ਗੁਰਦਾਸਪੁਰ: ਡੀਜ਼ਲ-ਪੈਟਰੋਲ ਦੇ ਅਸਮਾਨੀ ਚੜ੍ਹੇ ਰੇਟਾਂ ਵਿਰੁੱਧ ਅਤੇ ਖੇਤੀ ਤੇ ਘਰੇਲੂ ਪੂਰੀ ਬਿਜਲੀ ਸਪਲਾਈ ਨਿਰਵਿਘਨ ਯਕੀਨੀ ਬਣਾਉਣ ਲਈ ਅਤੇ ਹੋਰ ਭਖਦੇ ਮਸਲਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਐਸਡੀਐਮ ਦਫਤਰ ਦੇ ਸਾਮਣੇ ਧਰਨਾ ਦਿੱਤਾ ਗਿਆ।
ਇਹ ਵੀ ਪੜੋ: ਬਿਜਲੀ ਸਮੱਸਿਆ ਨੂੰ ਲੈਕੇ ਕਿਸਾਨਾਂ ਨੇ ਡੀਸੀ ਦਫ਼ਤਰ ਨੂੰ ਪਾਇਆ ਘੇਰਾ
ਡੇਰਾ ਬਾਬਾ ਨਾਨਕ ਕਸਬਾ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕਰਦੇ ਹੋਏ ਐਸਡੀਐਮ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ 2 ਮੰਗ ਪੱਤਰ ਇਕ ਕੇਂਦਰ ਸਰਕਾਰ ਦੇ ਨਾ ਹੇਠ ਅਤੇ ਇੱਕ ਸੂਬਾ ਸਰਕਾਰ ਦੇ ਨਾਂ ਹੇਠ ਐਸਡੀਐਮ ਨੂੰ ਮੰਗ ਪੱਤਰ ਦਿਤੇ ਗਏ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਹੀ ਡੀਜ਼ਲ-ਪੈਟਰੋਲ ਅਤੇ ਰਸੋਈ ਗੈਸ ਦੇ ਰੇਟਾ ਵਿੱਚ ਨਜਾਇਜ਼ ਲਕਤੋੜ ਵਾਧੇ ਲਗਾਤਾਰ ਹੋ ਰਹੇ ਹਨ ਅਤੇ ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੇ ਅਖੌਤੀ ਨਵੀਆਂ ਆਰਥਿਕ ਨੀਤੀਆਂ ਤਹਿਤ ਨਿੱਜੀ ਤੇਲ ਕੰਪਨੀਆਂ ਨੂੰ ਮਨਮਰਜ਼ੀ ਦੇ ਰੇਟ ਰੋਜਾਨਾ ਵਧਾਉਣ ਦੀ ਖੁੱਲ ਦੇ ਰੱਖੀ ਹੈ ਖੇਤੀ ਖਰਚਿਆਂ ਤੋ ਇਲਾਵਾ ਆਮ ਮਹਿੰਗਾਈ ਵਿੱਚ ਵਾਧੇ ਲਈ ਸਿੱਧੇ ਤੌਰ ਤੇ ਜਿੰਮੇਵਾਰ ਹਨ।
ਇਸ ਦੇ ਨਾਲ ਹੀ ਇਹਨਾਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ’ਚ ਬਿਜਲੀ ਸਪਲਾਈ ਦਾ ਬੁਰਾ ਹਾਲ ਹੈ ਅਤੇ ਖੇਤੀ ਲਈ ਐਲਾਨੀ ਗਈ 8 ਘੰਟੇ ਬਿਜਲੀ ਦੀ ਸਪਲਾਈ ਯਕੀਨੀ ਨਾ ਬਣਾਉਣ ਅਤੇ ਨਹਿਰੀ ਪਾਣੀ ਟੇਲਾ ਤਕ ਨਾ ਪਹੁੰਚਣ ਕਰਕੇ ਮਹਿੰਗੇ ਡੀਜ਼ਲ ਦੀ ਖਪਤ ਕਾਰਨ ਕਿਸਾਨਾ ਦੇ ਖੇਤੀ ਲਾਗਤ ਖਰਚਿਆਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਉਥੇ ਹੀ ਉਹਨਾਂ ਮੰਗ ਕੀਤੀ ਕਿ ਘਰੇਲੂ ਬਿਜਲੀ ਸਪਲਾਈ ਵਿੱਚ ਅਣਐਲਾਨੇ ਬਿਜਲੀ ਕੱਟ ਬੰਦ ਕੀਤੇ ਜਾਣ। ਬਿਜਲੀ ਦਫਤਰਾਂ ਵਿੱਚ ਕਲੈਰੀਕਲ ਤੇ ਤਕਨੀਕੀ ਸਟਾਫ ਦੀ ਪੱਕੀ ਭਰਤੀ ਕੀਤੀ ਜਾਵੇ। ਸਟੋਰਾਂ ਵਿਚ ਸਮਾਨ ਦੀ ਘਾਟ ਪੂਰੀ ਕੀਤੀ ਜਾਵੇ।
ਇਹ ਵੀ ਪੜੋ: ਬਿਜਲੀ ਵਿਭਾਗ 'ਚ ਠੇਕੇ ਤੇ ਕੰਮ ਕਰਨ ਵਾਲੇ ਮੁਲਾਜ਼ਮ ਦੀ ਮੌਤ, ਮੁਆਵਜ਼ੇ ਦੀ ਕੀਤੀ ਮੰਗ