ETV Bharat / city

ਸਿੱਧੂ ਦਾ ਇੱਕ ਹੋਰ ਟਵਿੱਟ, ਵਿਧਾਨਸਭਾ ’ਚ ਬਿਜਲੀ ਸਮਝੌਤਿਆਂ ’ਤੇ White Paper ਲਿਆਉਣ ਦੀ ਕੀਤੀ ਮੰਗ - ਸਫੈਦ-ਪੱਤਰ

ਬਿਜਲੀ ਸੰਕਟ ਨੂੰ ਲੈ ਪੰਜਾਬ ਚ ਲਗਾਤਾਰ ਸਿਆਸਤ ਹੋ ਰਹੀ ਹੈ ਉਥੇ ਹੀ ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕਰ ਭੜਾਸ ਕੱਢੀ ਹੈ।

ਸਿੱਧੂ ਨੇ ਵਿਧਾਨਸਭਾ ’ਚ ਬਿਜਲੀ ਖਰੀਦ ਸਮਝੌਤਿਆਂ ’ਤੇ White Paper ਲਿਆਉਣ ਦੀ ਕੀਤੀ ਮੰਗ
ਸਿੱਧੂ ਨੇ ਵਿਧਾਨਸਭਾ ’ਚ ਬਿਜਲੀ ਖਰੀਦ ਸਮਝੌਤਿਆਂ ’ਤੇ White Paper ਲਿਆਉਣ ਦੀ ਕੀਤੀ ਮੰਗ
author img

By

Published : Jul 5, 2021, 3:48 PM IST

ਚੰਡੀਗੜ੍ਹ: ਜਿਥੇ ਇੱਕ ਪਾਸੇ ਬਿਜਲੀ ਸਮਝੌਤੇ ਨੂੰ ਲੈ ਵਿਰੋਧੀ ਕੈਪਟਨ ਸਰਕਾਰ ਨੂੰ ਘੇਰ ਰਹੇ ਹਨ ਉਥੇ ਹੀ ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਬਾਦਲਾਂ ਦੇ ਦਸਤਖ਼ਤ ਕੀਤੇ ਬਿਜਲੀ ਸਮਝੌਤੇ ਪੰਜਾਬ ਨੂੰ ਲੁੱਟ ਰਹੇ ਹਨ ਤੇ ਇਨ੍ਹਾਂ ਵਿਰੁੱਧ ਕਾਨੂੰਨੀ ਵਿਕਲਪ ਸੀਮਿਤ ਹਨ, ਕਿਉਂਕਿ ਇਨ੍ਹਾਂ ਸਮਝੌਤਿਆਂ ਨੂੰ ਮਾਣਯੋਗ ਅਦਾਲਤਾਂ ਵੱਲੋਂ ਸੁਰੱਖਿਆ ਮਿਲੀ ਹੋਈ ਹੈ। ਇਨ੍ਹਾਂ ਤੋਂ ਬਚਣ ਦਾ ਇੱਕੋ-ਇੱਕ ਰਾਹ "ਪੰਜਾਬ ਵਿਧਾਨ ਸਭਾ ਵਲੋਂ ਨਵਾਂ ਕਾਨੂੰਨ ਬਨਾਉਣਾ ਹੀ ਹੈ”, ਜੋ ਬਿਜਲੀ ਖਰੀਦ ਕੀਮਤਾਂ ਦੀ ਹੱਦ ਤੈਅ ਕਰੇ, ਪਿਛਲੀ ਸਥਿਤੀ ਵੀ ਬਹਾਲ ਕਰੇ ਅਤੇ ਇਨ੍ਹਾਂ ਲੋਕ ਵਿਰੋਧੀ ਸਮਝੌਤਿਆਂ ਨੂੰ ਰੱਦ ਕਰੇ।’

ਨਵਜੋਤ ਸਿੰਘ ਸਿੱਧੂ ਦਾ ਟਵੀਟ
ਨਵਜੋਤ ਸਿੰਘ ਸਿੱਧੂ ਦਾ ਟਵੀਟ

ਇਹ ਵੀ ਪੜੋ: ਵਿਵਾਦ ਤੋਂ ਬਾਅਦ ਸਿੱਧੂ ਨੇ ਭਰਿਆ ਬਕਾਇਆ ਬਿਜਲੀ ਬਿੱਲ

ਉਥੇ ਹੀ ਉਹਨਾਂ ਨੇ ਇਹ ਹੋਰ ਟਵੀਟ ਕਰਦੇ ਲਿਖਿਆ ‘ਵਿਧਾਨ ਸਭਾ ਵਿੱਚ ਬਿਜਲੀ ਖਰੀਦ ਸਮਝੌਤਿਆਂ ਉੱਤੇ ਸਫੈਦ-ਪੱਤਰ (White-Paper) ਲਿਆਂਦਾ ਜਾਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਭ੍ਰਿਸ਼ਟ ਸਮਝੌਤਿਆਂ ਨੂੰ ਕਲਮਬੱਧ ਕਰਨ ਵਾਲੇ ਬਾਦਲਾਂ ਤੇ ਹੋਰਾਂ ਨੂੰ ਲੋਕਾਂ ਦੀ ਕਚਿਹਰੀ 'ਚ ਜੁਆਬਦੇਹ ਬਣਾਇਆ ਜਾ ਸਕੇ... ਮੈਂ ਇਸਦੀ ਮੰਗ 2017 ਤੋਂ ਕਰ ਰਿਹਾ ਹਾਂ ਪਰ ਇਸ ਮਹਿਕਮੇ ਵਿੱਚ ਅਫ਼ਸਰਸ਼ਾਹੀ ਦੇ ਦਬਦਬੇ ਨੇ ਲੋਕਾਂ ਦੇ ਚੁਣੇ ਮੰਤਰੀਆਂ ਨੂੰ ਖੁੱਡੇ ਲਗਾ ਰੱਖਿਆ ਹੈ।

ਇਹ ਵੀ ਪੜੋ: ਕਰੋੜਾਂ ਦੀਆਂ 'ਲੁਧਿਆਣਾ ਸਿਟੀ ਬੱਸਾਂ' ਬਣੀਆਂ ਕਬਾੜ

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.