ETV Bharat / bharat

ਬਾਪ ਵੱਲੋਂ ਬਣਵਾਏ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਮਾਸੂਮ ਬੱਚੀ, ਬਚਾਅ ਕਾਰਜ ਜਾਰੀ, ਹਰ ਕੋਈ ਕਰ ਰਿਹਾ ਰੱਬ ਅੱਗੇ ਅਰਦਾਸ - KOTPUTLI BORWELL ACCIDENT

ਤਿੰਨ ਸਾਲ ਦੀ ਬੱਚੀ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਈ। ਬੱਚੀ ਨੂੰ ਬਚਾਉਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

KOTPUTLI BORWELL ACCIDENT
ਤਿੰਨ ਸਾਲ ਦੀ ਬੱਚੀ ਬੋਰਵੈੱਲ 'ਚ ਡਿੱਗੀ (ETV Bharat)
author img

By ETV Bharat Punjabi Team

Published : Dec 23, 2024, 6:10 PM IST

ਰਾਜਸਥਾਨ: ਅਕਸਰ ਹੀ ਬੋਰਵੈੱਲ 'ਚ ਬੱਚਿਆਂ ਦੇ ਡਿੱਗਣ ਦੀਆਂ ਖ਼ਬਰਾਂ ਸੁਰਖੀਆਂ ਬਣਦੀਆਂ ਹਨ। ਅੱਜ ਇੱਕ ਵਾਰ ਮੁੜ ਤੋਂ ਅਜਿਹੀ ਖ਼ਬਰ ਸਾਹਮਣੇ ਆਈ 3 ਸਾਲ ਦੀ ਮਾਸੂਮ ਬੱਚੀ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਈ। ਇਸ ਬੱਚੀ ਦਾ ਨਾਮ ਚੇਤਨਾ ਹੈ। ਜਿਵੇਂ ਹੀ ਪਤਾ ਲੱਗਿਆ ਕਿ ਬੱਚੀ ਬੋਰਵੈੱਲ 'ਚ ਡਿੱਗ ਗਈ ਤਾਂ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਇਹ ਮਾਮਲਾ ਰਾਜਸਥਾਨ ਦੇ ਕੋਟਪੁਤਲੀ-ਬਹਿਰੋੜ ਤੋਂ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਡੀਐਸਪੀ ਰਾਜਿੰਦਰ ਬੁਰਦਕ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲੀ ਹੈ। ਪੁਲਿਸ, ਐਂਬੂਲੈਂਸ, ਜੇਸੀਬੀ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।

ਕਿਵੇਂ ਵਾਪਰਿਆ ਹਾਦਸਾ

ਕੋਟਪੁਤਲੀ ਦੇ ਐਸਡੀਐਮ ਬ੍ਰਿਜੇਸ਼ ਚੌਧਰੀ ਨੇ ਦੱਸਿਆ ਕਿ ਦੋ ਲੜਕੀਆਂ ਇਕੱਠੇ ਖੇਡ ਰਹੀਆਂ ਸਨ, ਜਦੋਂ ਮਾਸੂਮ ਬੱਚੀ ਦਾ ਪੈਰ ਫਿਸਲਣ ਕਾਰਨ ਉਹ ਕਰੀਬ 150 ਫੁੱਟ ਦੂਰ ਬੋਰਵੈੱਲ ਵਿੱਚ ਫਸ ਗਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਘਟਨਾ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ। ਬੱਚੀ ਨੂੰ ਬਚਾਉਣ ਲਈ ਐਨਡੀਆਰਐਫ਼ ਅਤੇ SDRF ਦੀਆਂ ਟੀਮਾਂ ਮੌਕੇ 'ਤੇ ਪਹੁੰਚ ਰਹੀਆਂ ਹਨ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੋਰਵੈੱਲ ਦੇ ਆਲੇ-ਦੁਆਲੇ ਬੈਰੀਕੇਡਿੰਗ ਕਰਵਾ ਦਿੱਤੀ ਹੈ। ਮੌਕੇ 'ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਸਥਾਨਕ ਪਿੰਡ ਵਾਸੀਆਂ ਨੇ ਦੱਸਿਆ ਕਿ ਜਿਸ ਬੋਰਵੈੱਲ ਵਿੱਚ ਬੱਚੀ ਡਿੱਗੀ ਸੀ, ਉਹ ਕੁਝ ਦਿਨ ਪਹਿਲਾਂ ਉਸ ਦੇ ਪਿਤਾ ਭੂਪ ਸਿੰਘ ਜਾਟ ਨੇ ਹੀ ਬਣਵਾਇਆ ਸੀ।

ਬਚਾਅ ਕਾਰਜ ਸ਼ੁਰੂ

ਇਸ ਦੌਰਾਨ ਜ਼ਿਲ੍ਹਾ ਹੈੱਡਕੁਆਰਟਰ ਤੋਂ ਡੀਵਾਈਐਸਪੀ ਰਾਜੇਂਦਰ ਬੁਰਦਕ ਅਤੇ ਸਰੁੰਦ ਥਾਣਾ ਇੰਚਾਰਜ ਮੁਹੰਮਦ ਇਮਰਾਨ ਮੌਕੇ ’ਤੇ ਪੁੱਜੇ। ਇਸ ਤੋਂ ਇਲਾਵਾ ਬਚਾਅ ਕਾਰਜ ਲਈ ਪੁਲਿਸ ਬਲ, ਐਂਬੂਲੈਂਸ ਅਤੇ ਜੇਸੀਬੀ ਮਸ਼ੀਨ ਵੀ ਤਾਇਨਾਤ ਕੀਤੀ ਗਈ ਹੈ। ਬੱਚੀ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਤੇਜ਼ੀ ਨਾਲ ਸ਼ੁਰੂ ਕਰ ਦਿੱਤੇ ਗਏ ਹਨ। ਪ੍ਰਸ਼ਾਸਨ ਅਤੇ ਸਥਾਨਕ ਲੋਕ ਰਾਹਤ ਕਾਰਜਾਂ ਵਿੱਚ ਮਿਲ ਕੇ ਸਹਿਯੋਗ ਕਰ ਰਹੇ ਹਨ।

