ਅ੍ਰੰਮਿਤਸਰ: ਸਿੱਖ ਅੰਮ੍ਰਿਤਧਾਰੀ ਮਹਿਲਾਂ ਨਾਲ ਪਿੰਡ ਦੀ ਪੰਚਾਇਤ ਦੇ ਇੱਕ ਮੈਂਬਰ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ। ਪੀੜਤ ਔਰਤ ਦਾ ਦੋਸ਼ ਹੈ ਕਿ ਪੁਲਿਸ ਰਾਜਨੀਤਿਕ ਰਸੂਖ ਕਰਕੇ ਉਸ ਦੀ ਗੱਲ ਨਹੀਂ ਸੁਣ ਰਹੀ।
ਦਰਅਸਲ ਜਸਬੀਰ ਕੌਰ ਦਾ ਆਪਣੇ ਹੀ ਪਰਿਵਾਰ ਵਿੱਚੋਂ ਦਿਓਰ ਲੱਗਦੇ ਸਰਬਜੀਤ ਸਿੰਘ ਨਾਲ ਘਰੇਲੂ ਝਗੜਾ ਸੀ ਜਿਸ 'ਤੇ ਸਰਬਜੀਤ ਸਿੰਘ ਨੇ ਜਸਬੀਰ ਕੌਰ ਦੀ ਬੁਰੀ ਤਰ੍ਹਾਂ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਕੇਸਾਂ ਤੋਂ ਫੜ ਕੇ ਬੁਰੀ ਤਰ੍ਹਾਂ ਕਸੀਟਿਆ।
ਜਸਬੀਰ ਕੌਰ ਦਾ ਦੋਸ਼ ਹੈ ਕਿ ਉਸ ਦਾ ਦਿਉਰ ਸਰਬਜੀਤ ਸਿੰਘ ਛੋਟੇ ਮਾਨਾਵਾਲਾ ਪਿੰਡ ਦਾ ਪੰਚਾਇਤ ਮੈਂਬਰ ਹੈ ਜਿਸ ਨੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਅਤੇ ਜਦੋਂ ਉਹ ਇਨਸਾਫ਼ ਲੈਣ ਲਈ ਥਾਣੇ ਗਈ ਤਾਂ ਪੁਲਿਸ ਨੇ ਉਸ ਦੀ ਗੱਲ ਨਾ ਸੁਣ ਕੇ ਉਸ ਨੂੰ ਘਰ ਜਾਣ ਦੀ ਸਲਾਹ ਦੇ ਦਿੱਤੀ।
ਇਹ ਵੀ ਪੜੋ: ਕੈਪਟਨ ਜੀ, ਲੋਹੀਆਂ ਖ਼ਾਸ ਦੇ ਆਮ ਜਨਤਾ ਦਾ ਦੁੱਖ ਤਾਂ ਸੁਣਿਆਂ ਹੀ ਨਹੀਂ...ਵੇਖੋ ਵੀਡੀਓ
ਮਾਮਲਾ ਵੱਧਦਾ ਦੇਖ ਪੁਲਿਸ ਨੂੰ ਵੀ ਹਰਕਤ ਵਿੱਚ ਆਉਣਾ ਪਿਆ ਤੇ ਜਸਬੀਰ ਕੌਰ ਦੀ ਸ਼ਿਕਾਇਤ ਦਰਜ ਕਰ ਲਈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋਵੇ ਧਿਰਾਂ ਦੀਆ ਦਰਖ਼ਾਸਤਾਂ ਮਿਲੀਆਂ ਹਨ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।