ETV Bharat / city

Punjab Assembly Election 2022: ਬਸੀ ਪਠਾਣਾ ਸੀਟ 'ਤੇ ਕੀ ਹੈ ਸਿਆਸੀ ਘਮਾਸਾਣ, ਜਾਣੋ ਇੱਥੋਂ ਦਾ ਸਿਆਸੀ ਸਮੀਕਰਨ... - assembly constituency

Assembly Election 2022: ਵਿਧਾਨ ਸਭਾ ਹਲਕਾ ਬਸੀ ਪਠਾਣਾ (Bassi Pathana Assembly Constituency) ’ਚ ਇਸ ਸਮੇਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਜੀ.ਪੀ (Gurpreet Singh GP) ਵਿਧਾਇਕ ਹਨ ਤੇ ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਬਸੀ ਪਠਾਣਾ ਸੀਟ 'ਤੇ ਕੀ ਹੈ ਸਿਆਸੀ ਘਮਾਸਾਣ
ਬਸੀ ਪਠਾਣਾ ਸੀਟ 'ਤੇ ਕੀ ਹੈ ਸਿਆਸੀ ਘਮਾਸਾਣ
author img

By

Published : Dec 5, 2021, 1:15 PM IST

ਚੰਡੀਗੜ੍ਹ: ਪੰਜਾਬ ਵਿੱਚ ਸਾਲ 2022 'ਚ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ, ਉਥੇ ਹੀ ਹਰ ਪਾਰਟੀ ਵੱਲੋਂ ਜਿੱਤ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਸੱਤਾ ਹਾਸਿਲ ਕੀਤੀ ਜਾ ਸਕੇ ਤੇ ਹਰ ਪਾਰਟੀ ਵੱਲੋਂ ਚੋਣ ਪ੍ਰਚਾਰ ਵੀ ਧੜੱਲੇ ਨਾਲ ਕੀਤਾ ਜਾ ਰਿਹਾ ਹੈ। ਅੱਜ ਅਸੀਂ ਵਿਧਾਨ ਸਭਾ ਹਲਕੇ ਬਸੀ ਪਠਾਣਾ (Bassi Pathana Assembly Constituency) ਦੀ ਗੱਲ ਕਰਾਂਗੇ, ਕਿ ਆਖਿਰਕਾਰ ਇਸ ਸੀਟ ਦਾ ਸਿਆਸੀ ਸਮੀਕਰਨ ਕੀ ਹਨ।

ਬਸੀ ਪਠਾਣਾ ਸੀਟ (Bassi Pathana Assembly Constituency)

ਵਿਧਾਨ ਸਭਾ ਹਲਕਾ ਬਸੀ ਪਠਾਣਾ (Bassi Pathana Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਹ ਰਾਖਵੀਂ ਸੀਟ ਹੈ। ਜਿਥੇ ਇਸ ਸਮੇਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਜੀ.ਪੀ (Gurpreet Singh GP) ਮੌਜੂਦਾ ਵਿਧਾਇਕ ਹਨ। ਇਹ ਸੀਟ 'ਤੇ ਮੁਕਾਬਲਾ ਇਸ ਵਾਰ ਕਾਫ਼ੀ ਦਿਲਚਸਪ ਹੋਵੇਗਾ ਕਿਉਂਕਿ ਕਾਂਗਰਸ ਲਈ ਵੀ ਇਸ ਸੀਟ 'ਤੇ ਵੱਡੀ ਚੁਣੌਤੀ ਹੋਵੇਗੀ, ਕਿਉਂਕਿ ਮੁੱਖ ਮੰਤਰੀ ਚਰਨਜੀਤ ਚੰਨੀ (Chief Minister Charanjit Channi) ਦਾ ਭਰਾ ਡਾ. ਮਨੋਹਰ ਸਿੰਘ ਵੀ ਇਸ ਸੀਟ 'ਤੇ ਕਾਫ਼ੀ ਸਰਗਰਮ ਹੈ।

ਇਹ ਵੀ ਪੜ੍ਹੋ : Punjab Assembly Election 2022: ਕਾਂਗਰਸ ਦੇ ਕਬਜ਼ੇ 'ਚ ਗੁਰੂ ਨਗਰੀ ਦੀ ਸੀਟ, ਜਾਣੋ ਇਥੋਂ ਦਾ ਸਿਆਸੀ ਹਾਲ...

