ਹੁਸ਼ਿਆਰਪੁਰ: ਬੀਤੀ 2 ਜੂਨ ਨੂੰ ਹਰਿਆਣਾ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਗੱਡੀ ਸਵਾਰ 5 ਨੌਜਵਾਨਾਂ ਨੂੰ 3 ਪਿਸਤੌਲਾਂ, 22 ਜਿੰਦਾ ਰੋਂਦ ਅਤੇ ਹੋਰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ 4 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਸੀ ਤੇ ਹੁਣ ਪੁਲਿਸ ਵਲੋਂ ਉਕਤ ਮਾਮਲੇ ‘ਚ ਪੁੱਛਗਿਛ ਲਈ ਗੈਂਗਸਟਰ ਬਿੰਨੀ ਗੁੱਜਰ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ।
ਇਹ ਵੀ ਪੜੋ: Petrol and diesel prices: ਜਾਣੋ ਅੱਜ ਕੀ ਰੇਟ ਵਿਕ ਰਿਹੈ ਪੈਟਰੋਲ ਅਤੇ ਡੀਜ਼ਲ
ਪੁਲਿਸ ਨੇ ਗੈਂਗਸਟਰ ਬਿੰਨੀ ਗੁੱਜਰ ਨੂੰ ਮਾਣਯੋਗ ਸਿਵਲ ਜੱਜ ਗੁਰਪ੍ਰੀਤ ਕੌਰ ਦੀ ਅਦਾਲਤ ਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਬਿੰਨੀ ਗੁੱਜਰ ਦਾ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਗੱਲਬਾਤ ਦੌਰਾਨ ਡੀਐਸਪੀ ਪ੍ਰੇਮ ਕੁਮਾਰ ਨੇ ਦੱਸਿਆ ਕਿ 2 ਜੂਨ ਨੂੰ ਹਰਿਆਣਾ ਦੇ ਐਸਐਚਓ ਬਲਜਿੰਦਰ ਸਿੰਘ ਵਲੋਂ ਸਿਵਲ ਹਸਪਤਾਲ ਚੌਕ ਚ ਨਾਕਾਬੰਦੀ ਕੀਤੀ ਹੋਈ ਸੀ ‘ਤੇ ਇਸ ਦੌਰਾਨ ਇਕ ਪਿੱਕਾ ਗੱਡੀ ਚ ਸਵਾਰ 5 ਨੌਜਵਾਨਾਂ ਨੂੰ ਰੋਕ ਕੇ ਤਾਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 3 ਪਿਸਤੌਲ, 22 ਜਿੰਦਾ ਰੋਂਦ ਅਤੇ ਹੋਰ ਮਾਰੂ ਹਥਿਆਰ ਬਰਾਮਦ ਹੋਏ ਸਨ ਤੇ ਅੱਜ ਪੁਲਿਸ ਵਲੋਂ ਉਕਤ ਮਾਮਲੇ ਚ ਬਿੰਨੀ ਗੁੱਜਰ ਤੋਂ ਪੁੱਛਗਿੱਛ ਲਈ ਅਦਾਲਤ ਤੋਂ ਰਿਮਾਂਡ ਹਾਸਿਲ ਕੀਤਾ ਗਿਆ ਹੈ।