ETV Bharat / city

ਗੁਰੂ ਪਰਿਵਾਰ ਲਈ ਜਾਨ ਕੁਰਬਾਨ ਕਰਨ ਵਾਲੇ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਨੂੰ ਸਲਾਮ - ਬਾਬਾ ਮੋਤੀ ਰਾਮ ਮਹਿਰਾ

ਬਾਬਾ ਮੋਤੀ ਰਾਮ ਮਾਹਿਰਾਂ ਨੇ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਕੇ ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਤਿੰਨ ਰਾਤਾਂ ਤੱਕ ਦੁੱਧ ਪਿਲਾਉਣ ਦੀ ਸੇਵਾ ਨਿਭਾਈ। ਇਸ ਤੋਂ ਬਾਅਦ ਨਵਾਬ ਨੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਸ ਦੇ ਪਰਿਵਾਰ ਨੂੰ ਕੋਹਲੂ 'ਚ ਪਿਸਵਾ ਦੇਣ ਦੀ ਸਜ਼ਾ ਸੁਣਾਈ ਸੀ।

ਗੁਰੂ ਪਰਿਵਾਰ ਲਈ ਜਾਨ ਨੋਸ਼ਾਵਰ ਕਰਨ ਵਾਲੇ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਨੂੰ ਸਲਾਮ

author img

By

Published : Dec 26, 2020, 8:05 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਸ੍ਰੀ ਫ਼ਤਿਹਗੜ੍ਹ ਸਾਹਿਬ ਆਪਣੇ ਆਪ ਵਿੱਚ ਬਹੁਤ ਇਤਿਹਾਸ ਸੰਜੋਏ ਹੋਏ ਹਨ। ਇਸ ਧਰਤੀ ਨੂੰ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨਾਲ ਜਾਣਿਆ ਜਾਂਦਾ ਹੈ ਉਥੇ ਹੀ ਇਸ ਇਤਿਹਾਸ ਵਿੱਚ ਦੀਵਾਨ ਟੋਡਰ ਮੱਲ ਦੇ ਬਾਅਦ ਬਾਬਾ ਮੋਤੀ ਰਾਮ ਮਹਿਰਾ ਦਾ ਨਾਂਅ ਵੀ ਆਉਂਦਾ ਹੈ।

ਗੁਰੂ ਪਰਿਵਾਰ ਲਈ ਜਾਨ ਕੁਰਬਾਨ ਕਰਨ ਵਾਲੇ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਨੂੰ ਸਲਾਮ

ਇਸ ਲਾਸਾਨੀ ਕੁਰਬਾਨੀ ਵਿੱਚ ਬਾਬਾ ਮੋਤੀ ਰਾਮ ਮਹਿਰਾ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਬਾਬਾ ਮੋਤੀ ਰਾਮ ਮਾਹਿਰਾਂ ਨੇ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਕੇ ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਤਿੰਨ ਰਾਤਾਂ ਤੱਕ ਦੁੱਧ ਪਿਲਾਉਣ ਦੀ ਸੇਵਾ ਨਿਭਾਈ। ਇਸ ਤੋਂ ਬਾਅਦ ਨਵਾਬ ਨੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਸ ਦੇ ਪਰਿਵਾਰ ਨੂੰ ਕੋਹਲੂ 'ਚ ਪਿਸਵਾ ਦੇਣ ਦੀ ਸਜ਼ਾ ਸੁਣਾਈ ਸੀ।

ਆਓ ਜਾਣਿਏ ਇਸ ਇਤਿਹਾਸਕ ਕਹਾਣੀ ਬਾਰੇ

ਬਾਬਾ ਮੋਤੀ ਰਾਮ ਮਹਿਰਾ ਇੱਕ ਛੋਟੇ ਅਤੇ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੇ ਸਨ, ਜਿਨ੍ਹਾਂ ਦੀ ਡਿਊਟੀ ਨਵਾਬ ਵਜ਼ੀਰ ਖ਼ਾਨ ਨੇ ਕੈਦੀਆਂ ਨੂੰ ਭੋਜਨ ਖੁਲ੍ਹਵਾਉਣ ਲਈ ਲਗਾਈ ਸੀ। 27 ਦਸੰਬਰ 1704 ਨੂੰ ਦੋਨੋਂ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਮਾਤਾ ਗੁਜਰੀ ਨੇ ਇਸ ਵਿਯੋਗ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਇਸ ਦੇ ਬਾਅਦ ਕਿਸੇ ਤਰ੍ਹਾਂ ਨਵਾਬ ਨੂੰ ਪਤਾ ਲੱਗਿਆ ਕਿ ਬਾਬਾ ਮੋਤੀ ਰਾਮ ਮਹਿਰਾ ਨੇ ਕੈਦੀਆਂ ਦੀ ਦੁੱਧ ਅਤੇ ਪਾਣੀ ਦੇ ਨਾਲ ਸੇਵਾ ਕੀਤੀ ਸੀ।