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਬਸੀ ਪਠਾਣਾ ਸੀਟ (Bassi Pathana Assembly Constituency) ’ਤੇ 79.72 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ (Congress) ਦੇ ਗੁਰਪ੍ਰੀਤ ਸਿੰਘ ਜੀ.ਪੀ (Gurpreet Singh GP) ਵਿਧਾਇਕ ਚੁਣੇ ਗਏ ਸਨ। ਗੁਰਪ੍ਰੀਤ ਸਿੰਘ ਜੀ.ਪੀ ਨੇ ਆਮ ਆਦਮੀ ਪਾਰਟੀ (Aam Aadmi Party) ਦੇ ਸੰਤੋਖ ਸਿੰਘ (Santokh Singh) ਨੂੰ ਹਰਾਇਆ ਸੀ।

ਇਸ ਦੌਰਾਨ ਕਾਂਗਰਸ (Congress) ਦੇ ਉਮੀਦਵਾਰ ਨੂੰ 47,319 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਸੰਤੋਖ ਸਿੰਘ (Santokh Singh) ਨੂੰ 37,273 ਵੋਟਾਂ ਤੇ ਤੀਜੇ ਨੰਬਰ ’ਤੇ ਰਹੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ (Darbara Singh Guru) ਨੂੰ 24,852 ਵੋਟਾਂ ਪਈਆਂ ਸਨ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ (Congress) ਆਮ ਨੂੰ ਸਭ ਤੋਂ ਵੱਧ 41.82 ਫੀਸਦ ਵੋਟ ਸ਼ੇਅਰ ਰਿਹਾ, ਜਦਕਿ ਆਮ ਆਦਮੀ ਪਾਰਟੀ (Aam Aadmi Party) ਨੂੰ 32.94 ਅਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ 21.96 ਫੀਸਦ ਵੋਟ ਸ਼ੇਅਰ ਰਿਹਾ ਸੀ।

ਇਹ ਵੀ ਪੜ੍ਹੋ : Punjab Assembly Election 2022: ਕੀ ਮੁੜ ਚੱਲੇਗਾ 'ਆਪ' ਦਾ ਯਾਦੂ, ਜਾਣੋਂ ਕਿਸ-ਕਿਸ 'ਚ ਹੋਵੇਗਾ ਮੁਕਾਬਲਾ

2012 ਵਿਧਾਨ ਸਭਾ ਦੇ ਚੋਣ ਨਤੀਜੇ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਬਸੀ ਪਠਾਣਾ ਵਿਧਾਨ ਸਭਾ ਸੀਟ (Bassi Pathana Assembly Constituency) ’ਤੇ 78.49 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਜਸਟਿਸ ਨਿਰਮਲ ਸਿੰਘ (JUSTICE NIRMAL SINGH) ਦੀ ਜਿੱਤ ਹੋਈ ਸੀ, ਜਿਹਨਾਂ ਨੂੰ 45,692 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ ਦੇ ਰਹੇ ਕਾਂਗਰਸ ਦੇ ਉਮੀਦਵਾਰ ਹਰਬੰਸ ਸਿੰਘ ਦੁਲੋ ਨੇ (HARBANS KAUR DULLO) ਨੂੰ 34,183 ਵੋਟਾਂ ਪਈਆਂ ਸਨ ਤੇ ਇਸ ਦੇ ਨਾਲ ਹੀ ਤੀਜੇ ਨੰਬਰ ’ਤੇ ਪੀਪੀਆਫਪੀ (PPOP) ਦੇ ਉਮੀਦਵਾਰ ਮਹਿੰਦਰ ਪਾਲ (MOHINDER PAL) ਨੂੰ 11,344 ਵੋਟਾਂ ਪਈਆਂ ਸਨ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਬਸੀ ਪਠਾਣਾ ਵਿਧਾਨ ਸਭਾ ਸੀਟ (Bassi Pathana Assembly Constituency) ’ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ ਵੋਟ ਸ਼ੇਅਰ 45.11 ਫੀਸਦ ਸੀ, ਜਦਕਿ ਕਾਂਗਰਸ ਦਾ 33.74 ਫੀਸਦ ਸੀ ਅਤੇ ਪੀਪੀਆਫਪੀ (PPOP) ਦਾ 11.20 ਵੋਟ ਸ਼ੇਅਰ ਸੀ।

