ਹੁਸ਼ਿਆਰਪੁਰ: ਜਿਸ ਦਿਨ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਚੋਣ ਜਿੱਤੀ ਹੈ (aap wins punjab election), ਉਸੇ ਦਿਨ ਤੋਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਲੱਗ ਅਲੱਗ ਥਾਵਾਂ ’ਤੇ ਜਿਵੇਂ ਸਰਕਾਰੀ ਦਫਤਰਾਂ ਦੇ ਵਿਚ ਜਾ ਕੇ ਅਚਨਚੇਤ ਚੈਕਿੰਗ ਕਰ ਰਹੇ ਹਨ (aap mla jimpa visits hoshiarpur hospital)। ਉਸੇ ਕੜੀ ਦੇ ਤਹਿਤ ਅੱਜ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਐੱਮ ਐੱਲ ਏ ਬ੍ਰਹਮ ਸ਼ੰਕਰ ਜਿੰਪਾ ਨੇ ਈਐਸਆਈ ਹਾਸਪਿਟਲ ਦੇ ਵਿਚ ਚੈਕਿੰਗ ਕੀਤੀ (surprise checking in esi hospital)।
ਚੈਕਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਵਿਧਾਇਕ ਜਿੰਪਾ ਨੇ ਕਿਹਾ ਕਿ ਚੈਕਿੰਗ ਕਰਨ ਦਾ ਇਕ ਹੀ ਮਕਸਦ ਹੈ ਕਿ ਜੋ ਵੀ ਹਸਪਤਾਲ ਦੇ ਵਿੱਚ ਕਮੀਆਂ ਹਨ ਅਤੇ ਹੁਸ਼ਿਆਰਪੁਰ ਦੇ ਲੋਕਾਂ ਨੂੰ ਜੋ ਦਿੱਕਤ ਆ ਰਹੀਆਂ ਹਨ, ਉਨ੍ਹਾਂ ਨੂੰ ਜਲਦ ਹੀ ਦੂਰ ਕੀਤਾ ਜਾਵੇ (checking aimed for improvement)। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਲੋਕਾਂ ਉਨ੍ਹਾਂ ਤੇ ਭਰੋਸਾ ਕਰਕੇ ਉਨ੍ਹਾਂ ਨੂੰ ਪੰਜਾਬ ਦੀ ਸੱਤਾ ਵਿਚ ਭੇਜਿਆ ਅਤੇ ਉਨ੍ਹਾਂ ਦਾ ਵੀ ਫਰਜ਼ ਬਣਦਾ ਹੈ ਕਿ ਜੋ ਵੀ ਮੁਸ਼ਕਿਲਾਂ ਆਮ ਲੋਕਾਂ ਨੂੰ ਆ ਰਹੀਆਂ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਦੂਰ ਕੀਤਾ ਜਾਵੇ।
ਉਨ੍ਹਾਂ ਨੇ ਹਸਪਤਾਲ ਦੇ ਡਾਕਟਰਾਂ ਦਾ ਵੀ ਧੰਨਵਾਦ ਕੀਤਾ ਕਿ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਡਾਕਟਰ ਬੜੇ ਹੀ ਮਿਹਨਤੀ (doctors are hard worker) ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਹੋਵੇ ਤਾਂ ਬੇਝਿਜਕ ਉਨ੍ਹਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਅਤੇ ਉਸ ਸਮੱਸਿਆ ਨੂੰ ਉਨ੍ਹਾਂ ਵੱਲੋਂ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਪੁਲਿਸ ਨੂੰ ਹਦਾਇਤ:ਕੰਮਾਂ ਵਿੱਚ ਕਰੋ ਸੁਧਾਰ, ਨਹੀਂ ਤਾਂ ਬਦਲੀਆਂ ਲਈ ਰਹੋ ਤਿਆਰ