ਲੋਕ ਕਰ ਰਹੇ ਅਰਦਾਸ

ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਲੋਕ ਬੱਚੀ ਦੀ ਸੁਰੱਖਿਆ ਲਈ ਅਰਦਾਸਾਂ ਕਰ ਰਹੇ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਦੌਸਾ ਵਿੱਚ ਵੀ ਇੱਕ ਮਾਸੂਮ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ ਸੀ। ਪ੍ਰਸ਼ਾਸਨ ਬੱਚੇ ਨੂੰ ਬਚਾਉਣ ਲਈ ਜੱਦੋ-ਜਹਿਦ ਕਰਦਾ ਰਿਹਾ ਪਰ ਮਾਸੂਮ ਨੂੰ ਬਚਾਇਆ ਨਹੀਂ ਜਾ ਸਕਿਆ। ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਖੁੱਲ੍ਹੇ ਬੋਰਵੈੱਲਾਂ ਨੂੰ ਢੱਕਣ ਲਈ ਕਈ ਹੁਕਮ ਜਾਰੀ ਕੀਤੇ ਗਏ ਹਨ, ਪਰ ਜ਼ਮੀਨੀ ਪੱਧਰ 'ਤੇ ਇਸ 'ਤੇ ਅਸਰਦਾਰ ਕੰਮ ਕਦੇ ਨਹੀਂ ਹੋ ਸਕਿਆ।

ਰਾਜਸਥਾਨ ਪੁਲਿਸ ਨੇ ਆਪਣੇ ਅਧਿਕਾਰਤ ਐਕਸ ਅਕਾਉਂਟ 'ਤੇ ਇੱਕ ਪੋਸਟ ਕੀਤੀ ਹੈ ਅਤੇ ਖੁੱਲ੍ਹੇ ਬੋਰਵੈੱਲਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਸ ਅਪੀਲ ਵਿੱਚ ਪੁਲਿਸ ਨੇ ਲਿਖਿਆ ਹੈ ਕਿ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਖੁੱਲ੍ਹੇ ਪਏ ਸੁੱਕੇ ਬੋਰਵੈੱਲ ਅਤੇ ਸੁੱਕੇ ਖੂਹ ਲੋਕਾਂ ਲਈ ਖ਼ਤਰੇ ਦਾ ਕਾਰਨ ਬਣੇ ਹੋਏ ਹਨ। ਇਨ੍ਹਾਂ ਟੋਇਆਂ ਵਿੱਚ ਡਿੱਗ ਕੇ ਸਿਰਫ਼ ਬੱਚੇ ਹੀ ਨਹੀਂ ਸਗੋਂ ਬਾਲਗ ਵੀ ਗੰਭੀਰ ਹਾਦਸਿਆਂ ਦਾ ਸ਼ਿਕਾਰ ਹੋ ਸਕਦੇ ਹਨ। ਜੇਕਰ ਤੁਸੀਂ ਕਿਤੇ ਵੀ ਖੁੱਲ੍ਹਾ ਬੋਰਵੈੱਲ ਜਾਂ ਸੁੱਕਾ ਖੂਹ ਦੇਖਦੇ ਹੋ, ਤਾਂ SDRF ਹੈਲਪਲਾਈਨ 0141-2759903 ਜਾਂ 8764873114 'ਤੇ ਸੂਚਿਤ ਕਰੋ।

ਪਤਾਲ 'ਚ ਵੇਖੋ ਜੰਨਤ ਦਾ ਨਾਜ਼ਾਰਾ, 12 ਪਿੰਡਾਂ 'ਚ ਸਿਰਫ਼ 5 ਘੰਟੇ ਤੱਕ ਹੁੰਦਾ ਹੈ ਦਿਨ, ਇਥੇ ਸਰਕਾਰ ਦਾ ਨਹੀਂ, ਇੰਨਾਂ ਦਾ ਹੈ ਰਾਜ, ਪੜ੍ਹੋ ਤਾਂ ਜਰਾ...

ਮੋਹਾਲੀ 5 ਮੰਜਿਲਾ ਇਮਾਰਤ ਡਿੱਗਣ ਨਾਲ ਲੜਕੀ ਅਤੇ ਲੜਕੇ ਦੀ ਮੌਤ, 24 ਘੰਟੇ ਚੱਲਿਆ ਰਾਹਤ ਕਾਰਜ ਸਮਾਪਤ

26 ਜਨਵਰੀ ਦੀ ਪਰੇਡ 'ਚ ਪੰਜਾਬ ਦੀ ਝਾਕੀ ਨੂੰ ਮਿਲੀ ਮਨਜੂਰੀ, ਦਿੱਲੀ ਦੀ ਝਾਕੀ ਤੋਂ ਵਾਂਝੇ ਰਹਿਣਗੇ ਲੋਕ

ETV Bharat Logo

Copyright © 2025 Ushodaya Enterprises Pvt. Ltd., All Rights Reserved.