ਚੰਡੀਗੜ੍ਹ :ਨੌਜਵਾਨ ਤੇ ਖ਼ਿਲਾਫ਼ ਝੂਠਾ ਕੇਸ ਦਰਜ ਕਰ ਕੇ ਛੱਡਣ ਦੀ ਆੜ ਵਿੱਚ ਉਸ ਦੀ ਵਿਧਵਾ ਮਾਂ ਦੇ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਐਸਐਸਪੀ ਬਠਿੰਡਾ ਵੱਲੋਂ ਬਣਾਈ ਗਈ ਐਸਆਈਟੀ ਨੂੰ ਰੱਦ ਕਰ ਦਿੱਤਾ ਹੈ। ਹਾਈਕੋਰਟ ਨੇ ਨਵੀਂ ਐਸਆਈਟੀ ਦਾ ਗਠਨ ਕੀਤਾ ਜਿਸ ਵਿੱਚ ਤਿੰਨ ਮਹਿਲਾ ਪੁਲਿਸ ਅਧਿਕਾਰੀ ਤੈਨਾਤ ਕੀਤੀਆਂ ਗਈਆਂ ਨੇ। ਇਨ੍ਹਾਂ ਵਿੱਚੋਂ ਏਡੀਜੀਪੀ ਗੁਰਪ੍ਰੀਤ ਦਿਓ, ਐੱਸਐੱਸਪੀ ਮੁਕਤਸਰ ਸੂਡਰਵਿਜੀ ਅਤੇ ਡੀਐੱਸਪੀ ਬੁਢਲਾਡਾ ਪ੍ਰਭਜੋਤ ਕੌਰ ਸ਼ਾਮਿਲ ਹਨ।
ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਨੇ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਪਟੀਸ਼ਨ ਦਾਖ਼ਲ ਕੀਤੀ ਸੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਸੀਜੀਐਮ ਬਠਿੰਡਾ ਨੂੰ ਸਾਰੀ ਆਡੀਓ ਵੀਡੀਓ ਰਿਕਾਰਡਿੰਗ ਅਤੇ ਮੋਬਾਇਲ ਫੋਨ ਅਤੇ ਹੋਰ ਸਬੂਤਾਂ ਨੂੰ ਵੀ ਸੀਲ ਕਰਨ ਅਤੇ ਜਾਂਚ ਦੇ ਲਈ ਲੈਬ ਵਿੱਚ ਭਿਜਵਾਉਣ ਦੇ ਆਦੇਸ਼ ਦਿੱਤੇ ਸੀ
ਕੀ ਸੀ ਮਾਮਲਾ
ਜ਼ਿਕਰਯੋਗ ਹੈ ਕਿ ਸੀਆਈਏ ਸਟਾਫ਼ ਦੇ ਏਐਸਆਈ ਨੂੰ ਪਿੰਡ ਬਾਠ ਦੇ ਲੋਕਾਂ ਨੇ ਇਕ ਵਿਧਵਾ ਮਹਿਲਾ ਦੇ ਨਾਲ ਬਲਾਤਕਾਰ ਕਰਦੇ ਸਮੇਂ ਟਰੈਪ ਲਗਾ ਕੇ ਮੌਕੇ ਉਤੇ ਫੜਿਆ ਸੀ । ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਸੀ । ਇਲਜ਼ਾਮ ਲਗਾਏ ਗਏ ਹਨ ਕੀ ਮੁਲਜ਼ਮ ਨੇ ਵਿਧਵਾ ਮਹਿਲਾ ਨੂੰ ਬਲੈਕਮੇਲ ਕਰਨ ਦੇ ਲਈ ਉਸ ਦੇ ਵੀਹ ਸਾਲਾ ਦੇ ਬੇਟੇ ਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਹਵਾਲਾਤ ਵਿੱਚ ਪਾ ਦਿੱਤਾ ਸੀ ।
ਇਸ ਤੋਂ ਬਾਅਦ ਉਸ ਨੇ ਮਹਿਲਾ ਦੇ ਬੀਤੇ ਨੂੰ ਛੱਡਣ ਦੇ ਲਈ ਦੋ ਲੱਖ ਰੁਪਏ ਦੀ ਮੰਗ ਕੀਤੀ ।ਮਹਿਲਾ ਨੇ ਮੁਲਜ਼ਮ ਨੂੰ ਇੱਕ ਲੱਖ ਰੁਪਏ ਦਿੱਤੇ ਪਰ ਉਸਦੇ ਬਾਵਜੂਦ ਮਹਿਲਾ ਤੇ ਸਰੀਰਕ ਸਬੰਧ ਬਣਾਉਣ ਦਾ ਦਬਾਅ ਪਾਇਆ ਗਿਆ ਇਸ ਵਿੱਚ ਉਸ ਨੇ ਮਹਿਲਾ ਦਾ ਬਲਾਤਕਾਰ ਵੀ ਕੀਤਾ।
ਮਹਿਲਾ ਨੇ ਇਸ ਘਟਨਾ ਦੀ ਜਾਣਕਾਰੀ ਆਪਣੀ ਪੰਚਾਇਤ ਤੇ ਲੋਕਾਂ ਨੂੰ ਦਿੱਤੀ । ਪਿੰਡ ਦੇ ਲੋਕਾਂ ਨੇ ਮਹਿਲਾ ਦੇ ਘਰ ਦੇ ਆਲੇ ਦੁਆਲੇ ਸੀਸੀਟੀਵੀ ਕੈਮਰਾ ਲਗਾ ਕੇ ਟਰੈਪ ਲਗਾਇਆ ਅਤੇ ਮੁਲਜ਼ਮ ਨੂੰ ਮੌਕੇ ਤੇ ਫੜ ਲਿਆ ।ਇਸ ਮਾਮਲੇ ਵਿਚ ਸੂਓ ਮੋਟੋ ਨੋਟਿਸ ਲੈਂਦੇ ਹੋਏ ਪੰਜਾਬ ਸਟੇਟ ਵਿਮੈਨ ਕਮਿਸ਼ਨ ਨੇ ਸੀਨੀਅਰ ਪੁਲਿਸ ਅਧਿਕਾਰੀ ਬਠਿੰਡਾ ਤੋਂ ਸਟੇਟਸ ਰਿਪੋਰਟ ਤਲਬ ਕੀਤੀ ਸੀ।