ETV Bharat / city

ਢੋਆ ਢੁਆਈ ਟੈਂਡਰ ਘੁਟਾਲਾ ਮਾਮਲਾ: 2 ਦਿਨ ਦੇ ਰਿਮਾਂਡ ’ਤੇ ਸਾਬਕਾ ਮੰਤਰੀ ਆਸ਼ੂ ਦਾ ਕਰੀਬੀ ਕੌਂਸਲਰ - ashu close councilor sunny bhalla two day remand

ਢੋਆ ਢੁਆਈ ਟੈਂਡਰ ਘੁਟਾਲੇ ਮਾਮਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਆਸ਼ੂ ਦਾ ਕਰੀਬੀ ਸੰਨੀ ਭੱਲਾ ਨੂੰ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਨੇ 2 ਦਿਨ ਦੇ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ।

Transportation Tenders Scam
ਢੋਆ ਢੁਆਈ ਟੈਂਡਰ ਘੁਟਾਲਾ ਮਾਮਲਾ
author img

By

Published : Oct 13, 2022, 5:41 PM IST

ਲੁਧਿਆਣਾ: ਢੋਆ ਢੁਆਈ ਟੈਂਡਰ ਘੁਟਾਲੇ ਮਾਮਲੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਭ ਤੋਂ ਨਜ਼ਦੀਕ ਮੈਂਬਰ ਕਾਂਗਰਸੀ ਕੌਂਸਲਰ ਸੰਨੀ ਭੱਲਾ ਨੂੰ ਵਿਜੀਲੈਂਸ ਵਿਭਾਗ ਨੇ ਅਦਾਲਤ ਚ ਪੇਸ਼ ਕੀਤਾ। ਇਸ ਦੌਰਾਨ ਲੰਬੀ ਬਹਿਸ ਤੋਂ ਬਾਅਦ ਅਦਾਲਤ ਨੇ ਸੰਨੀ ਭੱਲਾ ਨੂੰ ਦੋ ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।

ਢੋਆ ਢੁਆਈ ਟੈਂਡਰ ਘੁਟਾਲਾ ਮਾਮਲਾ

ਮਿਲੀ ਜਾਣਕਾਰੀ ਮੁਤਾਬਿਕ ਵਿਜੀਲੈਂਸ ਵਿਭਾਗ ਨੇ ਸ਼ੁਰੁਆਤੀ ਬਹਿਸ ਦੇ ਦੌਰਾਨ ਪੰਜ ਦਿਨ ਦਾ ਰਿਮਾਂਡ ਮੰਗਿਆ ਸੀ, ਇਸ ਮਾਮਲੇ ਚ ਹੁਣ ਤੱਕ 17 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਸਾਬਕਾ ਮੰਤਰੀ ਸਣੇ 3 ਨੁੰ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਹੁਣ ਸੰਨੀ ਭਲਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਇਸ ਮਾਮਲੇ ਦੇ ਚ ਫਰਾਰ ਚੱਲ ਰਹੇ ਸਾਬਕਾ ਮੰਤਰੀ ਆਸ਼ੂ ਦੇ ਕਥਿਤ ਪੀਏ ਮੀਨੂ ਮਲਹੋਤਰਾ ਦੇ ਪਿਤਾ ਦੇ ਨਾਲ ਵਿਜੀਲੈਂਸ ਵੱਲੋਂ ਬੀਤੇ ਦਿਨ ਪੁੱਛਗਿਛ ਕੀਤੀ ਗਈ ਹੈ, ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰ ਨੇ ਜਦਕਿ ਬਾਕੀ ਭਗੌੜੇ ਨੇ, ਇਸ ਮਾਮਲੇ ਦੇ ਵਿਚ ਸਾਬਕਾ ਮੰਤਰੀ ਆਸ਼ੂ ਤੋਂ ਇਲਾਵਾ ਸੰਦੀਪ ਭਾਟੀਆ, ਜਗਰੂਪ ਸਿੰਘ, ਮੀਨੂ ਮਲਹੋਤਰਾ, ਇੰਦਰਜੀਤ ਸਿੰਘ, ਰਾਕੇਸ਼ ਸਿੰਗਲਾ ਤੋਂ ਇਲਾਵਾ ਮੁੱਲਾਂਪੁਰ ਦਾਖਾ ਤੋਂ ਨਗਰ ਪ੍ਰੀਸ਼ਦ ਪ੍ਰਧਾਨ ਤੇਲੁਰਾਮ ਬੰਸਲ ਤੇ ਮਹਾਵੀਰ ਬੰਸਲ ਤੋਂ ਇਲਾਵਾ 2 ਆੜਤੀ ਵੀ ਸ਼ਾਮਿਲ ਹਨ।

ਇਹ ਵੀ ਪੜੋ: ਸਬ ਜੇਲ ਗੋਇੰਦਵਾਲ ਦਾ ਡਿਪਟੀ ਸੁਪਰਡੈਂਟ ਗ੍ਰਿਫਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.