ਅੱਜ-ਕੱਲ੍ਹ ਬਦਲਦੀ ਹੋਈ ਜੀਵਨ ਸ਼ੈਲੀ ਕਾਰਨ ਬਹੁਤ ਸਾਰੇ ਲੋਕ ਨੀਂਦ ਨਾ ਆਉਣ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਹੋ ਜਾਂਦੇ ਹਨ। ਰਾਤ ਨੂੰ ਚੰਗੀ ਨੀਂਦ ਨਾ ਲੈਣ ਨਾਲ ਅਗਲੇ ਦਿਨ ਥਕਾਵਟ, ਚਿੜਚਿੜਾਪਨ, ਬਦਹਜ਼ਮੀ ਅਤੇ ਸਿਰ ਦਰਦ ਵਰਗੀਆਂ ਕਈ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਹਾਲਾਂਕਿ, ਸੌਣ ਤੋਂ ਪਹਿਲਾਂ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਕਰਕੇ ਤੁਸੀਂ ਚੰਗੀ ਨੀਂਦ ਲੈ ਸਕਦੇ ਹੋ।
ਰਾਤ ਨੂੰ ਸੌਂਣ ਤੋਂ ਪਹਿਲਾ ਖਾਓ ਇਹ ਚੀਜ਼ਾਂ
ਬਦਾਮ: ਬਦਾਮ ਸਭ ਤੋਂ ਪ੍ਰਸਿੱਧ ਸੁੱਕੇ ਮੇਵਿਆਂ ਵਿੱਚੋਂ ਇੱਕ ਹੈ। ਇਨ੍ਹਾਂ ਨੂੰ ਰੋਜ਼ਾਨਾ ਖਾਣ ਨਾਲ ਟਾਈਪ 2 ਡਾਇਬਟੀਜ਼ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਬਦਾਮ ਵਿਟਾਮਿਨ ਬੀ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੇ ਹਨ। ਇਹ ਤੁਹਾਨੂੰ ਰਾਤ ਨੂੰ ਆਰਾਮ ਨਾਲ ਸੌਣ ਵਿੱਚ ਮਦਦ ਕਰ ਸਕਦੇ ਹਨ। ਇਸ ਲਈ ਇਨਸੌਮਨੀਆ ਤੋਂ ਪੀੜਤ ਲੋਕਾਂ ਨੂੰ ਸੌਣ ਤੋਂ ਪਹਿਲਾਂ ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ।
ਮੀਟ: ਮੀਟ ਪ੍ਰੋਟੀਨ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਟ੍ਰਿਪਟੋਫੈਨ ਅਮੀਨੋ ਐਸਿਡ ਵੀ ਹੁੰਦਾ ਹੈ। ਇਹ ਨੀਂਦ ਲਿਆਉਣ ਵਾਲੇ ਹਾਰਮੋਨ ਮੇਲੇਟੋਨਿਨ ਦੇ ਉਤਪਾਦਨ ਨੂੰ ਵਧਾਉਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਤੁਸੀਂ ਰਾਤ ਨੂੰ ਆਰਾਮ ਨਾਲ ਸੌਂ ਸਕਦੇ ਹੋ।
ਕੈਮੋਮਾਈਲ ਟੀ: ਅੱਜਕੱਲ੍ਹ ਬਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਹਰਬਲ ਟੀ ਉਪਲਬਧ ਹਨ। ਹਾਲਾਂਕਿ, ਨੀਂਦ ਨਾ ਆਉਣ ਵਾਲੇ ਵਿਅਕਤੀ ਰੋਜ਼ਾਨਾ ਸੌਣ ਤੋਂ ਪਹਿਲਾਂ ਕੈਮੋਮਾਈਲ ਟੀ ਪੀ ਕੇ ਆਰਾਮ ਨਾਲ ਸੌਂ ਸਕਦੇ ਹਨ। ਕੈਮੋਮਾਈਲ ਟੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਹ ਤਣਾਅ ਨੂੰ ਘਟਾਉਂਦੀ ਹੈ ਅਤੇ ਬਿਹਤਰ ਨੀਂਦ ਲਿਆਉਂਦੀ ਹੈ। ਐਨਆਈਐਚ ਦੀ ਟੀਮ ਨੇ ਅਜਿਹਾ ਖੁਲਾਸਾ ਕੀਤਾ ਹੈ।
ਕੀਵੀ ਫਲ: ਕੀਵੀ ਸਿਹਤ ਨੂੰ ਉਤਸ਼ਾਹਿਤ ਕਰਨ ਵਾਲੇ ਪੌਸ਼ਟਿਕ ਤੱਤ, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਲੋਕ ਇਨਸੌਮਨੀਆ ਤੋਂ ਪੀੜਤ ਹਨ, ਉਹ ਹਰ ਰਾਤ ਇਨ੍ਹਾਂ ਨੂੰ ਖਾ ਕੇ ਆਰਾਮ ਨਾਲ ਸੌਂ ਸਕਦੇ ਹਨ।
