ETV Bharat / city

Operation Blue Star: 6 ਜੂਨ 1984 ਦੇ ਧਰਮੀ ਫੌਜੀ ਨੇ ਸੁਣਾਈ ਹੱਡਬੀਤੀ

ਧਰਮੀ ਫੌਜੀ ਅਮਰੀਕ ਸਿੰਘ ਜੋ ਕਿ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦਾ ਰਹਿਣ ਵਾਲਾ ਹੈ ਜੋ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ (Operation Blue Star) ਦੇ ਰੋਸ ਵੱਜੋਂ ਫੌਜ ’ਚੋਂ ਬਗਾਵਤ ਕਰ ਆ ਗਿਆ ਸੀ।

Operation Blue Star: 6 ਜੂਨ 1984 ਦੇ ਸਾਕਾ ਨੀਲਾ ਤਾਰਾ ਨੂੰ ਧਰਮੀ ਫੌਜੀ ਨੇ ਕੀਤਾ ਬਿਆਨ
author img

By

Published : Jun 3, 2021, 8:21 PM IST

ਗੁਰਦਾਸਪੁਰ: 6 ਜੂਨ 1984 (Operation Blue Star) ਦਾ ਉਹ ਕਾਲਾ ਦੌਰ ਜਿਸਨੂੰ ਪੰਜਾਬ ਦਾ ਕੋਈ ਵੀ ਸਿੱਖ ਕੋਈ ਵੀ ਪੰਜਾਬੀ ਭੁਲਾ ਨਹੀਂ ਸਕਦਾ ਅਤੇ ਉਸੇ ਸਮੇਂ ਦੀ ਭਾਰਤੀ ਹਕੂਮਤ ਦੇ ਕਹਿਣ ਤੇ ਭਾਰਤੀ ਫੌਜ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਕਈ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਪਰ ਉਸ ਸਮੇਂ ਕਈ ਐਸੇ ਸਿੱਖ ਫੌਜੀਆਂ ਸਨ ਜਿਹਨਾਂ ਨੇ ਸ੍ਰੀ ਦਰਬਾਰ ਸਾਹਿਬ (Sri Darbar Sahib) ਉਪਰ ਹੋਏ ਹਮਲੇ ਦੇ ਰੋਸ ਵਜੋਂ ਅਤੇ ਧਰਮ ਦੀ ਖ਼ਾਤਿਰ ਭਾਰਤ ਸਰਕਾਰ ਦੇ ਖ਼ਿਲਾਫ਼ ਬਗਾਵਤ ਕਰ ਆਪਣੀਆਂ ਬੈਰਕਾਂ ਛੱਡ ਦਿੱਤੀਆਂ ਸਨ। ਜਿਹਨਾਂ ਨੂੰ ਅੱਜ ਧਰਮੀ ਫੌਜੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

Operation Blue Star: 6 ਜੂਨ 1984 ਦੇ ਸਾਕਾ ਨੀਲਾ ਤਾਰਾ ਨੂੰ ਧਰਮੀ ਫੌਜੀ ਨੇ ਕੀਤਾ ਬਿਆਨ

ਇਹ ਵੀ ਪੜੋ: ਲੁਧਿਆਣਾ: ਜਦੋਂ ਰੇਲਵੇ ਸਟੇਸ਼ਨ 'ਤੇ ਕਰਨੀ ਪਈ ਗਰਭਵਤੀ ਮਹਿਲਾ ਦੀ ਡਿਲੀਵਰੀ

ਅਜਿਹਾ ਹੀ ਇਕ ਧਰਮੀ ਫੌਜੀ ਅਮਰੀਕ ਸਿੰਘ ਜੋ ਕਿ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦਾ ਰਹਿਣ ਵਾਲਾ ਹੈ, ਜੋ ਉਸ ਸਮੇਂ 171 ਫੀਲਡ ਰੈਜੀਮੈਂਟ ਅਲਵਰ ਵਿੱਚ ਤਾਇਨਾਤ ਸੀ ਜਿਸ ਨੇ ਆਪਣੀ ਪਲਟਨ ਦੀ ਅਗਵਾਈ ਕਰ ਭਾਰਤ ਸਰਕਾਰ ਦੇ ਖ਼ਿਲਾਫ਼ ਬਗਾਵਤ ਕੀਤੀ ਸੀ ਅਤੇ ਆਪਣੀ ਪਲਟਨ ਨੂੰ ਨਾਲ ਲੈਕੇ ਹਥਿਆਰਾਂ ਨਾਲ ਲੈਸ ਹੋਕੇ ਅੰਮ੍ਰਿਤਸਰ ਜਾਣ ਲਈ ਤਿਆਰ ਹੋ ਗਏ, ਪਰ ਆਰਮੀ ਨੂੰ ਭਿਣਕ ਲਗਨ ’ਤੇ ਉਹਨਾਂ ਦੀ ਪਲਟਨ ਨੂੰ ਰਾਜਸਥਾਨ ਦੇ ਵਿਰਾਟ ਨਗਰ ਠਾਣੇ ਨੇੜੇ ਭਾਰਤੀ ਫੌਜ ਵੱਲੋਂ ਘੇਰਾ ਪਾ ਕੇ ਰੋਕ ਲਿਆ ਗਿਆ ਅਤੇ ਉਹਨਾਂ ਦਾ ਆਪਣੀ ਹੀ ਫੌਜ ਨਾਲ 2 ਘੰਟੇ ਮੁਕਾਬਲਾ ਚੱਲਿਆ। ਇਸ ਦੌਰਾਨ ਉਹਨਾਂ ਦੇ 8 ਤੋਂ ਵੱਧ ਸਾਥੀ ਫੱਟੜ ਹੋ ਗਏ ਅਤੇ ਇੱਕ ਸਾਥੀ ਸ਼ਹੀਦ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਪਲਟਨ ਨੇ ਆਤਮ ਸਮਰਪਣ ਕਰ ਦਿੱਤਾ।

ਆਤਮ ਸਮਰਪਣ ਕਰਨ ਤੋਂ ਬਾਅਦ ਉਹਨਾਂ ਦੇ ਸਾਰੇ ਮੈਂਬਰਾਂ ਨੂੰ ਗਿਰਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਹਨਾਂ ਕਾਫ਼ੀ ਤਸੀਹੇ ਦਿੱਤੇ ਗਏ ਅਤੇ ਬਾਅਦ ਵਿੱਚ ਫੌਜ ਵੱਲੋਂ ਉਹਨਾਂ ਦੇ ਸਾਥੀਆਂ ਦਾ ਕੋਰਟ ਮਾਰਸ਼ਲ ਕਰ ਦਿੱਤਾ ਗਿਆ।

ਇਹ ਵੀ ਪੜੋ: AAP Punjab: ਭਗਵੰਤ ਮਾਨ ਨੇ ਆਪਣੇ ਹੀ ਅੰਦਾਜ਼ 'ਚ ਰਗੜੇ ਕੈਪਟਨ ਤੇ ਖਹਿਰਾ

ETV Bharat Logo

Copyright © 2024 Ushodaya Enterprises Pvt. Ltd., All Rights Reserved.