ਫਗਵਾੜਾ:ਫਗਵਾੜਾ ਸ਼ਹਿਰ ਵਿਚ ਨਹੀਂ ਰੁਕ ਰਿਹਾ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਚੋਰਾਂ ਅਤੇ ਲੁਟੇਰਿਆਂ ਵੱਲੋਂ ਹਥਿਆਰਾਂ ਦੇ ਦਮ ’ਤੇ ਵਾਰਦਾਤਾਂ (Crime News) ਨੂੰ ਅੰਜਾਮ ਦੇ ਕੇ ਮੌਕੇ ਤੋਂ ਹੀ ਫਰਾਰ ਹੋ ਜਾਂਦੇ ਹਨ। ਤਾਜ਼ਾ ਮਾਮਲਾ ਫਿਰ ਤੋਂ ਸਾਹਮਣੇ ਆਏ ਫਗਵਾੜਾ ਦੇ ਪੈਂਦੇ ਪਿੰਡ ਚੱਕ ਹਕੀਮ ਦੇ ਕਮਲਾ ਨਹਿਰੂ ਪਬਲਿਕ ਸਕੂਲ ਤੋਂ ਜਿੱਥੇ ਕਿ ਦੇਰ ਰਾਤ ਕਰੀਬ ਅੱਧਾ ਦਰਜਨ ਚੋਰਾਂ ਨੇ ਸਕੂਲ ਦੇ ਸਕਿਓਰਿਟੀ ਗਾਰਡ ਤੇ ਹਮਲਾ ਕਰ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ (escaped after looting the articles) । ਸਕਿਓਰਟੀ ਗਾਰਡ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ (Security guard admitted in hospital for treatment) ਹੈ।
ਇਸ ਸਬੰਧੀ ਡੀਸੀਪੀ ਸਰਬਜੀਤ ਸਿੰਘ ਬਾਹੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਰੇ ਮਾਮਲੇ ਦੀ ਜਾਂਚ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇੇਜ ਵੇਖੀ ਜਾ ਰਹੀ ਹੈ ਤੇ ਚਾਰ ਵਿਅਕਤੀਆਂ ਦੇ ਦਾਖ਼ਲ ਹੋਣ ਦਾ ਅੰਦੇਸ਼ਾ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ:ਗਾਇਕ ਸੋਨੀ ਮਾਨ ਦੇ ਘਰ ’ਤੇ ਫਾਇਰਿੰਗ ਮਾਮਲੇ ’ਚ ਲੱਖਾ ਸਿਧਾਣਾ ’ਤੇ ਪਰਚਾ