ETV Bharat / city

ਸਰਕਾਰੀ ਸਨਮਾਨਾਂ ਨਾਲ ਹੋਇਆ ACP ਅਨਿਲ ਕੋਹਲੀ ਦਾ ਅੰਤਿਮ ਸਸਕਾਰ

ACP ਅਨਿਲ ਕੋਹਲੀ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਹੈ। ਪੀਪੀਈ ਕਿਟਸ 'ਚ ਆਏ ਕਰਫਿਊ ਵਲੰਟੀਅਰਾਂ ਨੇ ਉਨ੍ਹਾਂ ਦਾ ਸਸਕਾਰ ਕੀਤਾ।

ਸਰਕਾਰੀ ਸਨਮਾਨਾਂ ਨਾਲ ਹੋਇਆ ACP ਅਨਿਲ ਕੋਹਲੀ ਦਾ ਅੰਤਿਮ ਸਸਕਾਰ
ਸਰਕਾਰੀ ਸਨਮਾਨਾਂ ਨਾਲ ਹੋਇਆ ACP ਅਨਿਲ ਕੋਹਲੀ ਦਾ ਅੰਤਿਮ ਸਸਕਾਰ
author img

By

Published : Apr 18, 2020, 5:17 PM IST

Updated : Apr 18, 2020, 8:19 PM IST

ਲੁਧਿਆਣਾ: ACP ਅਨਿਲ ਕੋਹਲੀ ਦਾ ਸ਼ਹਿਰ ਦੇ ਢੋਲੇਵਾਲ ਇਲਾਕੇ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਹੈ। ਪੀਪੀਈ ਕਿਟਸ 'ਚ ਆਏ ਕਰਫਿਊ ਵਲੰਟੀਅਰਾਂ ਨੇ ਉਨ੍ਹਾਂ ਦਾ ਸਸਕਾਰ ਕੀਤਾ। ਕੋਰੋਨਾ ਪੀੜਤ ACP ਅਨਿਲ ਕੋਹਲੀ ਦਾ ਦੇਹਾਂਤ ਸ਼ਨੀਵਾਰ ਦੁਪਹਿਰ ਨੂੰ ਅਪੋਲੋ ਹਸਪਤਾਲ 'ਚ ਹੋਇਆ।

ਸਰਕਾਰੀ ਸਨਮਾਨਾਂ ਨਾਲ ਹੋਇਆ ACP ਅਨਿਲ ਕੋਹਲੀ ਦਾ ਅੰਤਿਮ ਸਸਕਾਰ

ਜ਼ਿਕਰਯੋਗ ਹੈ ਕਿ ਮੀਡੀਆ ਤੇ ਆਮ ਲੋਕਾਂ ਨੂੰ ਅੰਤਿਮ ਸਸਕਾਰ ਤੋਂ ਦੂਰ ਰੱਖਿਆ ਗਿਆ। ਕੋਰੋਨਾ ਪੀੜਤ ACP ਅਨਿਲ ਕੋਹਲੀ ਨੂੰ 13 ਅਪ੍ਰੈਲ ਨੂੰ ਅਪੋਲੋ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

ACP ਅਨਿਲ ਕੋਹਲੀ ਦੀ ਮੌਤ 'ਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਵੀ ਟਵੀਟ ਕਰ ਅਫਸੋਸ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏਸੀਪੀ ਕੋਹਲੀ ਦੇ ਅਕਾਲ ਚਲਾਣੇ ਨੂੰ ਬੇਹਦ ਦੁੱਖਦਾਈ ਦੱਸਿਆ ਹੈ।

  • Our brother officer Anil Kohli, ACP Ludhiana, lost his battle against #COVID-19 today afternoon. Anil served Punjab Police and the people of Punjab for over 30 years.
    May his soul RIP!

    Our prayers are with his family, relatives and all those worked with him. pic.twitter.com/uxaH0Xxyos

    — DGP Punjab Police (@DGPPunjabPolice) April 18, 2020 " class="align-text-top noRightClick twitterSection" data=" ">

ਦੱਸਣਯੋਗ ਹੈ ਕਿ ਬੀਤੇ ਦਿਨ ਏਸੀਪੀ ਦੇ ਸੰਪਰਕ ਵਿੱਚ ਆਉਣ ਨਾਲ ਲੁਧਿਆਣਾ ਦੀ DMO, ਕੋਹਲੀ ਦੀ ਪਤਨੀ, ਐਸਐਚਓ ਅਤੇ ਕਾਂਸਟੇਬਲ ਦੀ ਵੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਸੀ। ਏਸੀਪੀ ਨਾਲ ਜੁੜੇ ਹੋਏ 26 ਪੁਲਿਸ ਮੁਲਾਜ਼ਮਾਂ ਦੇ ਸੈਂਪਲ ਲਏ ਗਏ ਸਨ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੌਜ਼ੀਟਿਵ ਪਾਏ ਗਏ ਮਰੀਜ਼ਾ ਦੇ ਸੰਪਰਕ 'ਚ ਜੋ ਵੀ ਆਇਆ ਸੀ, ਉਨ੍ਹਾਂ ਸਾਰਿਆਂ ਦੇ ਸੈਂਪਲ ਲਏ ਜਾਣਗੇ।

ਏਸੀਪੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਦਾ ਜਾਣਾ ਪੁਲਿਸ ਵਿਭਾਗ ਨੂੰ ਵੱਡਾ ਘਾਟਾ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕੋਹਲੀ ਨੇ ਬੜੀ ਹੀ ਇਮਾਨਦਾਰੀ ਨਾਲ ਜੋ ਵੀ ਡਿਊਟੀ ਉਨ੍ਹਾਂ ਨੂੰ ਸੌਂਪੀ ਗਈ ਤਨਦੇਹੀ ਨਾਲ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਉਹ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਹ ਪੂਰੀ ਪੁਲਿਸ ਫੋਰਸ ਨੂੰ ਹੌਸਲਾ ਵੀ ਦੇਣਾ ਚਾਹੁੰਦੇ ਹਨ।

Last Updated : Apr 18, 2020, 8:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.