ਗੁਰਦਾਸਪੁਰ : ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਦਾ ਹੀ ਰੰਹਿਦਾ ਹੈ ਅਤੇ ਕਈ ਲੋਕਾਂ ਨੂੰ ਆਪਣੀ ਜਾਣ ਨਾਲ ਹੱਥ ਥੋਣਾ ਪੈਂਦਾ ਹੈ। ਹਾਦਸੇ ਦਾ ਜ਼ਿਆਦਾ ਤਰ ਸ਼ਿਕਾਰ ਆਮ ਲੋਕ ਹੁੰਦੇ ਹਨ ਪਰ ਬਿਤੀ ਰਾਤ ਬਟਾਲਾ ਅਤੇ ਅੰਮ੍ਰਿਤਸਰ ਰੋਡ ਸ਼ਹਿਰ ਦੇ ਅੰਦਰ ਮੁੱਖ ਮਾਰਗ 'ਤੇ ਦੇਰ ਰਾਤ ਇਕ ਪੁਲਿਸ ਅਧਕਾਰੀ ਦੀ ਇਨੋਵਾ ਗੱਡੀ ਬੁਰੀ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋ ਗਈ।
ਗੱਡੀ ਮੁੱਖ ਮਾਰਗ ਤੇ ਬਣੇ ਡਿਵਾਈਡਰ 'ਚ ਵਜੀ ਸੀ। ਹਾਦਸਾ ਇਹਨਾਂ ਜਬਰਦਸਤ ਸੀ ਕਿ ਗੱਡੀ ਦੇ ਏਅਰ ਬੈਗ ਵੀ ਖੁਲ ਗਏ ਸਨ। ਇਸ ਤੋਂ ਇਹ ਸਾਫ ਪਤਾ ਚੱਲਦਾ ਹੈ ਕਿ ਗੱਡੀ ਤੇਜ਼ ਰਫਤਾਰ ਨਾਲ ਡਿਵਾਈਡਰ ਨਾਲ ਜਾ ਟਕਰਾਈ ਸੀ।
ਮੌਕੇ ਉੱਤੇ ਪੁੱਜੇ ਜਾਂਚ ਅਧਿਕਾਰੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਗੱਡੀ ਪੁਲਿਸ ਥਾਣਾ ਸਦਰ ਦੇ ਇੰਚਾਰਜ ਯਾਦਵਿੰਦਰ ਸਿੰਘ ਦੀ ਹੈ ਅਤੇ ਹਾਦਸਾ ਦੇ ਸਮੇਂ ਉਹ ਗੱਡੀ ਦੇ ਵਿੱਚ ਮੌਜੂਦ ਸਨ। ਹਾਦਸੇ ਬਾਰੇ ਦੱਸਦੇ ਹੋਏ ਜਾਂਚ ਅਧਿਕਾਰੀ ਨੇ ਕਿਹਾ ਕਿ ਇੰਚਾਰਜ ਦੀ ਗੱਡੀ ਵਿੱਚ ਦੋ ਲੋਕ ਮੌਜੂਦ ਸਨ।
ਗੱਡੀ ਉਨ੍ਹਾਂ ਦਾ ਡਰਾਈਵਰ ਚਲਾ ਰਿਹਾ ਸੀ ਅਤੇ ਅਚਾਨਕ ਉਨ੍ਹਾਂ ਦੇ ਸਾਹਮਣੇ ਗੱਡੀ ਆਉਂਣ ਨਾਲ ਅਤੇ ਉਸਨੂੰ ਬਚਾਉਂਦੇ ਹੋਏ ਇਹ ਹਾਦਸਾ ਵਾਪਰਿਆ ਸੀ। ਜਾਂਚ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਹਾਦਸੇ ਉਪਰੰਤ ਗੱਡੀ ਚਲਾ ਰਹੇ ਡਰਾਈਵਰ ਅਤੇ ਪੁਲਿਸ ਅਧਿਕਾਰੀ ਯਾਦਵਿੰਦਰ ਸਿੰਘ ਏਅਰ ਬੈਗ ਖੋਲਣ ਕਾਰਨ ਵਾਲ-ਵਾਲ ਬੱਚ ਗਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੋਵਾਂ ਨੂੰ ਕੱਢ ਕੇ ਨੇੜਲੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਅਸੀਂ ਆਪਣੀ ਜਾਂਚ ਕਰ ਰਹੇ ਹਾਂ।