ਚੰਡੀਗੜ੍ਹ: ਵਿਆਹ ਭਾਰਤੀ ਸੰਸਕ੍ਰਿਤੀ ਦਾ ਇੱਕ ਅਹਿਮ ਹਿੱਸਾ ਹਨ। ਭਾਰਤ ਵਿੱਚ ਕੋਈ ਵੀ ਵਿਆਹ ਬਿਨਾਂ ਕਿਸੇ ਰੀਤੀ ਰਿਵਾਜ਼ ਤੋਂ ਸਿਰੇ ਨਹੀਂ ਚੜ੍ਹਦਾ। ਰੀਤੀ ਰਿਵਾਜ਼ਾਂ ਦੇ ਨਾਲ-ਨਾਲ ਭਾਰਤੀ ਵਿਆਹਾਂ ਦੇ ਵਿੱਚ ਮਨੋਰੰਜਨ ਵੀ ਖੂਬ ਹੁੰਦਾ ਹੈ। ਅਜਿਹੇ ਹੀ ਇੱਕ ਭਾਰਤੀ ਵਿਆਹ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਲਾੜੀ-ਲਾੜੀ ਦੇ ਰਿਸ਼ਤੇਦਾਰ ਮੰਡਪ ਦੇ ਉੱਪਰ ਡਿੱਗਦੇ ਵਿਖਾਈ ਦੇ ਰਹੇ ਹਨ।
- " class="align-text-top noRightClick twitterSection" data="blockquote class="instagram-media" data-instgrm-captioned data-instgrm-permalink="https://www.instagram.com/reel/CS7HgzgJ9Lu/?utm_source=ig_embed&utm_campaign=loading" data-instgrm-version="13" style=" background:#FFF; border:0; border-radius:3px; box-shadow:0 0 1px 0 rgba(0,0,0,0.5),0 1px 10px 0 rgba(0,0,0,0.15); margin: 1px; max-width:540px; min-width:326px; padding:0; width:99.375%; width:-webkit-calc(100% - 2px); width:calc(100% - 2px);"> ">blockquote class="instagram-media" data-instgrm-captioned data-instgrm-permalink="https://www.instagram.com/reel/CS7HgzgJ9Lu/?utm_source=ig_embed&utm_campaign=loading" data-instgrm-version="13" style=" background:#FFF; border:0; border-radius:3px; box-shadow:0 0 1px 0 rgba(0,0,0,0.5),0 1px 10px 0 rgba(0,0,0,0.15); margin: 1px; max-width:540px; min-width:326px; padding:0; width:99.375%; width:-webkit-calc(100% - 2px); width:calc(100% - 2px);">
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਸਾਫ ਵਿਖਾਈ ਦੇ ਰਿਹਾ ਹੈ ਲਾੜੀ-ਲਾੜੀ ਮੰਡਪ ਉੱਪਰ ਵਿਆਹ ਦੀਆਂ ਰਸਮਾਂ ਨਿਭਾਅ ਰਹੇ ਹਨ ਤਾਂ ਅਚਾਨਕ ਉਨ੍ਹਾਂ ਦੇ ਰਿਸ਼ਤੇਦਾਰ ਇੱਕ ਲਾਲ ਕੱਪੜਾ ਲੈਕੇ ਮੰਡਪ ਉੱਪਰ ਆ ਜਾਂਦੇ ਹਨ। ਇਸ ਦੌਰਾਨ ਉਹ ਉਸ ਕੱਪੜੇ ਨੂੰ ਲੈਕੇ ਕੇ ਲਾੜੀ-ਲਾੜੀ ਦੇ ਉਪਰ ਦੀ ਕਰ ਲੈਂਦੇ ਹਨ ਤੇ ਹਾਸਾ ਠੱਠਾ ਕਰਦੇ ਉਸਨੂੰ ਹੌਲੀ-ਹੌਲੀ ਖਿੱਚਣ ਲੱਗਦੇ ਹਨ। ਇਸ ਦੌਰਾਨ ਦੋਵੇ ਧਿਰਾਂ ਉਸ ਲਾਲ ਕੱਪੜੇ ਨੂੰ ਇੱਕ ਦੂਜੇ ਵੱਲ ਜ਼ੋਰ ਨਾਲ ਖਿੱਚਣ ਲੱਗਦੀਆਂ ਹਨ ਜਿਸਦੇ ਚੱਲਦੇ ਇੱਕ ਧਿਰ ਦੇ ਲੋਕ ਲਾੜੀ ਲਾੜੀ ਉੱਪਰ ਦੀ ਲੋਟਣੀਆਂ ਖਾਂਦੇ ਡਿੱਗਦੇ ਵਿਖਾਈ ਦੇ ਰਹੇ ਹਨ।
ਇਹ ਵੀਡੀਓ ਇੰਸਟਾਗ੍ਰਾਮ ਉੱਪਰ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖਣ ਵਾਲਾ ਹਰ ਕੋਈ ਹੱਸ-ਹੱਸ ਕੇ ਲੋਟ-ਪੋਟ ਹੋ ਰਿਹਾ ਹੈ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:ਪਤਨੀ ਨੇ ਸਵਾਦਿਸ਼ਟ ਚਿਕਨ ਨਹੀਂ ਬਣਾਇਆ, ਤਾਂ ਪਤੀ ਨੇ ਕੀਤਾ ਕਤਲ, ਝੀਲ 'ਚ ਸੁੱਟੀ ਲਾਸ਼