ਚੈਰੀ ਦਾ ਜੂਸ: ਇਹ ਜੂਸ ਮੈਗਨੀਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਸੌਣ ਤੋਂ ਪਹਿਲਾਂ ਚੈਰੀ ਦਾ ਜੂਸ ਪੀਣ ਨਾਲ ਇਨਸੌਮਨੀਆ ਤੋਂ ਪੀੜਤ ਲੋਕਾਂ ਲਈ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕਦਾ ਹੈ।
ਮੱਛੀ: ਸੈਲਮਨ, ਟੂਨਾ, ਮੈਕਰੇਲ ਵਰਗੀਆਂ ਮੱਛੀਆਂ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੀਆਂ ਹਨ। ਇਹ ਫੈਟੀ ਐਸਿਡ ਸਾਡੇ ਦਿਮਾਗ਼ ਲਈ ਜ਼ਰੂਰੀ ਹਨ। ਫੈਟੀ ਐਸਿਡ ਦਿਮਾਗ ਵਿੱਚ ਰਸਾਇਣਾਂ ਦਾ ਸੰਤੁਲਨ ਬਣਾਈ ਰੱਖਦਾ ਹੈ। ਇਹ ਨੀਂਦ ਲਿਆਉਣ ਵਾਲੇ ਹਾਰਮੋਨ ਸੇਰੋਟੋਨਿਨ ਦੇ ਉਤਪਾਦਨ ਨੂੰ ਵਧਾਉਂਦਾ ਹੈ। ਇਸ ਲਈ ਮਾਹਿਰਾਂ ਦਾ ਸੁਝਾਅ ਹੈ ਕਿ ਇਨਸੌਮਨੀਆ ਤੋਂ ਪੀੜਤ ਲੋਕਾਂ ਨੂੰ ਮੱਛੀ ਖਾਣੀ ਚਾਹੀਦੀ ਹੈ।
ਅਖਰੋਟ: ਅਖਰੋਟ ਵਿੱਚ ਓਮੇਗਾ-3 ਫੈਟੀ ਐਸਿਡ, ਸਿਹਤਮੰਦ ਚਰਬੀ ਅਤੇ ਲਿਨੋਲਿਕ ਐਸਿਡ ਦੀ ਮਾਤਰਾ ਵਧੇਰੇ ਹੁੰਦੀ ਹੈ। ਰੋਜ਼ਾਨਾ ਅਖਰੋਟ ਖਾਣ ਨਾਲ ਖਰਾਬ ਕੋਲੈਸਟ੍ਰੋਲ ਘੱਟ ਹੁੰਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ। ਮਾਹਿਰਾਂ ਦਾ ਦਾਅਵਾ ਹੈ ਕਿ ਰਾਤ ਨੂੰ ਇਨ੍ਹਾਂ ਨੂੰ ਖਾਣ ਨਾਲ ਤੁਹਾਨੂੰ ਆਰਾਮ ਨਾਲ ਨੀਂਦ ਮਿਲੇਗੀ।
ਚੌਲ: ਸੌਣ ਤੋਂ ਇੱਕ ਘੰਟਾ ਪਹਿਲਾਂ ਚੌਲ ਖਾਣ ਨਾਲ ਵੀ ਤੁਹਾਨੂੰ ਰਾਤ ਨੂੰ ਚੰਗੀ ਨੀਂਦ ਆਵੇਗੀ। ਇਸ ਲਈ ਤੁਸੀਂ ਸੀਮਿਤ ਮਾਤਰਾ 'ਚ ਚੌਲਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਦੁੱਧ: ਦੁੱਧ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਤੁਸੀਂ ਰਾਤ ਨੂੰ ਦੁੱਧ ਪੀ ਕੇ ਸੌਂ ਸਕਦੇ ਹੋ। ਇਸ ਨਾਲ ਚੰਗੀ ਨੀਂਦ ਆਵੇਗੀ।
ਇਹ ਖਬਰ ਇਸ ਵੈੱਬਸਾਈਟ ਤੋਂ ਲਈ ਗਈ ਹੈ।
ਇਹ ਵੀ ਪੜ੍ਹੋ:-
- ਬੱਚੇ ਦੀ ਤਿਆਰੀ ਕਰ ਰਹੇ ਹੋ? ਗਰਭ ਧਾਰਨ ਕਰਨ ਤੋਂ ਪਹਿਲਾ ਇਨ੍ਹਾਂ 3 ਗੱਲਾਂ ਦਾ ਜ਼ਰੂਰ ਰੱਖੋ ਧਿਆਨ, ਸਿਹਤਮੰਦ ਬੱਚੇ ਦਾ ਹੋਵੇਗਾ ਜਨਮ!
- ਰਸੋਈ 'ਚ ਵਰਤਿਆ ਜਾਣ ਵਾਲਾ ਇਹ ਮਸਾਲਾ ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਸਮੇਤ ਹੋਰ ਕਈ ਬਿਮਾਰੀਆਂ ਤੋਂ ਦਿਵਾਏਗਾ ਛੁਟਕਾਰਾ
- ਪੀਰੀਅਡਸ ਦੇ ਦਰਦ ਤੋਂ ਰਾਹਤ ਪਾਉਣ ਲਈ ਦਵਾਈਆਂ ਲੈ ਰਹੇ ਹੋ? ਕੀ ਤੁਸੀਂ ਜਾਣਦੇ ਹੋ ਅਜਿਹਾ ਕਰਨਾ ਖਤਰਨਾਕ ਹੋ ਸਕਦਾ ਹੈ?