ਹਲਕਾ ਬਸੀ ਪਠਾਣਾ ਸੀਟ (Bassi Pathana Assembly Constituency) ਦਾ ਸਿਆਸੀ ਸਮੀਕਰਨ

ਇਸ ਸੀਟ ਤੋਂ ਹੁਣ ਤੱਕ ਕਿਸੇ ਵੀ ਪਾਰਟੀ ਵਲੋਂ ਆਪਣਾ ਉਮੀਦਵਾਰ ਚੋਣ ਮੈਦਾਨ 'ਚ ਨਹੀਂ ਉਤਾਰਿਆ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ (Congress) ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ (Gurpreet Singh GP) ਨੂੰ ਵੀ ਪਾਰਟੀ 'ਚ ਵੱਡੀ ਚੁਣੌਤੀ ਮਿਲ ਸਕਦੀ ਹੈ, ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Channi) ਦੇ ਭਰਾ ਡਾ. ਮਨੋਹਰ ਸਿੰਘ (Dr. Manohar Singh) ਹਲਕੇ 'ਚ ਪੂਰੀ ਤਰ੍ਹਾਂ ਸਰਗਰਮ ਹਨ। ਇਸ ਲਈ ਉਹ ਵੀ ਮੌਜੂਦਾ ਹਲਕੇ ਤੋਂ ਟਿਕਟ ਲਈ ਆਪਣੀ ਵੱਡੀ ਦਾਅਵੇਦਾਰੀ ਠੋਕ ਸਕਦੇ ਹਨ। ਪਾਰਟੀ ਉਨ੍ਹਾਂ ਨੂੰ ਮੌਜੂਦਾ ਮੁੱਖ ਮੰਤਰੀ ਦੇ ਭਰਾ ਵਜੋਂ ਤਵੱਜੋ ਦੇ ਸਕਦੀ ਹੈ।

ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਪਿਛਲੀ ਵਾਰ ਇਸ ਸੀਟ ਤੋਂ ਦਰਬਾਰਾ ਸਿੰਘ ਗੁਰੂ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਿਆ ਸੀ। ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਇਸ ਵਾਰ ਬਹੁਜਨ ਸਮਾਜ ਪਾਰਟੀ (Bahujan Samaj Party) ਨਾਲ ਗੱਠਜੋੜ ਕਰਨ ਤੋਂ ਬਾਅਦ ਹਲਕਾ ਬਸੀ ਪਠਾਣਾ ਸੀਟ ਬਸਪਾ ਦੀ ਝੋਲੀ ਪਾ ਦਿੱਤੀ ਹੈ। ਇਸ ਲਈ ਬਸਪਾ ਵਲੋਂ ਹੁਣ ਤੱਕ ਚੋਣ ਮੈਦਾਨ 'ਚ ਕੋਈ ਉਮੀਦਵਾਰ ਨਹੀਂ ਉਤਾਰਿਆ ਗਿਆ।

ਆਮ ਆਦਮੀ ਪਾਰਟੀ (Aam Aadmi Party) ਦੀ ਗੱਲ ਕੀਤੀ ਜਾਵੇ ਤਾਂ ਸੰਤੋਖ ਸਿੰਘ ਨੂੰ ਪਿਛਲੀ ਵਾਰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ। ਇਸ ਵਾਰ ਜਿਥੇ ਸੰਤੋਖ ਸਿੰਘ ਮੁੜ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ,ਉਥੇ ਹੀ ਹਲਕਾ ਇੰਚਾਰਜ ਲਗਾਏ ਰੁਪਿੰਦਰ ਸਿੰਘ ਹੈਪੀ ਵੀ ਪੂਰੀ ਤਰ੍ਹਾਂ ਸਰਗਰਮ ਹਨ।

ਇਹ ਵੀ ਪੜ੍ਹੋ : Punjab Assembly Election 2022: ਬੁਢਲਾਡਾ ਸੀਟ ’ਤੇ ਕੌਣ ਮਾਰੇਗਾ ਬਾਜੀ, ਜਾਣੋ ਇੱਥੋਂ ਦਾ ਸਿਆਸੀ ਹਾਲ...

ETV Bharat Logo

Copyright © 2024 Ushodaya Enterprises Pvt. Ltd., All Rights Reserved.