ਨਵਾਬ ਨੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਸ ਦੀ ਮਾਤਾ ਪਤਨੀ ਅਤੇ ਇੱਕ ਛੋਟੇ ਪੁੱਤਰ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ। ਬਾਬਾ ਮੋਤੀ ਰਾਮ ਮਹਿਰਾ ਨੇ ਆਪਣੇ ਕਿੱਤੇ ਨੂੰ ਲੁਕਾਉਣ ਦਾ ਯਤਨ ਨਹੀਂ ਕੀਤਾ ਅਤੇ ਦਲੇਰੀ ਦੇ ਨਾਲ ਨਵਾਬ ਨੂੰ ਕਿਹਾ ਕਿ ਕੈਦੀ ਬੱਚਿਆਂ ਅਤੇ ਉਨ੍ਹਾਂ ਦੀ ਦਾਦੀ ਦੀ ਸੇਵਾ ਕਰਨਾ ਉਸ ਦੀ ਪਵਿੱਤਰ ਡਿਊਟੀ ਸੀ। ਇਸ ਦੇ ਬਾਅਦ ਨਵਾਬ ਨੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਸ ਦੇ ਪਰਿਵਾਰ ਨੂੰ ਕੋਹਲੂ ਵਿੱਚ ਪਿਸਵਾ ਦੇਣ ਦੀ ਸਜ਼ਾ ਸੁਣਾ ਦਿੱਤੀ।

ਆਖ਼ਿਰ ਕੌਣ ਹਨ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ

ਉਨ੍ਹਾਂ ਦੀ ਯਾਦ ਵਿੱਚ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਰੋਡ ਉੱਤੇ ਸਥਿਤ ਹੈ ਗੁਰਦੁਆਰਾ ਸਾਹਿਬ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ, ਜਿਨ੍ਹਾਂ ਨੇ ਸੂਬਾ ਸਰਹਿੰਦ ਦੀ ਕੈਦ ਵਿੱਚ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਤਿੰਨ ਦਿਨਾਂ ਤੱਕ ਦੁੱਧ ਪਿਲਾ ਕੇ ਸੇਵਾ ਕੀਤੀ। ਮੋਤੀ ਰਾਮ ਮਹਿਰਾ ਜੀ ਠੰਢਾ ਬੁਰਜ ਦੁੱਧ ਲੈ ਜਾਣ ਲਈ ਪਹਿਰੇਦਾਰਾਂ ਨੂੰ ਕੁਝ ਨਾ ਕੁਝ ਦਿੰਦੇ ਰਹਿੰਦੇ ਸਨ, ਤਦ ਜਾ ਕੇ ਉਹ ਦੋਨੋਂ ਛੋਟੇ ਸਾਹਿਬਜ਼ਾਦਿਆਂ ਦੇ ਲਈ ਦੁੱਧ ਲੈ ਜਾ ਪਾਉਂਦੇ ਸਨ।

ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਨੂੰ ਸਲਾਮ

ਇਸ ਦੇ ਲਈ ਬਾਬਾ ਮੋਤੀ ਰਾਮ ਮਹਿਰਾ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਸੀ ਅਤੇ ਜਦੋਂ ਇਸ ਦੀ ਖ਼ਬਰ ਸੂਬਾ ਸਰਹਿੰਦ ਨੂੰ ਪਤਾ ਲੱਗੀ ਤਾਂ ਮੋਤੀ ਰਾਮ ਮਹਿਰਾ ਤੇ ਉਸ ਦੇ ਪਰਿਵਾਰ ਨੂੰ ਕੋਹਲੂ ਵਿੱਚ ਪਿਸਵਾ ਦਿੱਤਾ ਗਿਆ। ਉਨ੍ਹਾਂ ਦੀ ਯਾਦ 'ਚ ਗੁਰਦੁਆਰਾ ਸਾਹਿਬ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਸਥਿਤ ਹੈ। ਇਸ ਸਥਾਨ ਉੱਤੇ ਉਹ ਗਲਾਸ ਵੀ ਮੌਜੂਦ ਹਨ ਜਿਨ੍ਹਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਕਰਦੇ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.