ਲੁਧਿਆਣਾ: ਕੁਝ ਕੁ ਲੋਕਾਂ ਨੂੰ ਕ੍ਰੇਟੀਵਿਟੀ ਕਰਦੇ ਰਹਿਣਾ ਚੰਗਾ ਲੱਗਦਾ ਹੈ। ਇਸੇ ਤਰ੍ਹਆਂ ਹੀ ਉਹ ਇਸ ਸ਼ੌਂਕ ਵਿੱਚ ਅਜਿਹੀ ਚੀਜ਼ ਦਾ ਅਵਿਸ਼ਕਾਰ ਕਰ ਦਿੰਦੇ ਹਨ ਜਿਨ੍ਹਾਂ ਨੂੰ ਅਸੀਂ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਾਂ। ਇਸੇ ਤਰ੍ਹਾਂ ਹੀ ਜ਼ਿਲ੍ਹਾ ਲੁਧਿਆਣੇ ਦੇ ਨੌਜਵਾਨ ਨੇ ਵੱਖਰੀ ਕਿਸਮ ਦਾ ਲੱਕੜੀ ਦਾ ਸਾਈਕਲ (wooden bicycle) ਬਣਾਇਆ। ਜਦੋਂ ਸੜਕ ਉਪਰ ਲੰਘਦਾ ਨੌਜਵਾਨ ਤਾਂ ਲੋਕ ਰੁਕਣ ਲਈ ਹੋ ਜਾਂਦੇ ਹਨ।
ਜਦੋਂ ਨੌਜਵਾਨ ਨਾਲ ਇਸ ਸੰਬੰਧ ਵਿੱਚ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਤਕਰੀਬਨ ਇੱਕ ਸਾਲ ਦੇ ਕਰੀਬ ਸਾਈਕਲ ਬਣਾਉਣ ਵਿੱਚ ਸਮਾਂ ਲੱਗਿਆ। ਸਾਇਕਲ ਦਾ ਹੈਂਡਲ ਤੂਤ ਦੀ ਲੱਕੜੀ ਦਾ ਬਹੁਤ ਹੀ ਸੋਹਣਾ ਬਣਾਇਆ ਹੋਇਆ ਹੈ ਅਤੇ ਅੱਗੇ ਲੱਕੜ ਦੀ ਹੀ ਟੋਕਰੀ ਲਗਾਈ ਗਈ ਹੈ।
ਸਾਇਕਲ ਵਿੱਚ ਖਾਸ ਤੌਰ 'ਤੇ ਕੰਪਿਊਟਰ ਵਾਲੀ ਬੈਟਰੀ ਰੱਖ ਕੇ ਬਿਜਲੀ ਦੀ ਫੀਟਿੰਗ ਕੀਤੀ ਗਈ ਹੈ। ਜਿਸ ਦੇ ਨਾਲ ਲਗਾਈਆਂ ਗਈਆਂ ਛੋਟੀਆਂ ਛੋਟੀਆਂ ਲੜੀਆਂ ਜਦੋਂ ਚੱਲਦੀਆਂ ਹਨ ਤਾਂ ਇੱਕ ਅਲੱਗ ਦਿਖਾਈ ਦਿੰਦੀਆਂ ਹਨ।
ਸਾਇਕਲ ਦੀ ਇਕ ਪਾਸੇ ਬਹੁਤ ਹੀ ਸੋਹਣਾ ਹਲ਼ ਬਣਾਇਆ ਗਿਆ ਹੈ, ਜੋ ਕਿ ਕਿਸਾਨੀ ਸੰਘਰਸ਼ ਦੀ ਯਾਦ ਦਿਵਾਉਂਦਾ ਹੈ। ਸਾਇਕਲ ਦੇ ਉਪਰ ਕਈ ਜਗ੍ਹਾ ਜਵਾਨ ਜੈ ਕਿਸਾਨ ਦਾ ਨਾਅਰਾ ਲਿਖਿਆ ਹੋਇਆ ਹੈ।
ਉੱਥੇ ਹੀ ਕੋਲੋ ਲੰਘਣ ਵਾਲਿਆਂ ਨੇ ਕਿਹਾ ਕਿ ਸਾਇਕਲ ਇਲੈਕਟ੍ਰਾਨਿਕ ਬਾਈਕ ਦੀ ਤਰ੍ਹਾਂ ਲੱਗਦਾ ਹੈ। ਸਾਇਕਲ ਦੇਖਣ ਵਿਚ ਇੰਨਾ ਸੋਹਣਾ ਲੱਗਦਾ ਹੈ ਕਿ ਦੇਖਣ ਵਾਲਾ ਇਸ ਕੋਲ ਬਿਨਾ ਰੁਕੇ ਨਹੀਂ ਲੰਘ ਸਕਦਾ। ਉਨ੍ਹਾਂ ਨੇ ਸਾਈਕਲ ਬਣਾਉਣ ਵਾਲੇ ਚਰਨਜੀਤ ਸਿੰਘ ਚੰਨੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਨੌਜਵਾਨ ਨੇ ਬਹੁਤ ਵਧੀਆ ਕਾਰੀਗਰੀ ਕੀਤੀ ਹੈ।
ਇਹ ਵੀ ਪੜ੍ਹੋ: ਮੁੰਬਈ ’ਚ ਪਹਿਲੀ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਲਈ ਖੁੱਲ੍ਹੇ ਸਕੂਲ