ ਦੀ ਸੇਵਾ ਕਰੇਗਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੈਫਟੀਨੈਂਟ ਵਤਨਦੀਪ ਸਿੰਘ ਨੂੰ ਵਧਾਈ ਦਿੱਤੀ

ਕੀ ਹੈ ਸਵਾਰਡ ਆਫ ਆਨਰ ਸਨਮਾਨ : ਸਵਾਰਡ ਆਫ ਆਨਰ ਨੂੰ ਆਈਐਮਏ ਦੇ ਉੱਚ ਸਨਮਾਨ ਵਜੋਂ ਮੰਨਿਆ ਜਾਂਦਾ ਹੈ। ਇਹ ਅਵਾਰਡ ਟ੍ਰੇਨਿੰਗ ਦੌਰਾਨ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਤੇ ਓਵਰ ਆਲ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਕੈਡਟ ਨੂੰ ਦਿੱਤਾ ਜਾਂਦਾ ਹੈ।

ਲੈਫਟੀਨੈਂਟ ਵਤਨਦੀਪ ਸਿੰਘ ਦੀ ਇਸ ਉਪਲਬਧੀ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਉਸਨੂੰ ਵਧਾਈ ਵੀ ਦਿੱਤੀ ਹੈ, ਇਹ ਸਨਮਾਨ ਕਿਸੇ ਵੀ ਕੈਡਿਟ ਲਈ ਇਕ ਸੁਪਨੇ ਦੇ ਬਰਾਬਰ ਹੁੰਦਾ ਹੈ। ਵਤਨਦੀਪ ਨੇ ਇਹ ਅਵਾਰਡ ਹਾਸਿਲ ਕਰ ਕੇ ਜਿੱਥੇ ਇੱਕ ਪਾਸੇ ਪੰਜਾਬ ਦਾ ਮਾਨ ਵਧਾਇਆਂ ਹੈ ਉੱਥੇ ਹੀ ਉਹ ਨੌਜਵਾਨਾਂ ਲਈ ਇੱਕ ਪ੍ਰੇਰਨਾ ਬਣ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.